ਕਦੇ ਪਾਣੀ ਪੀ ਕੇ ਕੱਟੀਆਂ ਰਾਤਾਂ, ਅੱਜ ਵੱਡਾ ਸਟਾਰ ਅਤੇ 81 ਕਰੋੜ ਦਾ ਮਾਲਕ ਹੈ ਇਹ ਬੱਚਾ, ਕੀ ਪਛਾਣਿਆ ਤੁਸੀਂ?
ਬਾਲੀਵੁੱਡ ਵਿੱਚ ਹਰ ਅਦਾਕਾਰ ਦੇ ਆਪਣੇ ਸੰਘਰਸ਼ ਦੀ ਵੱਖਰੀ ਕਹਾਣੀ ਹੁੰਦੀ ਹੈ। ਕੁੱਝ ਲੋਕ ਨੂੰ ਫ਼ਿਲਮਾਂ ਵਿੱਚ ਕੰਮ ਕਰਨ ਲਈ ਜ਼ਿਆਦਾ Struggle ਨਹੀਂ ਕਰਨਾ ਪੈਂਦਾ ਹੈ, ਪਰ ਕੁੱਝ ਕਲਾਕਾਰ ਅਜਿਹੇ ਹਨ ਜਿਨ੍ਹਾਂ ਦੀਆਂ ਸੰਘਰਸ਼ ਭਰੀਆਂ ਕਹਾਣੀਆਂ ਹੈਰਾਨ...
Actor Struggle Story: ਬਾਲੀਵੁੱਡ ਵਿੱਚ ਹਰ ਅਦਾਕਾਰ ਦੇ ਆਪਣੇ ਸੰਘਰਸ਼ ਦੀ ਵੱਖਰੀ ਕਹਾਣੀ ਹੁੰਦੀ ਹੈ। ਕੁੱਝ ਲੋਕ ਨੂੰ ਫ਼ਿਲਮਾਂ ਵਿੱਚ ਕੰਮ ਕਰਨ ਲਈ ਜ਼ਿਆਦਾ Struggle ਨਹੀਂ ਕਰਨਾ ਪੈਂਦਾ ਹੈ, ਪਰ ਕੁੱਝ ਕਲਾਕਾਰ ਅਜਿਹੇ ਹਨ ਜਿਨ੍ਹਾਂ ਦੀਆਂ ਸੰਘਰਸ਼ ਭਰੀਆਂ ਕਹਾਣੀਆਂ ਹੈਰਾਨ ਕਰਕੇ ਰੱਖ ਦਿੰਦੀਆਂ ਹਨ। ਕਈਆਂ ਨੂੰ ਨੈਪੋਟੀਜ਼ਮ ਰਾਹੀਂ ਪ੍ਰਸਿੱਧੀ ਮਿਲੀ ਜਦੋਂ ਕਿ ਕਈਆਂ ਨੂੰ ਇਹ ਪ੍ਰਸਿੱਧੀ ਹਾਸਲ ਕਰਨ ਲਈ ਬਹੁਤ ਪਾਪੜ ਵੇਲਣੇ ਪਏ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਅਦਾਕਾਰ ਦੀ ਕਹਾਣੀ ਦੱਸ ਰਹੇ ਹਾਂ।
ਹੋਰ ਪੜ੍ਹੋ : ਲੱਗੀਆਂ ਮੌਜਾਂ! ਸਸਤਾ ਮਿਲ ਰਿਹਾ ਪਿਆਜ਼, 35 ਰੁਪਏ ਕਿਲੋ ਦੇ ਹਿਸਾਬ ਨਾਲ ਮਿਲ ਰਿਹਾ
