ਕੁਰੂਕਸ਼ੇਤਰ: ਕਰਣੀ ਸੇਨਾ ਦੇ ਮੁਖੀ ਸੂਰਜਪਾਲ ਅੰਮੂ ਨੇ ਪਦਮਾਵਤੀ ਕਾਰਨ ਹੁਣ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਅੰਮੂ ਨੇ ਕਿਹਾ ਕਿ ਹਰਿਆਣਾ ਹੀ ਨਹੀਂ ਸਾਰੇ ਦੇਸ਼ ਵਿੱਚ ਜਦੋਂ ਤੱਕ 'ਪਦਮਾਵਤੀ' 'ਤੇ ਰੋਕ ਨਹੀਂ ਲਾਈ ਜਾਂਦੀ, ਓਦੋਂ ਤੱਕ ਚੁੱਪ ਉਹ ਨਹੀਂ ਕਰਨਗੇ।

ਅੰਮੂ ਨੇ ਆਪਣਾ ਸਟੈਂਡ ਸਪਸ਼ਟ ਕਰਦਿਆਂ ਕਿਹਾ ਕਿ 9 ਦਸੰਬਰ ਨੂੰ ਪੰਚਕੁਲਾ ਵਿਖੇ ਪਦਮਾਵਤੀ ਖਿਲਾਫ ਰਾਜਪੂਤ ਵਿਰਾਸਤ ਜਾਗ੍ਰਿਤੀ ਮੰਚ ਦੀ ਰੈਲੀ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਅੰਮੂ ਨੇ ਇਹ ਵੀ ਕਿਹਾ ਕਿ ਅਗਲੇ ਸਾਲ 15 ਅਗਸਤ ਨੂੰ ਕਸ਼ਮੀਰ ਦੇ ਲਾਲ ਚੌਂਕ ਤੇ ਕਰਣੀ ਸੇਨਾ ਤਿਰੰਗਾ ਵੀ ਫਹਿਰਾਏਗੀ।

ਆਮੂ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਅਭੈ ਚੌਟਾਲਾ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਵੀ ਪਦਮਾਵਤੀ ਦੇ ਖਿਲਾਫ ਖੜੇ ਹਨ।