BAFTA 2024: ਦੀਪਿਕਾ ਪਾਦੂਕੋਣ ਨੇ ਚਮਕਾਇਆ ਭਾਰਤ ਦਾ ਨਾਂਅ, BAFTA Award ਦੀ ਇੰਝ ਕੀਤੀ ਪੇਸ਼ਕਾਰੀ
Deepika Padukone, BAFTA 2024: 77ਵਾਂ ਬਾਫਟਾ ਅਵਾਰਡ ਨੂੰ ਲੰਡਨ ਦੇ ਰਾਇਲ ਫੈਸਟੀਵਲ ਹਾਲ ਵਿੱਚ ਆਯੋਜਿਤ ਕੀਤਾ ਗਿਆ। ਇਹ ਐਵਾਰਡ ਸਮਾਰੋਹ 18 ਫਰਵਰੀ ਨੂੰ ਹੋਇਆ। ਇਸ ਅਵਾਰਡ ਫੰਕਸ਼ਨ
Deepika Padukone, BAFTA 2024: 77ਵਾਂ ਬਾਫਟਾ ਅਵਾਰਡ ਨੂੰ ਲੰਡਨ ਦੇ ਰਾਇਲ ਫੈਸਟੀਵਲ ਹਾਲ ਵਿੱਚ ਆਯੋਜਿਤ ਕੀਤਾ ਗਿਆ। ਇਹ ਐਵਾਰਡ ਸਮਾਰੋਹ 18 ਫਰਵਰੀ ਨੂੰ ਹੋਇਆ। ਇਸ ਅਵਾਰਡ ਫੰਕਸ਼ਨ ਵਿੱਚ ਜਿਸ ਨੇ ਸਭ ਦੀ ਲਾਈਮਲਾਈਟ ਲੁੱਟੀ ਉਹ ਕੋਈ ਹੋਰ ਨਹੀਂ ਬਲਕਿ ਦੀਪਿਕਾ ਪਾਦੁਕੋਣ ਸੀ। ਦੀਪਿਕਾ ਅਵਾਰਡ ਫੰਕਸ਼ਨ 'ਚ ਸ਼ਿਮਰੀ ਸਾੜੀ ਪਾ ਕੇ ਗਈ ਸੀ। ਸਬਿਆਸਾਂਚੀ ਦੀ ਇਸ ਸਾੜ੍ਹੀ 'ਚ ਦੀਪਿਕਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਅਦਾਕਾਰਾ ਨੇ ਬਾਫਟਾ ਅਵਾਰਡ ਵੀ ਪੇਸ਼ ਕੀਤਾ। ਉਨ੍ਹਾਂ ਦਾ ਅਵਾਰਡ ਦਿੰਦੇ ਹੋਏ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਦੀਪਿਕਾ ਪਾਦੁਕੋਣ ਨੇ ਗੋਲਡਨ ਕਲਰ ਦੀ ਸਾੜ੍ਹੀ ਪਹਿਨੀ ਸੀ। ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਦੀਪਿਕਾ ਨੂੰ ਦ ਇਨਕ੍ਰੇਡੀਬਲ ਸਟੋਰੀ ਸ਼੍ਰੇਣੀ ਲਈ ਅਵਾਰਡ ਦਿੱਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਨਾਮਜ਼ਦਗੀ ਵੀ ਦੱਸੀ ਸੀ। ਦੀਪਿਕਾ ਦੇ ਇਸ ਅੰਦਾਜ਼ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਇਸ ਫਿਲਮ ਨੂੰ ਮਿਲਿਆ ਅਵਾਰਡ
ਇਨਕ੍ਰੇਡੀਵਲ ਸਟੋਰੀਜ਼ ਦੇ ਕੈਟੇਗਰੀ ਵਿੱਚ ਦ ਜੌਨ ਆਫ ਇੰਨਟਰਸਟ ਨੇ ਪੁਰਸਕਾਰ ਜਿੱਤਿਆ। ਜੇਤੂ ਦੇ ਨਾਂ ਦਾ ਐਲਾਨ ਕਰਨ ਤੋਂ ਬਾਅਦ ਦੀਪਿਕਾ ਨੇ ਉਸ ਨੂੰ ਸਟੇਜ 'ਤੇ ਬੁਲਾਇਆ ਅਤੇ ਅਵਾਰਡ ਵੀ ਦਿੱਤਾ। ਦੀਪਿਕਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਉਨ੍ਹਾਂ ਦੇ ਇਸ ਵੀਡੀਓ 'ਤੇ ਫੈਨਜ਼ ਕਾਫੀ ਕਮੈਂਟ ਕਰ ਰਹੇ ਹਨ।
View this post on Instagram
ਓਮ ਸ਼ਾਂਤੀ ਓਮ ਦੀ ਆਈ ਯਾਦ
ਅਵਾਰਡ ਤੋਂ ਪਹਿਲਾਂ ਜਦੋਂ ਦੀਪਿਕਾ ਪਾਦੁਕੋਣ ਰੈੱਡ ਕਾਰਪੇਟ 'ਤੇ ਆਈ ਤਾਂ ਉਸ ਦਾ ਲੁੱਕ ਦੇਖ ਕੇ ਪ੍ਰਸ਼ੰਸਕਾਂ ਨੂੰ ਓਮ ਸ਼ਾਂਤੀ ਓਮ ਤੋਂ ਸ਼ਾਂਤੀ ਪ੍ਰਿਆ ਦੀ ਯਾਦ ਆ ਗਈ। ਉਸਨੇ ਬੈਕਲੇਸ ਬਲਾਊਜ਼ ਦੇ ਨਾਲ ਇੱਕ ਚਮਕਦਾਰ ਸਾੜੀ ਪਹਿਨੀ ਸੀ। ਉਸਨੇ ਬੈਕਲੇਸ ਬਲਾਊਜ਼ ਵਿੱਚ ਪਾਪਰਾਜ਼ੀ ਲਈ ਪੋਜ਼ ਵੀ ਦਿੱਤੇ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਪਾਦੂਕੋਣ ਨੂੰ ਆਖਰੀ ਵਾਰ ਰਿਤਿਕ ਰੋਸ਼ਨ ਨਾਲ ਫਾਈਟਰ 'ਚ ਦੇਖਿਆ ਗਿਆ ਸੀ। ਇਸ ਫਿਲਮ 'ਚ ਦੀਪਿਕਾ ਜ਼ਬਰਦਸਤ ਐਕਸ਼ਨ ਕਰਦੀ ਨਜ਼ਰ ਆ ਰਹੀ ਹੈ। ਦੀਪਿਕਾ ਦੇ ਏਰੀਅਲ ਐਕਸ਼ਨ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਦੀਪਿਕਾ ਜਲਦ ਹੀ ਪ੍ਰਭਾਸ ਨਾਲ ਕਲਕੀ 2989 ਏਡੀ ਵਿੱਚ ਨਜ਼ਰ ਆਵੇਗੀ। ਇਸ ਫਿਲਮ ਦੀ ਉਨ੍ਹਾਂ ਦੀ ਪਹਿਲੀ ਲੁੱਕ ਵੀ ਸਾਹਮਣੇ ਆਈ ਹੈ। ਖਬਰਾਂ ਦੀ ਮੰਨੀਏ ਤਾਂ ਦੀਪਿਕਾ ਵ੍ਹਾਈਟ ਲੋਟਸ ਸੀਜ਼ਨ 3 'ਚ ਵੀ ਨਜ਼ਰ ਆ ਸਕਦੀ ਹੈ।