(Source: ECI/ABP News)
'Afeem' ਦੇ ਨਸ਼ੇ 'ਚ Sonali Phogat ਨੇ ਕੀਤਾ ਰੋਮਾਂਟਿਕ ਡਾਂਸ, ਲੋਕਾਂ ਨੇ ਕੀਤੇ ਇਹ ਕੁਮੈਂਟ
ਬਿੱਗ ਬੌਸ 14 ਦੀ ਫੇਮ ਅਤੇ ਹਰਿਆਣਾ ਭਾਜਪਾ ਦੀ ਮਹਿਲਾ ਨੇਤਾ ਸੋਨਾਲੀ ਫੋਗਾਟ ਰਿਐਲਿਟੀ ਸ਼ੋਅ ਵਿਚ ਹਿੱਸਾ ਲੈਣ ਮਗਰੋਂ ਸੁਰਖੀਆਂ ਵਿਚ ਰਹੀ ਹੈ। ਸੋਨਾਲੀ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ ਅਤੇ ਅਕਸਰ ਹੀ ਆਪਣੇ ਡਾਂਸ ਦੀਆਂ ਵੀਡੀਓ ਅਤੇ ਫੋਟੋਆਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
!['Afeem' ਦੇ ਨਸ਼ੇ 'ਚ Sonali Phogat ਨੇ ਕੀਤਾ ਰੋਮਾਂਟਿਕ ਡਾਂਸ, ਲੋਕਾਂ ਨੇ ਕੀਤੇ ਇਹ ਕੁਮੈਂਟ ‘Bigg Boss 14’ contestant Sonali Phogat trolled for her dance in new music video 'Afeem' ਦੇ ਨਸ਼ੇ 'ਚ Sonali Phogat ਨੇ ਕੀਤਾ ਰੋਮਾਂਟਿਕ ਡਾਂਸ, ਲੋਕਾਂ ਨੇ ਕੀਤੇ ਇਹ ਕੁਮੈਂਟ](https://feeds.abplive.com/onecms/images/uploaded-images/2021/05/17/b68c538fa595a1ad4601d59cc4aee275_original.jpg?impolicy=abp_cdn&imwidth=1200&height=675)
ਮੁੰਬਾਈ: ਬਿੱਗ ਬੌਸ 14 ਵਿਚ ਆਪਣੀ ਅਦਾਵਾਂ ਅਤੇ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਸੋਨਾਲੀ ਫੋਗਟ ਸੋਸ਼ਲ ਮੀਡੀਆ ਸੈਨਸੇਸ਼ਨ ਹੈ। ਸੋਨਾਲੀ ਨੇ ਆਪਣੀ ਅਦਾਵਾਂ ਨਾਲ ਇੱਕ ਵਾਰ ਫਿਰ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਉਸ ਦੀ ਤਾਜ਼ਾ ਵੀਡੀਓ ਹੁਣ ਬਹੁਤ ਮਸ਼ਹੂਰ ਹੈ। ਹੁਣ ਸੋਨਾਲੀ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ। ਗਾਣੇ ਦਾ ਨਾਂ ਹੈ 'ਅਫੀਮ'।
ਸੋਨਾਲੀ ਇਸ ਗਾਣੇ ਵਿਚ ਰੋਮਾਂਟਿਕ ਅੰਦਾਜ਼ ਵਿਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੀ ਇਸ ਡਾਂਸ ਵੀਡੀਓ 'ਤੇ ਪ੍ਰਸ਼ੰਸਕ ਜ਼ਬਰਦਸਤ ਟਿੱਪਣੀਆਂ ਕਰ ਰਹੇ ਹਨ। ਇੱਕ ਉਪਭੋਗਤਾ ਨੇ ਲਿਖਿਆ - ਕਿੰਨਾ ਵਧੀਆ ਡਾਂਸ ਕੀਤਾ। ਉਧਰ ਇੱਕ ਯੂਜ਼ਰ ਨੇ ਉਸ ਨੂੰ ਨਵੇਂ ਯੁੱਗ ਦੀ ਰਾਣੂ ਮੰਡਲ ਕਿਹਾ ਹੈ।
ਦੱਸ ਦੇਈਏ ਕਿ ਬਿੱਗ ਬੌਸ ਛੱਡਣ ਤੋਂ ਬਾਅਦ ਸੋਨਾਲੀ ਰਾਜਨੀਤੀ ਦੇ ਗਲਿਆਰੇ ਤੋਂ ਇਲਾਵਾ ਮਨੋਰੰਜਨ ਦੀ ਦੁਨੀਆਂ ਵਿੱਚ ਵੀ ਸਰਗਰਮ ਹੋ ਗਈ ਹੈ। ਹਾਲ ਹੀ ਵਿੱਚ ਸੋਨਾਲੀ ਦਾ ਗਾਣਾ ‘ਅਫੀਮ’ ਰਿਲੀਜ਼ ਹੋਇਆ ਹੈ, ਇਸ ਤੋਂ ਇਲਾਵਾ ਅਭਿਨੇਤਰੀ ਵੀ ਫਿਲਮਾਂ ਵੱਲ ਮੋੜ ਰਹੀ ਹੈ। ਸੋਨਾਲੀ ਦੀ ਫਿਲਮ 'ਹੰਸਾ' ਜੁਲਾਈ 'ਚ ਆਉਣ ਵਾਲੀ ਹੈ। ਇਸ ਵਿੱਚ ਉਹ ਫਿਲਮ ਸਟਾਰ ਧਰਮਿੰਦਰ ਦੇ ਨਾਲ ਇੱਕ ਗਾਣੇ ਵਿੱਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਸੋਨਾਲੀ ਫੋਗਟ ਜਲਦ ਹੀ ਹਰਿਆਣਵੀ ਪੌਪ ਗਾਇਕਾ ਅਤੇ ਰੈਪਰ ਐਮਡੀ-ਕੇਡੀ ਨਾਲ ਵੀ ਨਜ਼ਰ ਆਵੇਗੀ।
ਲੋਕ ਸੋਨਾਲੀ ਦੇ ਇਸ ਅੰਦਾਜ਼ 'ਤੇ ਬਹੁਤ ਪਿਆਰ ਬਰਸਾ ਰਹੇ ਹਨ। ਨਾਲ ਹੀ ਲੋਕ ਇਸ ਵੀਡੀਓ 'ਤੇ ਜ਼ਬਰਦਸਤ ਪ੍ਰਤੀਕ੍ਰਿਆ ਦੇ ਰਹੇ ਹਨ। ਦੱਸ ਦੇਈਏ ਕਿ ਸੋਨਾਲੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਹ ਆਪਣੇ ਫੈਨਸ ਲਈ ਲਗਾਤਾਰ ਫੋਟੋਆਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।
ਇਹ ਵੀ ਪੜ੍ਹੋ: Kangana Ranaut ਨੇ ਕੀਤਾ Israeli ਹਮਲੇ ਦੀ ਹਮਾਇਤ, ਲੋਕਾਂ ਨੇ ਲਾਈ ਕਲਾਸ, ‘ਬਦਦਿਮਾਗ਼’ ਤੇ ‘ਇਸਲਾਮੋਫ਼ੋਬਿਕ’ ਕਰਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)