ਲੋਨਾਵਾਲਾ-ਸ਼ਿਲਪਾ ਛਿੰਦੇ ਨੇ ਟੀ.ਵੀ. ਰਿਐਲਟੀ ਸ਼ੋਅ ਬਿਗ ਬਾਸ-11 'ਚ ਹਿਨਾ ਖ਼ਾਨ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਂਅ ਕਰ ਲਿਆ। ਇਸ ਤੋਂ ਪਹਿਲਾਂ ਕੁਝ ਸੋਸ਼ਲ ਮੀਡੀਆ ਸਾਈਟਾਂ 'ਤੇ ਸ਼ਿਲਪਾ ਛਿੰਦੇ ਦੇ ਜਿੱਤਣ ਦੀ ਭਵਿੱਖਬਾਣੀ ਕਰ ਦਿੱਤੀ ਗਈ ਸੀ।
ਇਹ ਸ਼ੋਅ ਜੋ ਕਿ ਪਿਛਲੇ ਸਾਲ ਇਕ ਅਕਤੂਬਰ ਨੂੰ ਸ਼ੁਰੂ ਹੋਇਆ ਦਾ ਸ਼ਿਲਪਾ ਸ਼ਿੰਦੇ ਅਤੇ ਹਿਨਾ ਖ਼ਾਨ ਵਿਚਾਲੇ ਫਾਈਨਲ ਮੁਕਾਬਲਾ ਸੀ। ਇਸ ਤੋਂ ਪਹਿਲਾਂ ਵਿਕਾਸ ਗੁਪਤਾ ਅਤੇ ਪੁਨੀਸ਼ ਸ਼ਰਮਾ ਘੱਟ ਵੋਟਾਂ ਕਾਰਨ ਬਿਗ ਬਾਸ ਦੇ ਘਰੋਂ ਬਾਹਰ ਹੋਏ।
ਬਿਗ ਬਾਸ ਦੇ ਅੱਜ ਫਾਈਨਲ ਮੁਕਾਬਲੇ ਵਾਲੇ ਦਿਨ ਸ਼ੋਅ ਦੇ ਪੇਸ਼ਕਾਰ ਸਲਮਾਨ ਖ਼ਾਨ ਨਾਲ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਮੁੱਖ ਮਹਿਮਾਨ ਵਜੋਂ ਪਹੁੰਚੇ ਹੋਏ ਸਨ। ਇਸ ਸ਼ੋਅ ਵਿਚ ਸ਼ਿਲਪਾ ਸ਼ਿੰਦੇ, ਹਿਨਾ ਖ਼ਾਨ, ਹਿਤੇਨ ਤੇਜਵਾਨੀ, ਵਿਕਾਸ ਗੁਪਤਾ, ਪਿ੍ਯੰਕਾ ਸ਼ਰਮਾ, ਪੁਨੀਸ਼ ਸ਼ਰਮਾ, ਆਰਸ਼ੀ ਖ਼ਾਨ, ਆਕਾਸ਼ ਡਡਲਾਨੀ, ਲਵ ਸਿਨਹਾ, ਬੰਦਗੀ ਕਾਲੜਾ, ਮੇਹਜਬੀ ਸਿੱਦਕੀ, ਸਪਨਾ ਚੌਧਰੀ, ਜ਼ੁਬੇਰ ਖ਼ਾਨ, ਜੋਤੀ ਕੁਮਾਰੀ ਆਦਿ ਨੇ ਹਿੱਸਾ ਲਿਆ ਸੀ। ਸ਼ੋਅ ਦੇ ਸਾਰੇ ਉਮੀਦਵਾਰ ਦੋ ਗਰੁੱਪਾਂ ਵਿਚ ਵੰਡੇ ਗਏ ਸਨ ਜਿਨ੍ਹਾਂ ਦਾ ਨਾਂਅ 'ਘਰ ਵਾਲੇ ਅਤੇ ਪੜੋਸੀ' ਸੀ। ਇਹ ਸ਼ੋਅ ਕਲਰਸ ਟੀ.ਵੀ. ਚੈਨਲ 'ਤੇ ਦਿਖਾਇਆ ਗਿਆ।