Bigg Boss OTT2: ਬਿੱਗ ਬੌਸ ਓਟੀਟੀ 2 ਦੇ ਗ੍ਰੈਂਡ ਫਿਨਾਲੇ 'ਚ ਪਹੁੰਚੇਗੀ ਆਲੀਆ ਭੱਟ, ਕਾਮੇਡੀ ਦਾ ਲਗਾਵੇਗੀ ਤੜਕਾ
Bigg Boss OTT2 Finale: ਬਿੱਗ ਬੌਸ OTT 2 ਆਪਣੇ ਆਖਰੀ ਪੜਾਅ ਯਾਨਿ ਫਿਨਾਲੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਸ਼ੋਅ ਦੀ ਟਰਾਫੀ ਨੂੰ ਜਲਦੀ ਹੀ ਉਸਦਾ ਹੱਕਦਾਰ ਮਿਲ ਜਾਵੇਗਾ। ਸ਼ੋਅ ਦਾ ਅੱਜ ਯਾਨੀ ਕਿ 14 ਅਗਸਤ ਨੂੰ ਫਿਨਾਲੇ ਹੈ।
Bigg Boss OTT2 Finale: ਬਿੱਗ ਬੌਸ OTT 2 ਆਪਣੇ ਆਖਰੀ ਪੜਾਅ ਯਾਨਿ ਫਿਨਾਲੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਸ਼ੋਅ ਦੀ ਟਰਾਫੀ ਨੂੰ ਜਲਦੀ ਹੀ ਉਸਦਾ ਹੱਕਦਾਰ ਮਿਲ ਜਾਵੇਗਾ। ਸ਼ੋਅ ਦਾ ਅੱਜ ਯਾਨੀ ਕਿ 14 ਅਗਸਤ ਨੂੰ ਫਿਨਾਲੇ ਹੈ। ਸ਼ੋਅ ਦਾ ਫਿਨਾਲੇ ਰਾਤ 9 ਵਜੇ ਤੋਂ ਸ਼ੁਰੂ ਹੋਵੇਗਾ। ਇਲਵਿਸ਼ ਯਾਦਵ, ਅਭਿਸ਼ੇਕ ਮਲਹਾਨ, ਮਨੀਸ਼ਾ ਰਾਣੀ, ਬੇਬੀਕਾ ਅਤੇ ਪੂਜਾ ਭੱਟ ਟੌਪ 5 ਪ੍ਰਤੀਯੋਗੀਆਂ ਵਿੱਚ ਸ਼ਾਮਲ ਹਨ। ਟਰਾਫੀ ਨੂੰ ਲੈ ਕੇ ਸਾਰਿਆਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੈ।
ਬਿੱਗ ਬੌਸ ਓਟੀਟੀ 2 ਦੇ ਫਿਨਾਲੇ ਵਿੱਚ ਸ਼ਾਮਲ ਹੋਵੇਗੀ ਆਲੀਆ ?
ਖਬਰਾਂ ਮੁਤਾਬਕ ਸ਼ੋਅ 'ਚ ਆਲੀਆ ਭੱਟ ਵੀ ਨਜ਼ਰ ਆਉਣ ਵਾਲੀ ਹੈ। ਟਾਈਮਜ਼ ਆਫ ਇੰਡੀਆ ਦੀ ਖਬਰ ਮੁਤਾਬਕ ਸ਼ੋਅ ਦੇ ਫਿਨਾਲੇ 'ਚ ਆਲੀਆ ਭੱਟ ਆਪਣੀ ਵੱਡੀ ਭੈਣ ਪੂਜਾ ਭੱਟ ਨੂੰ ਸਪੋਰਟ ਕਰਨ ਪਹੁੰਚੇਗੀ। ਖਬਰਾਂ ਇਹ ਵੀ ਹਨ ਕਿ ਆਲੀਆ ਸਲਮਾਨ ਖਾਨ ਦੇ ਨਾਲ ਸਟੇਜ 'ਤੇ ਕਾਮੇਡੀ ਦਾ ਵੀ ਜਲਵਾ ਬਿਖੇਰੇਗੀ। ਜੇਕਰ ਸ਼ੋਅ 'ਚ ਆਲੀਆ ਭੱਟ ਦੀ ਐਂਟਰੀ ਹੁੰਦੀ ਹੈ ਤਾਂ ਇਹ ਪ੍ਰਸ਼ੰਸਕਾਂ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੋਵੇਗੀ। ਹਾਲਾਂਕਿ ਆਲੀਆ ਦੀ ਐਂਟਰੀ ਨੂੰ ਲੈ ਕੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ।
ਦੱਸ ਦੇਈਏ ਕਿ ਆਲੀਆ ਭੱਟ ਇਨ੍ਹੀਂ ਦਿਨੀਂ ਫਿਲਮ ਰੌਕੀ ਅਤੇ ਰਾਣੀ ਦੀ ਲਵ ਸਟੋਰੀ ਦੀ ਸਫਲਤਾ ਦਾ ਆਨੰਦ ਲੈ ਰਹੀ ਹੈ। ਇਸ ਫਿਲਮ 'ਚ ਉਹ ਅਭਿਨੇਤਾ ਰਣਵੀਰ ਸਿੰਘ ਦੇ ਨਾਲ ਨਜ਼ਰ ਆਈ। ਇਸ ਫਿਲਮ ਦਾ ਨਿਰਦੇਸ਼ਨ ਕਰਨ ਜੌਹਰ ਨੇ ਕੀਤਾ ਸੀ। ਫਿਲਮ ਦੇ ਪ੍ਰਮੋਸ਼ਨਲ ਇਵੈਂਟਸ 'ਚ ਆਲੀਆ ਨੇ ਦੱਸਿਆ ਕਿ ਉਹ ਆਪਣੀ ਵੱਡੀ ਭੈਣ ਨੂੰ ਸਪੋਰਟ ਕਰ ਰਹੀ ਹੈ ਅਤੇ ਐਲਵਿਸ਼ ਯਾਦਵ ਅਤੇ ਮਨੀਸ਼ਾ ਰਾਣੀ ਉਸ ਦੇ ਪਸੰਦੀਦਾ ਹਨ।
ਕਾਬਿਲੇਗੌਰ ਹੈ ਕਿ ਬਿੱਗ ਬੌਸ ਓਟੀਟੀ 2 ਦੇ ਘਰ ਵਿੱਚ ਪੂਜਾ ਭੱਟ ਦੀ ਦਮਦਾਰ ਪਰਸਨੈਲਿਟੀ ਨਜ਼ਰ ਆਈ। ਉਸ ਨੇ ਸ਼ੋਅ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਸ਼ੋਅ 'ਚ ਉਹ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਦਾ ਖੁਲਾਸਾ ਕਰਦੀ ਨਜ਼ਰ ਆਈ। ਇਸ ਤੋਂ ਇਲਾਵਾ ਉਸ ਨੇ ਆਪਣੀ ਸ਼ਰਾਬ ਦੀ ਲਤ ਬਾਰੇ ਵੀ ਗੱਲ ਕੀਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।