Bigg Boss 17: ਵਿੱਕੀ ਜੈਨ ਨੇ ਸਾਰੀਆਂ ਹੱਦਾਂ ਕੀਤੀਆਂ ਪਾਰ, ਕਿਸੇ ਦੀ ਪਰਵਾਹ ਕੀਤੇ ਬਿਨ੍ਹਾਂ ਅੰਕਿਤਾ ਲੋਖੰਡੇ ਨੂੰ ਮਾਰਨ ਲਈ...
Bigg Boss 17 New Promo: ਬਿੱਗ ਬੌਸ 17 ਦੇ ਘਰ 'ਚ ਹਰ ਪ੍ਰਤੀਯੋਗੀ ਵਿਚਾਲੇ ਨਵੀਂ ਲੜਾਈ ਦੇਖਣ ਨੂੰ ਮਿਲ ਰਹੀ ਹੈ। ਸ਼ੋਅ 'ਚ ਦੋਸਤੀ ਤੋਂ ਲੈ ਕੇ ਪਿਆਰ ਤੱਕ ਹਰ ਰਿਸ਼ਤੇ ਦੇ ਰੰਗ ਦੇਖਣ ਨੂੰ ਮਿਲ ਰਹੇ ਹਨ। ਹਾਲ ਹੀ 'ਚ ਘਰ ਦੇ ਅੰਦਰ ਕੰਨਟੇਸਟੇਂਟ
Bigg Boss 17 New Promo: ਬਿੱਗ ਬੌਸ 17 ਦੇ ਘਰ 'ਚ ਹਰ ਪ੍ਰਤੀਯੋਗੀ ਵਿਚਾਲੇ ਨਵੀਂ ਲੜਾਈ ਦੇਖਣ ਨੂੰ ਮਿਲ ਰਹੀ ਹੈ। ਸ਼ੋਅ 'ਚ ਦੋਸਤੀ ਤੋਂ ਲੈ ਕੇ ਪਿਆਰ ਤੱਕ ਹਰ ਰਿਸ਼ਤੇ ਦੇ ਰੰਗ ਦੇਖਣ ਨੂੰ ਮਿਲ ਰਹੇ ਹਨ। ਹਾਲ ਹੀ 'ਚ ਘਰ ਦੇ ਅੰਦਰ ਕੰਨਟੇਸਟੇਂਟ ਵਿਚਾਲੇ ਖੂਬ ਹੰਗਾਮਾ ਹੋਇਆ ਸੀ।
ਰਿਐਲਿਟੀ ਸ਼ੋਅ ਬਿੱਗ ਬੌਸ 17 ਵਿੱਚ ਹਫੜਾ-ਦਫੜੀ
ਬਿੱਗ ਬੌਸ ਦੇ ਤਾਜ਼ਾ ਐਪੀਸੋਡ 'ਚ ਦਰਸ਼ਕਾਂ ਨੂੰ ਕੁਝ ਅਜਿਹਾ ਦੇਖਣ ਨੂੰ ਮਿਲਿਆ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦਰਅਸਲ, ਅਭਿਸ਼ੇਕ ਅਤੇ ਵਿੱਕੀ ਜੈਨ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਚੱਲ ਰਹੀ ਸੀ, ਜਦੋਂ ਕਿ ਉਨ੍ਹਾਂ ਦੇ ਕੋਲ ਬੈੱਡ 'ਤੇ ਪਏ ਅਰੁਣ ਉਨ੍ਹਾਂ ਦੀਆਂ ਗੱਲਾਂ 'ਤੇ ਪ੍ਰਤੀਕਿਰਿਆ ਦੇ ਰਹੇ ਸਨ। ਅਰੁਣ ਕਾਰਨ ਵਿੱਕੀ ਅਤੇ ਅਭਿਸ਼ੇਕ ਗੱਲ ਨਹੀਂ ਕਰ ਪਾਉਂਦੇ ਸਨ। ਵਿੱਕੀ ਵਾਰ-ਵਾਰ ਅਰੁਣ ਨੂੰ ਚੁੱਪ ਰਹਿਣ ਲਈ ਕਹਿੰਦਾ ਹੈ।
During arguments, Vicky Bhaiya aggressively tried to get out of the blanket and looked like he was trying to hit his wife Ankita Lokhande on national television 😱😱😱pic.twitter.com/9s7roCZy8A
— #BiggBoss_Tak👁 (@BiggBoss_Tak) December 22, 2023
ਅੰਕਿਤਾ ਲੋਖੰਡੇ ਨੂੰ ਮਾਰਨ ਉੱਠੇ ਪਤੀ ਵਿੱਕੀ ਜੈਨ!
ਇਸ ਲੜਾਈ ਦੌਰਾਨ ਅੰਕਿਤਾ ਲੋਖੰਡੇ ਵੀ ਸਮੇਂ-ਸਮੇਂ 'ਤੇ ਬੋਲਦੀ ਰਹਿੰਦੀ ਹੈ, ਵਿੱਕੀ ਅੰਕਿਤਾ ਨੂੰ ਵਾਰ-ਵਾਰ ਸਮਝਾਉਂਦਾ ਹੈ ਅਤੇ ਚੁੱਪ ਰਹਿਣ ਲਈ ਕਹਿੰਦਾ ਹੈ। ਇਸ 'ਤੇ ਅੰਕਿਤਾ ਕਹਿੰਦੀ ਹੈ ਕਿ ਉਹ ਅਰੁਣ ਨਾਲ ਗੱਲ ਕਰ ਰਹੀ ਹੈ। ਇਸ ਗੱਲ 'ਤੇ ਵਿੱਕੀ ਨੂੰ ਗੁੱਸਾ ਆ ਜਾਂਦਾ ਹੈ ਅਤੇ ਬਿਨਾਂ ਕੁਝ ਸੋਚੇ ਨੈਸ਼ਨਲ ਟੀਵੀ 'ਤੇ ਅੰਕਿਤਾ 'ਤੇ ਹੱਥ ਚੁੱਕਣ ਦੀ ਕੋਸ਼ਿਸ਼ ਕਰਦਾ ਨਜ਼ਰ ਆਉਂਦਾ ਹੈ।
ਵਿੱਕੀ ਜੈਨ ਦੀ ਇਸ ਹਰਕਤ 'ਤੇ ਅੰਕਿਤਾ ਵੀ ਡਰ ਗਈ। ਇਸ ਤੋਂ ਬਾਅਦ ਵਿੱਕੀ ਗੁੱਸੇ ਨਾਲ ਬੈੱਡ ਤੋਂ ਉੱਠਦਾ ਹੈ ਅਤੇ ਅਭਿਸ਼ੇਕ ਨੂੰ ਦੂਜੇ ਪਾਸੇ ਲੈ ਜਾਣ ਲਈ ਕਹਿੰਦਾ ਹੈ। ਇਸ ਦੇ ਨਾਲ ਹੀ ਵਿੱਕੀ ਜੈਨ ਦੇ ਇਸ ਤਰ੍ਹਾਂ ਦੇ ਵਿਵਹਾਰ ਨੂੰ ਦੇਖ ਕੇ ਅਰੁਣ ਵੀ ਦੰਗ ਰਹਿ ਜਾਂਦਾ ਹੈ ਅਤੇ ਕਹਿੰਦਾ ਹੈ- 'ਇਹ ਕੀ ਸੀ ਬਾਪ ਰੇ ਬਾਪ, ਭਾਈ ਇਹ ਕੀ ਦੇਖਣ ਨੂੰ ਮਿਲਿਆ...'।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।