ਅਸੀਂ ਜਿਸ ਅਦਾਕਾਰ ਦੀ ਗੱਲ ਕਰ ਰਹੇ ਹਾਂ ਉਹ ਅੱਜ ਆਪਣੇ ਕਰੀਅਰ ਦੇ ਸਿਖਰ 'ਤੇ ਹੈ। ਪਰ ਇੱਕ ਸਮੇਂ ਦੌਰਾਨ ਉਸਨੇ ਗਰੀਬੀ ਵਿੱਚ ਦਿਨ ਕੱਟੇ। ਹਾਲਾਤ ਅਜਿਹੇ ਸਨ ਕਿ ਉਸ ਕੋਲ ਖਾਣ ਲਈ ਵੀ ਪੈਸੇ ਨਹੀਂ ਸਨ। ਤਸਵੀਰ ਵਿੱਚ ਨਜ਼ਰ ਆ ਰਹੇ ਇਸ ਬੱਚੇ ਨੂੰ ਕੀ ਤੁਸੀਂ ਪਹਿਚਾਣ ਪਾਏ? ਜੇਕਰ ਨਹੀਂ ਤਾਂ ਆਓ ਜਾਣਦੇ ਹਾਂ ਇਸ ਬੱਚੇ ਬਾਰੇ ਜੋ ਕਿ ਹੁਣ ਬਾਲੀਵੁੱਡ ਦਾ ਮਸ਼ਹੂਰ ਹੀਰੋ ਹੈ।
ਇਹ ਐਕਟਰ ਰਾਜਕੁਮਾਰ ਰਾਓ ਹੈ ਜੋ ਇਨ੍ਹੀਂ ਦਿਨੀਂ ਆਪਣੇ ਕਰੀਅਰ ਦੇ ਸਿਖਰ 'ਤੇ ਹਨ। ਉਨ੍ਹਾਂ ਦੀਆਂ ਫਿਲਮਾਂ ਇਕ ਤੋਂ ਬਾਅਦ ਇਕ ਰਿਲੀਜ਼ ਹੋ ਰਹੀਆਂ ਹਨ ਜੋ ਦਰਸ਼ਕਾਂ ਦਾ ਦਿਲ ਜਿੱਤ ਰਹੀਆਂ ਹਨ।
ਪਰ ਇੱਥੇ ਤੱਕ ਪਹੁੰਚਣ ਲਈ ਰਾਜਕੁਮਾਰ ਰਾਓ ਨੂੰ ਸਖ਼ਤ ਮਿਹਨਤ ਕਰਨੀ ਪਈ। ਇਸ ਗੱਲ ਦਾ ਖੁਲਾਸਾ ਖੁਦ ਅਦਾਕਾਰ ਨੇ ਆਪਣੇ ਕਈ ਇੰਟਰਵਿਊਜ਼ 'ਚ ਕੀਤਾ ਹੈ। ਰਣਵੀਰ ਇਲਾਹਾਬਾਦੀਆ ਨੂੰ ਦਿੱਤੇ ਇੰਟਰਵਿਊ 'ਚ ਰਾਜਕੁਮਾਰ ਰਾਓ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਸਿਰਫ 12 ਰੁਪਏ 'ਚ ਪੇਟ ਭਰਨਾ ਪੈਂਦਾ ਸੀ।
ਰਾਜਕੁਮਾਰ ਰਾਓ ਸੰਘਰਸ਼
ਰਾਜਕੁਮਾਰ ਨੇ ਕਈ ਵਾਰ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਕੋਲ ਪੈਸੇ ਨਹੀਂ ਸਨ। ਉਸ ਸਮੇਂ ਉਨ੍ਹਾਂ ਨੂੰ ਪਾਣੀ ਪੀ ਕੇ ਹੀ ਗੁਜ਼ਾਰਾ ਕਰਨਾ ਪੈਂਦਾ ਸੀ। ਅਦਾਕਾਰ ਨੇ ਦੱਸਿਆ ਕਿ ਪਹਿਲਾਂ ਉਸ ਨੂੰ ਖਰਚੇ ਲਈ ਘਰੋਂ ਪੈਸੇ ਮਿਲਦੇ ਸਨ। ਜਦੋਂ ਉਹ 10-10 ਥਾਵਾਂ 'ਤੇ ਆਡੀਸ਼ਨ ਦਿੰਦਾ ਸੀ। ਇੱਕ ਵਾਰ ਉਸ ਦੇ ਖਾਤੇ ਵਿੱਚ ਸਿਰਫ਼ 18 ਰੁਪਏ ਬਚੇ ਸਨ।
ਰਾਜਕੁਮਾਰ ਰਾਓ ਦੀ ਨੇਟ ਵਰਥ
