ਨਵੀਂ ਦਿੱਲੀ: ਅਦਾਕਾਰਾ ਸਨੀ ਲਿਓਨੀ ਇਨ੍ਹੀਂ ਦਿਨੀਂ ਲਾਇਮਲਾਈਟ ਤੋਂ ਦੂਰ ਹੈ, ਪਰ ਉਹ ਆਪਣੇ ਫੈਨਸ ਨੂੰ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਣਾ ਨਹੀਂ ਭੁੱਲਦੀ, ਹਾਲ ਹੀ ਵਿੱਚ ਸਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਪੋਸਟ ਕੀਤਾ ਹੈ, ਜਿਸ ਵਿੱਚ ਉਹ ਇੱਕ ਵੱਡੇ ਟਾਇਰ ਨਾਲ ਵਰਕਆਊਟ ਕਰਦੀ ਨਜ਼ਰ ਆ ਰਹੀ ਹੈ।
https://www.instagram.com/p/Bdz3YcSB4Dm/?utm_source=ig_embed&utm_campaign=embed_legacy
ਇਸ ਸਲੋ ਮੋਸ਼ਨ ਵੀਡੀਓ ਵਿੱਚ ਸਨੀ ਵੱਡੇ ਤੇ ਭਾਰੇ ਟਾਇਰ ਨੂੰ ਚੁੱਕਦੀ ਹੋਈ ਦਿਖਾਈ ਦੇ ਰਹੀ ਹੈ। ਉਸ ਦੀ ਫਿੱਟਨੈੱਸ ਤੋਂ ਤਾਂ ਸਾਰੇ ਹੀ ਵਾਕਫ ਹਨ ਪਰ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਐਕਸਰਸਾਈਜ਼ ਕਰਦਿਆਂ ਦੇਖ ਕੇ ਸਾਰੇ ਹੈਰਾਨ ਹਨ।
https://www.instagram.com/p/BdfOyvlAFYK/?utm_source=ig_embed&utm_campaign=embed_legacy
ਸਨੀ ਨੇ ਇਸ ਨੂੰ ਸ਼ੇਅਰ ਕਰਦਿਆਂ ਲਿਖਿਆ ਕਿ ਬੀਤੇ ਕੱਲ੍ਹ ਕ੍ਰੇਜ਼ੀ ਫ਼ੂਡ ਪੋਇਜ਼ਨਿੰਗ ਤੋਂ ਬਾਅਦ ਇੱਕ ਵਾਰ ਫਿਰ ਖੁਦ ਨੂੰ ਤਾਕਤਵਰ ਮਹਿਸੂਸ ਕਰ ਰਹੀ ਹਾਂ। ਜ਼ਿਕਰਯੋਗ ਹੈ ਕਿ ਸਨੀ ਲਿਓਨੀ ਹਾਲ ਹੀ ਵਿੱਚ ਅਰਬਾਜ਼ ਖ਼ਾਨ ਨਾਲ ਫਿਲਮ "ਤੇਰਾ ਇੰਤਜ਼ਾਰ" ਵਿੱਚ ਨਜ਼ਰ ਆਈ ਸੀ, ਉਸ ਦੀ ਇਹ ਫਿਲਮ ਬਾਕਸ ਆਫਿਸ 'ਤੇ ਨਾਕਾਮ ਸਾਬਤ ਹੋਈ ਸੀ।