ਮੁੰਬਈ: ਸੋਨਮ ਤੇ ਆਨੰਦ ਆਹੂਜਾ ਦਾ ਵਿਆਹ 8 ਮਈ ਨੂੰ ਹੋ ਗਿਆ ਹੈ। ਇਸ ਲਈ ਸਿਰਫ ਕਪੂਰ ਫੈਮਿਲੀ ਨੇ ਹੀ ਨਹੀਂ ਸਗੋਂ ਜਸ਼ਨ ਮਨਾਇਆ ਸੋਨਮ ਦੇ ਫੈਨਸ ਨੇ ਵੀ। ਇਸ ਗੱਲ ਦਾ ਸਬੂਤ ਹੈ ਸੋਸ਼ਲ ਮੀਡੀਆ ‘ਤੇ ਮਿਲ ਰਹੀ ਦੋਵਾਂ ਨੂੰ ਵਿਆਹ ਦੀ ਵਧਾਈ।

 

ਸੋਨਮ ਨੂੰ ਉਸ ਦੇ ਫੈਨਸ ਦੇਸ਼-ਵਿਦੇਸ਼ ਤੋਂ ਸੁੱਭ ਕਾਮਨਾਵਾਂ ਦੇ ਰਹੇ ਹਨ। ਸੋਨਮ ਦਾ ਆਨੰਦ ਨਾਲ ਕਾਫੀ ਲੰਬਾ ਰਿਲੇਸ਼ਨ ਰਿਹਾ ਹੈ। ਆਨੰਦ ਆਹੂਜਾ ਦਿੱਲੀ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਦਾ ਲੰਦਨ ‘ਚ ਬਿਜਨੈਸ ਹੈ। ਸੋਨਮ ਦੇ ਫੈਨ ਤਾਂ ਬਹੁਤ ਹਨ ਪਰ ਆਨੰਦ ਫੈਨ ਹੈ ਬੈਸਟ ਬਾਸਕਟ-ਪਲੇਅਰਸ ਦਾ। ਇਸ ਦੇ ਨਾਲ ਹੀ ਉਸ ਨੂੰ ਬਾਸਕਟ ਖੇਡਣ ਦਾ ਵੀ ਸ਼ੌਕ ਹੈ।

ਆਨੰਦ ਨੂੰ ਸਟਾਇਲੀਸ਼ ਜੁੱਤੇ ਕਲੈਕਟ ਕਰਨਾ ਪਸੰਦ ਹੈ। ਆਨੰਦ ਆਹੂਜਾ ਦਾ ਇੰਸਟਾਗ੍ਰਾਮ ਸੂਜ਼ ਦੀਆਂ ਤਸਵੀਰਾਂ ਨਾਲ ਭਰਿਆ ਹੋਇਆ ਹੈ। ਜਦੋਂ ਸੋਨਮ ਆਨੰਦ ਨੇ ਇੱਕ ਦੂਜੇ ਨਾਲ ਲਾਵਾਂ ਲਈਆਂ, ਉਸ ਸਮੇਂ ਬਾਲੀਵੁੱਡ ਦ ਕਈ ਸਟਾਰਸ ਵੀ ਮੌਜੂਦ ਸੀ।

ਫੈਨਸ ਵੱਲੋਂ ਮਿਲੀਆਂ ਵਿਸ਼ਿਜ਼ ਤੁਸੀਂ ਹੇਠ ਦੇਖ ਸਕਦੇ ਹੋ।