ਅੱਜ ਰਾਜਕੁਮਾਰ ਰਾਓ ਫਿਲਮੀ ਦੁਨੀਆ ਦਾ ਇੱਕ ਵੱਡਾ ਨਾਮ ਬਣ ਗਿਆ ਹੈ। ਪ੍ਰਸਿੱਧੀ ਦੇ ਨਾਲ-ਨਾਲ ਉਸ ਕੋਲ ਕਾਫੀ ਦੌਲਤ ਵੀ ਹੈ। ਉਹ 81 ਕਰੋੜ ਰੁਪਏ ਦੀ ਕੁੱਲ ਜਾਇਦਾਦ ਦਾ ਮਾਲਕ ਹੈ।
Rajkummar Rao Expensive Things
ਰਾਜਕੁਮਾਰ ਰਾਓ ਦਾ ਆਪਣਾ ਆਲੀਸ਼ਾਨ ਬੰਗਲਾ ਹੈ। ਉਸ ਕੋਲ ਲਗਜ਼ਰੀ ਗੱਡੀਆਂ ਦਾ ਸ਼ਾਨਦਾਰ ਭੰਡਾਰ ਹੈ। ਜਿਸ ਵਿੱਚ Audi Q7 ਦੀ ਕੀਮਤ 80 ਲੱਖ ਰੁਪਏ, ਮਰਸੀਡੀਜ਼ ਬੈਂਜ਼ CLA 200 (37.96 ਲੱਖ) ਅਤੇ ਮਰਸੀਡੀਜ਼ ਬੈਂਜ਼ GLS (1.19 ਕਰੋੜ) ਅਤੇ ਹਾਰਲੇ ਡੇਵਿਡਸਨ ਫੈਟ ਬੌਬ (18 ਲੱਖ) ਸ਼ਾਮਲ ਹਨ।
ਰਾਜਕੁਮਾਰ ਰਾਓ ਦਾ ਫਿਲਮੀ ਕਰੀਅਰ
ਰਾਜਕੁਮਾਰ ਰਾਓ ਨੂੰ ਆਖਰੀ ਵਾਰ ਫਿਲਮ 'Stree 2' 'ਚ ਦੇਖਿਆ ਗਿਆ ਸੀ। ਉਨ੍ਹਾਂ ਦੀ ਫਿਲਮ ਨੇ ਦੁਨੀਆ ਭਰ 'ਚ 800 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। 600 ਕਰੋੜ ਰੁਪਏ ਦੇ ਕਲੱਬ ਵਿੱਚ ਸ਼ਾਮਲ ਹੋ ਕੇ, ਇਹ ਭਾਰਤ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਬਣ ਗਈ। ਹੁਣ ਅਦਾਕਾਰ ਆਪਣੀ ਅਗਲੀ ਫਿਲਮ 'ਵਿੱਕੀ ਵਿਦਿਆ ਕਾ ਵੋਹ ਵਾਲਾ ਵੀਡੀਓ' ਨੂੰ ਲੈ ਕੇ ਚਰਚਾ 'ਚ ਹੈ। ਉਨ੍ਹਾਂ ਦੀ ਇਹ ਫਿਲਮ 11 ਅਕਤੂਬਰ 2024 ਨੂੰ ਰਿਲੀਜ਼ ਹੋਵੇਗੀ।
ਹੋਰ ਪੜ੍ਹੋ : Diwali Sale 2024: Xiaomi ਨੇ ਬੰਪਰ ਸੇਲ ਦਾ ਐਲਾਨ, ਮਿਲੇਗਾ ਸਭ ਤੋਂ ਵੱਡਾ ਬੰਪਰ ਡਿਸਕਾਊਂਟ ਆਫਰ!