'Bhuj: The Pride Of India' ਦਾ ਟੀਜ਼ਰ ਜਾਰੀ, ਦਿਲ ਜਿੱਤ ਲਏਗਾ ਅਜੇ ਦੇਵਗਨ ਦਾ ਇਹ ਡਾਇਲੌਗ
ਫ਼ਿਲਮ 13 ਅਗਸਤ ਨੂੰ OTT 'ਤੇ ਰਿਲੀਜ਼ ਹੋਏਗੀ। ਡਿਜ਼ਨੀ ਪਲੱਸ ਹੌਟਸਟਾਰ ਫ਼ਿਲਮ ਦਾ ਪ੍ਰੀਮਿਅਰ ਕਰੇਗਾ। ਇਸ ਫ਼ਿਲਮ 'ਚ ਅਜੇ ਦੇਵਗਨ ਦੇ ਨਾਲ-ਨਾਲ ਸੰਜੇ ਦੱਤ, ਸੋਨਾਕਸ਼ੀ ਸਿਨ੍ਹਾ, ਨੋਰਾ ਫਤੇਹਿ ਤੇ ਪੰਜਾਬੀ ਅਦਾਕਾਰ ਐਮੀ ਵਿਰਕ ਨਜ਼ਰ ਆਉਣਗੇ।

"ਮੈਂ ਜੀਤਾ ਹੂੰ ਮਰਨੇ ਕੇ ਲੀਏ , ਮੇਰਾ ਨਾਮ ਹੈ ਸਿਪਾਹੀ". ਦਿਲ ਨੂੰ ਛੂਹ ਲੈਣ ਵਾਲਾ ਇਹ ਡਾਇਲੌਗ ਫ਼ਿਲਮ 'Bhuj: The Pride Of India' ਦਾ ਹੈ। ਇੰਡੀਅਨ ਆਰਮੀ ਦੀ ਬਹਾਦਰੀ ਨੂੰ ਦਰਸਾਉਂਦੀ ਇਸ ਫ਼ਿਲਮ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ। ਪਰ ਉਸ ਤੋਂ ਪਹਿਲਾ ਫ਼ਿਲਮ ਦਾ ਟੀਜ਼ਰ ਜਾਰੀ ਹੋ ਗਿਆ ਹੈ। ਜਿਸ ਦੇ ਅਖੀਰ 'ਚ ਅਜੇ ਦੇਵਗਨ ਦਾ ਸ਼ਾਨਦਾਰ ਕਿਰਦਾਰ ਇਹ ਡਾਇਲੋਗ ਬੋਲਦਾ ਹੈ।
ਫ਼ਿਲਮ 13 ਅਗਸਤ ਨੂੰ OTT 'ਤੇ ਰਿਲੀਜ਼ ਹੋਏਗੀ। ਡਿਜ਼ਨੀ ਪਲੱਸ ਹੌਟਸਟਾਰ ਫ਼ਿਲਮ ਦਾ ਪ੍ਰੀਮਿਅਰ ਕਰੇਗਾ। ਇਸ ਫ਼ਿਲਮ 'ਚ ਅਜੇ ਦੇਵਗਨ ਦੇ ਨਾਲ-ਨਾਲ ਸੰਜੇ ਦੱਤ, ਸੋਨਾਕਸ਼ੀ ਸਿਨ੍ਹਾ, ਨੋਰਾ ਫਤੇਹਿ ਤੇ ਪੰਜਾਬੀ ਅਦਾਕਾਰ ਐਮੀ ਵਿਰਕ ਨਜ਼ਰ ਆਉਣਗੇ। ਐਮੀ 'Bhuj: The Pride Of India' ਦੇ ਨਾਲ ਆਪਣਾ ਬੌਲੀਵੁੱਡ ਡੈਬਿਊ ਕਰਨਗੇ।
ਜਲਦ ਹੀ ਫ਼ਿਲਮ ਦਾ ਟਰੇਲਰ ਵੀ ਰਿਲੀਜ਼ ਹੋ ਜਾਏਗਾ। ਇਹ ਫ਼ਿਲਮ ਇੰਡੀਆ-ਪਾਕਿਸਤਾਨ ਵਿਚਕਾਰ ਹੋਈ ਸਾਲ 1971 ਦੀ ਜੰਗ ਤੋਂ ਪ੍ਰੇਰਿਤ ਹੈ।
ਇੱਥੇ ਦੇਖੋ ਟੀਜ਼ਰ:






















