ਉਰਫੀ ਜਾਵੇਦ 'ਤੇ ਭੜਕੀ ਭਾਜਪਾ ਆਗੂ, ਕਿਹਾ - 'ਮੁੰਬਈ ਪੁਲਿਸ ਕੋਲ ਕੋਈ ਕਾਨੂੰਨ ਨਹੀਂ?' ਅਦਾਕਾਰਾ ਨੇ ਦਿੱਤਾ ਇਹ ਜਵਾਬ
ਭਾਜਪਾ ਆਗੂ ਨੇ ਕੈਪਸ਼ਨ 'ਚ ਲਿਖਿਆ, "ਆਹ... ਮੁੰਬਈ 'ਚ ਕੀ ਹੋ ਰਿਹਾ ਹੈ? ਕੀ ਮੁੰਬਈ ਪੁਲਿਸ ਕੋਲ ਇਸ ਔਰਤ ਨੂੰ ਸੜਕਾਂ 'ਤੇ ਜਨਤਕ ਨਗਨਤਾ ਦਿਖਾਉਣ ਤੋਂ ਰੋਕਣ ਲਈ ਕੋਈ ਆਈਪੀਸੀ ਜਾਂ ਸੀਆਰਪੀਸੀ ਧਾਰਾ ਹੈ?"
BJP Leader On Uorfi Javed: ਇਸ 'ਚ ਕੋਈ ਸ਼ੱਕ ਨਹੀਂ ਕਿ ਉਰਫੀ ਜਾਵੇਦ (Uorfi Javed) ਦੇ ਅਤਰੰਗੀ ਕੱਪੜਿਆਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਉਹ ਆਏ ਦਿਨ ਆਪਣੇ ਅਜੀਬੋ-ਗਰੀਬ ਡਰੈਸਿੰਗ ਸਟੇਟਮੈਂਟਸ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਕਈ ਲੋਕ ਉਸ ਦੇ ਅਨੋਖੇ ਫੈਸ਼ਨ ਸਟਾਈਲ ਦੀ ਤਾਰੀਫ਼ ਕਰਦੇ ਹਨ ਤਾਂ ਕੁਝ ਉਸ ਦੀ ਸਖ਼ਤ ਨਿਖੇਧੀ ਕਰਦੇ ਹਨ ਅਤੇ ਕਈ ਵਾਰ ਅਜਿਹਾ ਹੋਇਆ ਹੈ ਕਿ ਅਦਾਕਾਰਾ ਖ਼ਿਲਾਫ਼ ਪੁਲਿਸ ਕੇਸ ਵੀ ਦਰਜ ਕੀਤਾ ਗਿਆ ਹੈ। ਇੱਕ ਵਾਰ ਫਿਰ ਉਰਫੀ ਨੂੰ ਆਪਣੇ ਬੋਲਡ ਲੁੱਕ ਕਾਰਨ ਨਿਸ਼ਾਨਾ ਬਣਾਇਆ ਗਿਆ।
ਉਰਫੀ ਜਾਵੇਦ 'ਤੇ ਭੜਕੀ ਭਾਜਪਾ ਆਗੂ
ਦਰਅਸਲ ਭਾਜਪਾ ਆਗੂ ਚਿੱਤਰਾ ਕਿਸ਼ੋਰ ਵਾਘ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਨਾ ਸਿਰਫ਼ ਉਰਫੀ ਜਾਵੇਦ 'ਤੇ ਗੁੱਸਾ ਜ਼ਾਹਰ ਕੀਤਾ ਹੈ, ਸਗੋਂ ਮੁੰਬਈ ਪੁਲਿਸ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਚਿੱਤਰਾ ਨੇ ਟਵਿਟਰ 'ਤੇ ਉਰਫੀ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਅਦਾਕਾਰਾ ਬੋਲਡ ਬਲੈਕ ਆਊਟਫਿੱਟ 'ਚ ਨਜ਼ਰ ਆ ਰਹੀ ਹੈ। ਵੀਡੀਓ ਦੇ ਨਾਲ ਭਾਜਪਾ ਆਗੂ ਨੇ ਕੈਪਸ਼ਨ 'ਚ ਲਿਖਿਆ, "ਆਹ... ਮੁੰਬਈ 'ਚ ਕੀ ਹੋ ਰਿਹਾ ਹੈ? ਕੀ ਮੁੰਬਈ ਪੁਲਿਸ ਕੋਲ ਇਸ ਔਰਤ ਨੂੰ ਸੜਕਾਂ 'ਤੇ ਜਨਤਕ ਨਗਨਤਾ ਦਿਖਾਉਣ ਤੋਂ ਰੋਕਣ ਲਈ ਕੋਈ ਆਈਪੀਸੀ ਜਾਂ ਸੀਆਰਪੀਸੀ ਧਾਰਾ ਹੈ? ਇੱਕ ਪਾਸੇ ਮਾਸੂਮ ਔਰਤਾਂ/ਕੁੜੀਆਂ ਵਿਕਾਰਾਂ ਦਾ ਸ਼ਿਕਾਰ ਹੋ ਰਹੀਆਂ ਹਨ, ਦੂਜੇ ਪਾਸੇ ਇਹ ਔਰਤ ਇਨ੍ਹਾਂ ਸਭ ਕੁਝ ਨੂੰ ਵਧਾਵਾ ਦੇ ਰਹੀ ਹੈ। ਉਰਫੀ ਜਾਵੇਦ ਨੂੰ ਤੁਰੰਤ ਜ਼ੰਜੀਰਾਂ 'ਚ ਜਕੜ ਦੇਣਾ ਚਾਹੀਦਾ ਹੈ।"
ਉਰਫੀ ਜਾਵੇਦ ਨੇ ਦਿੱਤਾ ਜਵਾਬ
ਉਰਫੀ ਜਾਵੇਦ ਨੇ ਚਿੱਤਰਾ ਨੂੰ ਜਵਾਬ ਦਿੰਦੇ ਹੋਏ ਕਿਹਾ, "ਤੁਹਾਡੇ ਵਰਗੇ ਰਾਜਨੇਤਾ ਔਰਤਾਂ ਦੀ ਸੁਰੱਖਿਆ ਲਈ ਇੱਕ ਡਰਾਮਾ ਕਰਦੇ ਹਨ। ਸਿਰਫ਼ ਲੋਕਾਂ ਨੂੰ ਡਾਇਵਰਟ ਕਰਨਾ ਮੇਰੇ ਟੌਪਿਕ ਨਾਲ, ਤੁਸੀਂ ਅਸਲ 'ਚ ਉਨ੍ਹਾਂ ਔਰਤਾਂ ਲਈ ਕੁੱਝ ਕਿਉਂ ਨਹੀਂ ਕਰਦੇ, ਜਿਨ੍ਹਾਂ ਨੂੰ ਮਦਦ ਦੀ ਲੋੜ ਹੈ? ਔਰਤਾਂ ਦੀ ਸਿੱਖਿਆ, ਬਲਾਤਕਾਰ ਦੇ ਲੱਖਾਂ ਕੇਸ ਪੈਂਡਿੰਗ ਹਨ? ਤੁਸੀਂ ਇਹ ਮੁੱਦੇ ਕਿਉਂ ਨਹੀਂ ਚੁੱਕਦੇ?"
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਰਫੀ ਜਾਵੇਦ ਨੂੰ ਉਸ ਦੇ ਕੱਪੜਿਆਂ ਕਾਰਨ ਨਿਸ਼ਾਨਾ ਬਣਾਇਆ ਗਿਆ ਹੋਵੇ। ਅਕਸਰ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਉਹ ਜਾਣਦੀ ਹੈ ਕਿ ਕਿਵੇਂ ਹਰ ਕਿਸੇ ਨੂੰ ਢੁਕਵਾਂ ਜਵਾਬ ਦੇਣਾ ਹੈ।