ਨਵੀਂ ਦਿੱਲੀ: ਹਾਲੀਵੁੱਡ ਫਿਲਮਾਂ ਦੇ ਫੈਨਸ ਨੂੰ ਖੁਸ਼ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਕਾਫੀ ਸਮੇਂ ਤੋਂ 'ਅਵੈਂਜਰਸ: ਇਨਫਿਨਿਟੀ ਵਾਰ' ਦਾ ਇੰਤਜ਼ਾਰ ਕਰ ਰਹੇ ਫੈਨਸ ਹੁਣ ਜਲਦੀ ਇਸ ਨੂੰ ਵੇਖ ਸਕਣਗੇ। ਇਹ ਫਿਲਮ ਅਮਰੀਕਾ ਤੋਂ ਪਹਿਲਾਂ ਭਾਰਤ 'ਚ ਰਿਲੀਜ਼ ਹੋਣ ਵਾਲੀ ਹੈ। ਇਹ ਅਜਿਹੀ ਪਹਿਲੀ ਫਿਲਮ ਨਹੀਂ ਜੋ ਅਮਰੀਕਾ ਤੋਂ ਪਹਿਲਾਂ ਭਾਰਤ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਕੁਝ ਵੱਡੀਆਂ ਫਿਲਮਾਂ ਦੇ ਨਾਲ ਅਜਿਹਾ ਹੋ ਚੁੱਕਿਆ ਹੈ।

ਇਹ ਫਿਲਮ 27 ਅਪ੍ਰੈਲ, 2018 ਨੂੰ ਭਾਰਤ 'ਚ ਰਿਲੀਜ਼ ਹੋਣੀ ਹੈ। ਅਮਰੀਕਾ ਤੋਂ ਹਫਤਾ ਪਹਿਲਾਂ। ਫਿਲਮ ਦੇ ਟ੍ਰੇਲਰ ਨੇ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਧਮਾਲਾਂ ਪਾਈਆਂ ਹਨ। ਸਿਰਫ 24 ਘੰਟਿਆਂ 'ਚ ਇਸ ਦੇ ਟ੍ਰੇਲਰ ਨੂੰ 23 ਕਰੋੜ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਿਆ ਹੈ।

ਇਹ ਹੁਣ ਤੱਕ ਸਭ ਤੋਂ ਵੱਧ ਦੇਖਣ ਵਾਲਾ ਟ੍ਰੇਲਰ ਬਣ ਚੁੱਕਿਆ ਹੈ। ਇਸ ਤੋਂ ਸਾਫ ਹੈ ਕਿ ਫਿਲਮ ਵੀ ਬਾਕਸ ਆਫਿਸ 'ਚ ਜ਼ਬਰਦਸਤ ਕਮਾਈ ਕਰੇਗੀ। ਟ੍ਰੇਲਰ 'ਚ ਪਤਾ ਲੱਗਦਾ ਹੈ ਕਿ ਆਇਰਨ ਮੈਨ, ਕੈਪਟਨ ਅਮਰੀਕਾ, ਸਪਾਇਡਰ ਮੈਨ, ਬਲੈਕ ਵਿਡੋ, ਹਲਕ ਵਰਗੇ ਸੁਪਰਹੀਰੋ ਦੁਨੀਆ ਨੂੰ ਬਚਾਉਂਦੇ ਨਜ਼ਰ ਆਉਣਗੇ।