ਮੁੰਬਈ: ਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਹੀਰੋਇਨਾਂ 'ਚ ਸ਼ੁਮਾਰ ਸਨੀ ਲਿਓਨੀ ਨਾਲ ਜਿਹੜਾ ਇੱਕ ਵਾਰ ਕੰਮ ਕਰ ਲੈਂਦਾ ਹੈ ਉਹ ਵਾਰ-ਵਾਰ ਕੰਮ ਕਰਨਾ ਚਾਹੁੰਦਾ ਹੈ। ਕੁਝ ਅਜਿਹੀ ਖਾਹਸ਼ ਅਰਬਾਜ਼ ਖਾਨ ਦੀ ਵੀ ਹੈ। ਇਨ੍ਹਾਂ ਦਿਨਾਂ 'ਚ ਸਨੀ ਲਿਓਨੀ ਆਪਣੀ ਆਉਣ ਵਾਲੀ ਫਿਲਮ 'ਤੇਰਾ ਇੰਤਜ਼ਾਰ' ਦੀ ਸ਼ੂਟਿੰਗ 'ਚ ਰੁੱਝੀ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਅਰਬਾਜ਼ ਖਾਨ ਮੁੱਖ ਭੂਮਿਕਾ 'ਚ ਹਨ। ਕੁਝ ਹੀ ਦਿਨਾਂ ਪਹਿਲਾਂ ਫਿਲਮ ਦਾ ਟ੍ਰੇਲਰ ਤੇ ਗਾਣਾ ਰਿਲੀਜ਼ ਕੀਤਾ ਗਿਆ ਸੀ। ਅਜਿਹੇ 'ਚ ਫਿਲਮ ਦੀ ਪ੍ਰਮੋਸ਼ਨ ਦੌਰਾਨ ਅਰਬਾਜ਼ ਖਾਨ ਨੇ ਕਿਹਾ ਕਿ ਉਹ ਸਨੀ ਲਿਓਨੀ ਨਾਲ ਫਿਰ ਤੋਂ ਫਿਲਮ 'ਚ ਕੰਮ ਕਰਨਾ ਪਸੰਦ ਕਰਨਗੇ।
ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ਦੇ ਪ੍ਰਮੋਸ਼ਨ ਦੌਰਾਨ ਇੱਕ ਇੰਟਰਵਿਊ 'ਚ ਅਰਬਾਜ਼ ਖਾਨ ਤੋਂ ਸਵਾਲ ਕੀਤਾ ਗਿਆ ਕਿ ਉਹ ਆਪਣੀ ਆਉਣ ਵਾਲੀ ਫਿਲਮ 'ਚ ਕਿਸ ਨੂੰ ਕਾਸਟ ਕਰਨਾ ਪਸੰਦ ਕਰਣਗੇ? ਇਸ ਦੇ ਜਵਾਬ 'ਚ ਅਰਬਾਜ਼ ਨੇ ਕਿਹਾ ਕਿ ਜੇਕਰ ਮੈਨੂੰ ਸਨੀ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਮੈਂ ਉਸ ਨਾਲ ਮੁੜ ਕੰਮ ਕਰਨਾ ਪਸੰਦ ਕਰਾਂਗਾ। ਤੁਹਾਨੂੰ ਦੱਸ ਦਈਏ ਕਿ ਅਰਬਾਜ਼ ਨੇ ਇਸ ਗੱਲ 'ਤੇ ਮੋਹਰ ਲਾ ਦਿੱਤੀ ਹੈ ਕਿ ਆਉਣ ਵਾਲੀ ਫਿਲਮ 'ਦਬੰਗ-3' ਦੀ ਸ਼ੂਟਿੰਗ 2018 'ਚ ਸ਼ੁਰੂ ਕਰ ਦਿੱਤੀ ਜਾਵੇਗੀ।
ਫਿਲਮ 'ਤੇਰਾ ਇੰਤਜ਼ਾਰ' ਦੇ ਪ੍ਰਚਾਰ ਲਈ ਘੁੰਮ ਰਹੇ ਅਦਾਕਾਰ ਅਰਬਾਜ਼ ਨੇ ਕਿਹਾ ਕਿ 'ਦਬੰਗ-3' ਦੀ ਕਹਾਣੀ ਦੇ ਹਿਸਾਬ ਨਾਲ ਜ਼ਰੂਰਤ ਪੈਣ 'ਤੇ ਸਨੀ ਨੂੰ ਲਿਆ ਜਾ ਸਕਦਾ ਹੈ। ਅਜਿਹੇ 'ਚ ਹੋ ਸਕਦਾ ਹੈ ਕਿ ਅਰਬਾਜ਼ ਖਾਨ ਦੀ ਫਿਲਮ 'ਚ ਸਨੀ ਧਮਾਲਾਂ ਪਾਉਂਦੀ ਨਜ਼ਰ ਆਵੇ।