Archana Gautam: ਅਰਚਨਾ ਗੌਤਮ ਨੇ ਕਾਂਗਰਸ ਦਫਤਰ ਬਾਹਰ ਹੋਈ ਕੁੱਟਮਾਰ 'ਤੇ ਤੋੜੀ ਚੁੱਪੀ, ਫੁੱਟ-ਫੁੱਟ ਰੋਂਦੇ ਹੋਏ ਪ੍ਰਿਅੰਕਾ ਗਾਂਧੀ ਤੋਂ ਪੁੱਛੇ ਸਵਾਲ
Archana Gautam on Priyanka Gandhi: ਬਿੱਗ ਬੌਸ 16' ਫੇਮ ਅਰਚਨਾ ਗੌਤਮ ਫਿਲਹਾਲ 'ਖਤਰੋਂ ਕੇ ਖਿਲਾੜੀ 13' 'ਚ ਨਜ਼ਰ ਆ ਰਹੀ ਹੈ। ਅਰਚਨਾ 2021 ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਈ ਸੀ,
Archana Gautam on Priyanka Gandhi: ਬਿੱਗ ਬੌਸ 16' ਫੇਮ ਅਰਚਨਾ ਗੌਤਮ ਫਿਲਹਾਲ 'ਖਤਰੋਂ ਕੇ ਖਿਲਾੜੀ 13' 'ਚ ਨਜ਼ਰ ਆ ਰਹੀ ਹੈ। ਅਰਚਨਾ 2021 ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਈ ਸੀ, ਪਰ ਹਾਲ ਹੀ ਵਿੱਚ ਜਦੋਂ ਉਹ ਨਵੀਂ ਦਿੱਲੀ ਵਿੱਚ ਪਾਰਟੀ ਹੈੱਡਕੁਆਰਟਰ ਪਹੁੰਚੀ ਤਾਂ ਉਸ ਨਾਲ ਦੁਰਵਿਵਹਾਰ ਕੀਤਾ ਗਿਆ। ਉਸ ਦੇ ਪਿਤਾ ਵੀ ਉਸ ਦੇ ਨਾਲ ਸਨ। ਰਿਪੋਰਟ ਦੇ ਮੁਤਾਬਕ ਉਨ੍ਹਾਂ ਨੂੰ ਪਾਰਟੀ ਦਫ਼ਤਰ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਗਿਆ ਅਤੇ ਗੇਟ 'ਤੇ ਹੀ ਕੁੱਟਮਾਰ ਕੀਤੀ ਗਈ। ਉਸ ਦੌਰਾਨ ਅਰਚਨਾ ਗੌਤਮ ਨਾਲ ਬਦਸਲੂਕੀ ਕੀਤੀ ਗਈ। ਉਸ ਦੇ ਪਿਤਾ ਨਾਲ ਕੁੱਟਮਾਰ ਹੋਈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋਇਆ। ਹੁਣ ਇਸ ਘਟਨਾ ਤੋਂ ਕੁਝ ਦਿਨ੍ਹਾਂ ਬਾਅਦ ਅਰਚਨਾ ਵੱਲੋਂ ਲਾਈਵ ਆ ਇਸ ਉੱਪਰ ਆਪਣੀ ਚੁੱਪੀ ਤੋੜੀ ਗਈ ਹੈ।
ਦੱਸ ਦੇਈਏ ਕਿ ਅਰਚਨਾ ਗੌਤਮ ਨੇ ਲਾਈਵ ਆ ਉਸ ਦੌਰਾਨ ਕਾਂਗਰਤ ਦਫਤਰ ਦੇ ਬਾਹਰ ਕੀ ਹੋਇਆ ਉਹ ਸਾਰੀ ਆਪ ਬੀਤੀ ਸੁਣਾਈ ਹੈ। ਇਸ ਦੌਰਾਨ ਉਹ ਲਾਈਵ ਵਿੱਚ ਗੱਲ ਕਰਦੇ ਹੋਏ ਭਾਵੁਕ ਵੀ ਹੋ ਗਈ। ਉਸਨੇ ਰੋਂਦੇ ਹੋਏ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਵੀ ਸਵਾਲ ਪੁੱਛੇ। ਅਰਚਨਾ ਨੇ ਕਿਹਾ ਕਿ ਤੁਸੀ ਹੁਣ ਕਿਉਂ ਚੁੱਪ ਬੈਠੇ ਹੋ। ਇਸਦੇ ਨਾਲ ਹੀ ਅਰਚਨਾ ਨੇ ਇਹ ਵੀ ਕਿਹਾ ਕਿ ਸਾਰੇ ਕਹਿੰਦੇ ਹਨ ਕਿ ਕਾਂਗਰਸ ਕਿਉਂ ਨਹੀਂ ਆ ਰਹੀ, ਇਸੇ ਕਾਰਨ ਕਾਂਗਰਸ ਨਹੀਂ ਆ ਰਹੀ ਦੇਸ਼ ਵਿੱਚ, ਤੁਸੀ ਜੋ ਦਿਖਾਵਾ ਕਰ ਰਹੇ ਹੋ ਹਰ ਜਗ੍ਹਾ ਜਾ ਕੇ ਉਸ ਨੂੰ ਬੰਦ ਕਰੋ। ਤੁਸੀ ਵੀ ਵੇਖੋ ਅਰਚਨਾ ਗੌਤਮ ਦਾ ਇਹ ਵੀਡੀਓ...
View this post on Instagram
ਸੋਨੀਆ ਗਾਂਧੀ ਨੂੰ ਦੇਣ ਗਈ ਸੀ ਵਧਾਈ
ਕਾਬਿਲੇਗੌਰ ਹੈ ਕਿ ਅਰਚਨਾ ਗੌਤਮ ਆਪਣੇ ਪਿਤਾ ਨਾਲ ਪਾਰਟੀ ਨੇਤਾ ਪ੍ਰਿਅੰਕਾ ਗਾਂਧੀ ਅਤੇ ਰਾਸ਼ਟਰੀ ਪ੍ਰਧਾਨ ਮਲਿਕਾਅਰਜੁਨ ਖੜਗੇ ਨੂੰ ਸੰਸਦ 'ਚ ਮਹਿਲਾ ਬਿੱਲ ਪਾਸ ਹੋਣ 'ਤੇ ਵਧਾਈ ਦੇਣ ਆਏ ਸਨ। ਅਰਚਨਾ ਗੌਤਮ ਦੇ ਪਿਤਾ ਨੇ ਕਿਹਾ ਕਿ ਅਸੀਂ ਇਸ ਘਟਨਾ ਤੋਂ ਸਦਮੇ 'ਚ ਹਾਂ, ਅਸੀਂ ਬਹੁਤ ਦੁਖੀ ਅਤੇ ਘਬਰਾਹਟ 'ਚ ਹਾਂ। ਪ੍ਰਸਿੱਧ ਮਾਡਲ ਅਰਚਨਾ ਗੌਤਮ ਯੂਪੀ ਵਿਧਾਨ ਸਭਾ ਚੋਣਾਂ ਵਿੱਚ ਮੇਰਠ ਦੇ ਹਸਤੀਨਾਪੁਰ ਵਿਧਾਨ ਸਭਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਰਹੀ ਹੈ।