ਮੁੰਬਈ: ਬਾਲੀਵੁਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਦੇ ਪਤੀ ਧਰਮਿੰਦਰ ਨੇ ਇਕ ਪ੍ਰੋਗਰਾਮ 'ਚ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਬਾਰੇ ਕਈ ਗੱਲਾਂ ਦੱਸੀਆਂ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਦਾ ਆਪਣੇ ਪਿਓ ਮੁਕਾਬਲੇ ਮਾਂ ਨਾਲ ਜ਼ਿਆਦਾ ਨੇੜਤਾ ਹੁੰਦੀ ਹੈ। ਮਾਂ ਜਦੋਂ ਘਰ ਦਾ ਕੰਮਕਾਜ ਕਰਦੀ ਸੀ ਤਾਂ ਮੈਨੂੰ ਲਗਦਾ ਸੀ ਕਿ ਮੈਂ ਵੀ ਉਨ੍ਹਾਂ ਦੇ ਨਾਲ ਕੰਮ ਕਰਾਂ। ਮੈਂ ਉਨ੍ਹਾਂ ਦੇ ਪੈਰ ਘੁੱਟਦਾ ਸੀ। ਇਕ ਦਿਨ ਜਦੋਂ ਮੈਂ ਡ੍ਰਿੰਕ ਕਰਨ ਤੋਂ ਬਾਅਦ ਉਨ੍ਹਾਂ ਦੇ ਪੈਰ ਘੁੱਟ ਰਿਹਾ ਸੀ ਤਾਂ ਉਨ੍ਹਾਂ ਕਿਹਾ ਸੀ ਥੋੜ੍ਹੀ ਪੀ ਲਿਆ ਕਰ।
ਧਰਮਿੰਦਰ ਨੇ ਕਿਹਾ ਕਿ ਮਾਂ ਚਾਹੁੰਦੀ ਸੀ ਕਿ ਉਨ੍ਹਾਂ ਦੇ ਬੱਚੇ ਚੰਗੇ ਇਨਸਾਨ ਬਣਨ। ਉਹ ਸੋਚਦੀ ਸੀ ਕਿ ਇਨਸਾਨੀਅਤ ਤੋਂ ਵੱਧ ਕੇ ਕੋਈ ਚੀਜ਼ ਨਹੀਂ ਹੁੰਦੀ। ਉਹ ਕਹਿੰਦੀ ਸੀ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿੱਥੇ ਕੀ ਬੋਲਣਾ ਹੈ ਅਤੇ ਕਦੋਂ ਬੋਲਣਾ ਹੈ।
ਆਪਣੇ ਫਿਲਮੀ ਕਰੀਅਰ ਬਾਰੇ ਧਰਮਿੰਦਰ ਨੇ ਦੱਸਿਆ ਕਿ ਉਹ ਬਾਲੀਵੁਡ 'ਚ ਪੈਸਾ ਕਮਾਉਣ ਨਹੀਂ ਆਏ ਸਨ। ਮੈਂ ਲੋਕਾਂ ਦੇ ਦਿਲ 'ਚ ਇਕ ਖਾਸ ਥਾਂ ਬਨਾਉਣਾ ਚਾਹੁੰਦਾ ਸੀ। ਮੈਂ ਇਸ 'ਚ ਕਾਮਯਾਬ ਵੀ ਰਿਹਾ। ਇੰਡਸਟ੍ਰੀ ਦੇ ਲੋਕ ਮੈਨੂੰ ਭਰਾ ਅਤੇ ਦੋਸਤ ਸਮਝਦੇ ਹਨ। ਇਸ ਨੂੰ ਵੇਖ ਕੇ ਮੈਨੂੰ ਕਾਫੀ ਖੁਸ਼ੀ ਹੁੰਦੀ ਹੈ। ਅੱਜ ਵੀ ਮੈਨੂੰ ਆਪਣੇ ਲੋਕਾਂ ਨਾਲ ਮੁਹੱਬਤ ਹੈ।