ਪੜਚੋਲ ਕਰੋ
Advertisement
ਡਾ. ਮਨਮੋਹਨ ਸਿੰਘ ਬਾਰੇ ਬਾਲੀਵੁੱਡ ਅਦਾਕਾਰ ਦਾ ਵੱਡਾ ਬਿਆਨ, ਟਵੀਟ ਕਰ ਲਿਖੀ ਇਹ ਗੱਲ
ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਦੇ ਪਹਿਲੇ ਗੇੜ ਦੀ ਸ਼ੁਰੂਆਤ ਵਿੱਚ ਕੁਝ ਹੀ ਦਿਨ ਬਾਕੀ ਹਨ। ਅਜਿਹੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਵਿੱਚ ਜੁਟੀਆਂ ਹਨ। ਬਾਲੀਵੁੱਡ ਹਸਤੀਆਂ ਵੀ ਚੋਣਾਂ ਵਿੱਚ ਖਾਸੀ ਦਿਲਚਸਪੀ ਦਿਖਾਉਂਦੀਆਂ ਹਨ। ਇਸੇ ਦੌਰਾਨ ਕਮਾਲ ਖ਼ਾਨ ਨੇ ਟਵੀਟ ਕਰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸ਼ਲਾਘਾ ਕੀਤੀ ਹੈ ਤੇ ਮੌਜੂਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਿੱਖੀ ਨੁਕਤਾਚੀਨੀ ਕੀਤੀ ਹੈ।
ਕਮਾਲ ਖ਼ਾਨ ਨੇ ਲਿਖਿਆ ਹੈ ਕਿ ਉਹ 100 ਫ਼ੀਸਦ ਗਾਰੰਟੀ ਨਾਲ ਕਹਿ ਸਕਦੇ ਹਨ ਕਿ ਭਾਰਤ ਵਿੱਚ ਨਾ ਕੋਈ ਡਾ. ਮਨਮੋਹਨ ਸਿੰਘ ਜੀ ਤੋਂ ਵਧੀਆ ਪੀਐਮ ਸੀ ਤੇ ਨਾ ਹੋ ਸਕਦਾ ਹੈ। ਅੱਜ ਭਾਰਤ ਜੋ ਵੀ ਹੈ ਮਨਮੋਹਨ ਸਿੰਘ ਜੀ ਦੀ ਸਦਕਾ ਹੀ ਹੈ। ਮਨਮੋਹਨ ਸਿੰਘ ਜੀ ਭਾਰਤ ਨੂੰ ਇੱਥੇ ਤਕ ਲਿਆਉਣ ਲਈ ਤੁਹਾਡਾ ਧੰਨਵਾਦ। ਤੁਸੀਂ ਆਪਣਾ ਫਰਜ਼ ਨਿਭਾਇਆ। ਬਾਲੀਵੁੱਟ ਕਲਾਕਾਰ ਇਸ ਤੋਂ ਪਹਿਲਾਂ ਟਵੀਟ ਕਰਕੇ ਲਿਖਿਆ ਸੀ ਕਿ ਜੋ ਲੋਕ ਕਹਿੰਦੇ ਹਨ ਕਿ ਪਿਛਲੇ 70 ਸਾਲਾਂ ਵਿੱਚ ਭਾਰਤ ਵਿੱਚ ਕੁਝ ਨਹੀਂ ਹੋਇਆ, ਉਹ ਲੋਕ ਅਕਲੋਂ ਖਾਲੀ ਹਨ। ਇਸ ਤੋਂ ਬਾਅਦ ਉਨ੍ਹਾਂ ਪੀਐਮ ਨਰੇਂਦਰ ਮੋਦੀ 'ਤੇ ਨਿਸ਼ਾਨਾ ਕੱਸਦਿਆਂ ਕਿਹਾ ਸੀ ਕਿ ਜਦ ਰੋਬੋਟ ਦੁਨੀਆ ਵਿੱਚ ਕੰਮ ਕਰਨ ਲੱਗੇ ਹਨ ਤਾਂ ਸਾਨੂੰ ਭਾਰਤੀਆਂ ਨੂੰ ਪੀਐਮ ਤੋਂ ਚਾਹ ਤੇ ਪਕੌੜੇ ਵੇਚਣ ਦੀ ਸਲਾਹ ਮਿਲਦੀ ਹੈ। ਗਊ ਮੂਤਰ ਪੀਣ ਦੀ ਨਸੀਹਤ ਦਿੱਤੀ ਜਾ ਰਹੀ ਹੈ। ਕਮਾਲ ਖ਼ਾਨ ਦੇ ਟਵੀਟ 'ਤੇ ਸੋਸ਼ਲ ਮੀਡੀਆ 'ਤੇ ਕਾਫੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ।I can say with 100% guarantee that India didn’t have better PM than Manmohan singh Ji and India will never ever have better PM than him. Today Whatever India is, its only coz of Manmohan Singh Ji. Thank you Manmohan Singh ji for bringing India till here. You have done ur duty.
— KRK (@kamaalrkhan) March 30, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement