ਮੁੰਬਈ: ਡੈਨੀ ਡੇਨਜੋਂਗਪਾ, ਗੀਤਾਂਜਲੀ ਥਾਪਾ, ਟਿਸਕਾ ਚੋਪੜਾ ਤੇ ਆਦਿਲ ਹੁਸੈਨ ਸਟਾਰਰ ਫ਼ਿਲਮ ‘ਬਾਇਓਸਕੋਪਵਾਲਾ’ ਦਾ ਟ੍ਰੇਲਰ ਲਾਂਚ ਹੋ ਗਿਆ ਹੈ। ਇਹ ਫ਼ਿਲਮ 25 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਨੂੰ ਦੇਬ ਮਾਧੇਕਰ ਨੇ ਡਾਇਰੈਕਟ ਤੇ ਸੁਨੀਲ ਦੋਸ਼ੀ ਨੇ ਪ੍ਰੋਡਿਊਸ ਕੀਤਾ ਹੈ।




‘ਬਾਇਓਸਕੋਪਵਾਲਾ’ ਫੇਮਸ ਸਾਹਿਤਕਾਰ ਤੇ ਨੋਬਲ ਵਿਨਰ ਰਵਿੰਦਰਨਾਥ ਟੈਗੋਰ ਦੀ ਲਘੁਕਥਾ ‘ਕਾਬਲੀਵਾਲਾ’ ਦੀ ਅੱਗੇ ਦੀ ਕਹਾਣੀ ਦੱਸਦੀ ਹੈ। 1892 ‘ਚ ਰਵਿੰਦਰਨਾਥ ਨੇ ਇਹ ਲਘੁ ਕਹਾਣੀ ਲਿਖੀ ਸੀ। ਇਸ ਦੀ ਕਹਾਣੀ ਅਜਿਹੇ ਕਾਬੁਲੀਵਾਲੇ ਦੀ ਕਹਾਣੀ ਹੈ ਜੋ ਹਰ ਸਾਲ ਕਾਬੁਲ ਤੋਂ ਭਾਰਤ ‘ਚ ਡ੍ਰਾਈ ਫਰੂਟ ਵੇਚਣ ਆਉਦਾ ਹੈ। ਉਸ ਦੀ ਇੱਥੇ ਇੱਕ 5 ਸਾਲ ਦੀ ਬੱਚੀ ਨਾਲ ਦੋਸਤੀ ਹੋ ਜਾਂਦੀ ਹੈ।

ਇਸ ਛੋਟੀ ਬੱਚੀ ਦਾ ਨਾਂ ਮਿੰਨੀ ਹੈ ਤੇ ਇਹ ਬੱਚੀ ਕਾਬੁਲੀਵਾਲਾ ਨੂੰ ਉਸ ਦੀ ਧੀ ਦੀ ਯਾਦ ਦਿਵਾਉਂਦਾ ਹੈ। ਕਾਬੁਲੀਵਾਲਾ ਦੀ ਧੀ ਕਾਬੁਲ ‘ਚ ਹੀ ਰਹਿੰਦੀ ਹੈ ਤੇ ਉਹ ਅਫਗਾਨਿਸਤਾਨ ਦੇ ਗ੍ਰਹਿ ਯੁੱਧ ‘ਚ ਗੁੰਮ ਹੋ ਜਾਂਦੀ ਹੈ। ਇਸੇ ਕਹਾਣੀ ਨੂੰ ਡਾਇਰੈਕਟਰ ਨੇ ਆਪਣੀ ਫ਼ਿਲਮ ‘ਬਾਇਓਸਕੋਪਵਾਲਾ’ ‘ਚ ਅੱਗੇ ਦਿਖਾਇਆ ਹੈ।

[embed]

ਇਹ ਫ਼ਿਲਮ ਇੱਕ ਅਜਿਹੇ ਬਾਇਓਸਕੋਪਵਾਲੇ ਦੀ ਹੈ ਹੋ ਇੱਕ ਬੱਚੀ ਨੂੰ ਕਹਾਣੀਆਂ ਸੁਣਾਉਣਾ ਸਿਖਾਉਂਦਾ ਹੈ ਪਰ ਉਸ ਦੀ ਕਹਾਣੀ ਅਧੂਰੀ ਰਹੀ ਜਾਂਦੀ ਹੈ। ਹੁਣ ਇਹ ਦੇਖਣ ਲਈ ਕਿ ਕੀ ਉਹ ਬੱਚੀ ਨੂੰ ਪੂਰੀ ਕਹਾਣੀ ਸੁਣਾ ਪਾਉਂਦਾ ਹੈ ਜਾਣਨ ਲਈ ਤੁਹਾਨੂੰ ਫ਼ਿਲਮ ਦੇਖਣੀ ਪਵੇਗੀ।

‘ਬਾਇਓਸਕੋਪਵਾਲਾ’ ਦਾ ਟ੍ਰੇਲਰ ਕਾਫੀ ਜ਼ਬਰਦਸਤ ਹੈ ਤੇ ਔਡੀਅੰਸ ਨੂੰ ਬੰਨ੍ਹ ਕੇ ਰੱਖਦਾ ਹੈ। ਫ਼ਿਲਮ ਫੌਕਸ ਸਟਾਰ ਹਿੰਦੀ ਦੇ ਬੈਨਰ ਹੇਠ ਬਣੀ ਹੈ।