ਮੁੰਬਈ: ਬਾਲੀਵੁੱਡ ਸਿਨੇਮਾ ਪੂਰੀ ਦੁਨੀਆ `ਚ ਆਪਣੇ ਦਮਦਾਰ ਡਾਇਲੌਗਸ, ਇਮੋਸ਼ਨਲ ਸੀਨਸ, ਇੰਟਰਟੇਨਿੰਗ ਕਹਾਣੀਆਂ ਤੇ ਜ਼ਬਰਦਸਤ ਗਾਣਿਆਂ ਕਰਕੇ ਪ੍ਰਸਿੱਧ ਹੈ। ‘ਬਾਹੁਬਲੀ’ ਦੇ ਰਿਲੀਜ਼ ਤੋਂ ਬਾਅਦ ਬਾਲੀਵੁੱਡ ਨੂੰ ਵੱਖਰੀ ਹੀ ਪਛਾਣ ਮਿਲੀ ਹੈ। ਡਾਇਰੈਕਟਰ ਰਾਜਾਮੌਲੀ ਦੀ ਇਸ ਫ਼ਿਲਮ ਨੇ ਸਭ ਨੂੰ ਦਿਖਾ ਦਿੱਤਾ ਕਿ ਹੁਣ ਹਿੰਦੀ ਸਿਨੇਮਾ ਵੀ ਵੱਡੇ ਬਜਟ ਦੀਆਂ ਫ਼ਿਲਮਾਂ ਲਈ ਤਿਆਰ ਹੈ। ਜਲਦੀ ਹੀ ਬਾਲੀਵੁੱਡ ਦੀਆਂ ਬਿੱਗ ਬਜਟ ਸੁਪਰਹੀਰੋ ਫ਼ਿਲਮਾਂ ਹਾਲੀਵੁੱਡ ਲਈ ਚੈਲੰਜ ਦੇ ਸਕਦੀਆਂ ਹਨ। ਜਲਦੀ ਹੀ ਬਾਲੀਵੁੱਡ ਦੀਆਂ ਰਿਲੀਜ਼ ਹੋਣ ਵਾਲੀਆਂ ਬਿੱਗ ਬਜਟ 5 ਸੁਪਰਹੀਰੋ ਫ਼ਿਲਮਾਂ ਇਹ ਧਮਾਕਾ ਕਰਨਗੀਆਂ।
- ‘2.0’: ਰਜਨੀਕਾਂਤ ਤੇ ਅਕਸ਼ੇ ਕੁਮਾਰ ਸਟਾਰਰ ਫ਼ਿਲਮ ‘2.0’ ਇਸ ਲਿਸਟ `ਚ ਸਭ ਤੋਂ ਪਹਿਲੇ ਨੰਬਰ ‘ਤੇ ਹੈ। ਫ਼ਿਲਮ ਦਾ ਡਾਇਰੈਕਸ਼ਨ ਸ਼ੰਕਰ ਨੇ ਕੀਤਾ ਹੈ ਜਿਸ ਨੂੰ ਲੰਬੇ ਸਮੇਂ ਤੋਂ ਫੈਨਸ ਦੇਖਣ ਲਈ ਬੇਕਰਾਰ ਹਨ। ਫ਼ਿਲਮ ਦੀ ਰਿਲੀਜ਼ ਡੇਟ ਅਜੇ ਵੀ ਸਾਹਮਣੇ ਨਹੀਂ ਆਈ ਜਿਸ ਦਾ ਕਾਰਨ ਫ਼ਿਲਮ ਦਾ ਪੋਸਟ ਪ੍ਰੋਡਕਸ਼ਨ ਦਾ ਕੰਮ ਹੈ। ਰਜਨੀਕਾਂਤ ਤੇ ਅਕਸ਼ੇ ਦੀ ਫ਼ਿਲਮ 2019 ‘ਚ ਰਿਲੀਜ਼ ਹੋਵੇਗੀ। ਇਹ ਫ਼ਿਲਮ `ਰੋਬੋਟ` ਦਾ ਸੀਕੂਅਲ ਹੈ ਜਿਸ `ਚ ਅਕਸ਼ੇ ਕੁਮਾਰ ਨੈਗਟਿਵ ਰੋਲ ਕਰਕੇ ਸਾਊਥ ਦੀਆਂ ਫ਼ਿਲਮਾਂ `ਚ ਆਪਣਾ ਡੈਬਿਊ ਕਰਨਗੇ।
- ਕ੍ਰਿਸ਼-4: ਰਾਕੇਸ਼ ਰੋਸ਼ਨ ਦੀ ਡਾਇਰੈਕਸ਼ਨ `ਚ ਬਣਨ ਵਾਲੀ ਫ਼ਿਲਮ ‘ਕ੍ਰਿਸ਼’ ਦੀ ਸੀਰੀਜ਼ ਸਭ ਨੂੰ ਕਾਫੀ ਪਸੰਦ ਆਈ ਸੀ। ਹੁਣ ਤੱਕ ਫ਼ਿਲਮ ਦੀ ਤਿੰਨ ਸੀਰੀਜ਼ ਆ ਚੁੱਕੀ ਹੈ ਤੇ ਹੁਣ ਇਸ ਦੇ ਚੌਥੇ ਪਾਰਟ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਖ਼ਬਰਾਂ ਹਨ ਕਿ ਰਾਕੇਸ਼ ਇਸ ਫ਼ਿਲਮ ਦੀਆਂ ਦੋ ਕੜੀਆਂ ਇਕੱਠੇ ਹੀ ਸ਼ੂਟ ਕਰਨਗੇ ਜਿਸ ਨਾਲ ਫੈਨਸ ਨੂੰ ਦੁਬਾਰਾ ਫ਼ਿਲਮ ਲਈ ਲੰਬਾ ਇੰਤਜ਼ਾਰ ਨਾ ਕਰਨਾ ਪਵੇ। ਫ਼ਿਲਮ ਦੀ ਸਕ੍ਰਿਪਟ ‘ਤੇ ਕੰਮ ਹੋ ਰਿਹਾ ਹੈ ਜੋ ਲੱਗਪਗ ਪੂਰਾ ਹੋਣ ਵਾਲਾ ਹੈ। ਇਸ ਤੋਂ ਬਾਅਦ ਜਲਦੀ ਹੀ ਫ਼ਿਲਮ ਦੀ ਸ਼ੁਟਿੰਗ ਸ਼ੁਰੂ ਹੋ ਜਾਵੇਗੀ।
- ਬ੍ਰਹਮਾਸਤਰ; ਆਲਿਆ-ਰਣਬੀਰ ਸਟਾਰਰ ਫ਼ਿਲਮ ‘ਬ੍ਰਹਮਾਸਤਰ’ ਵੀ ਸੁਪਰਹੀਰੋ ਲਿਸਟ `ਚ ਹੈ। ਇਹ ਫ਼ਿਲਮ ਇੱਕ ਟ੍ਰਾਈਲੌਜੀ ਫ਼ਿਲਮ ਹੋਵੇਗੀ ਜਿਸ ਨੂੰ ਅਯਾਨ ਮੁਖਰਜੀ ਡਾਇਰੈਕਟ ਕਰ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਹੀ ਇਹ ਐਲਾਨ ਹੋ ਗਿਆ ਸੀ ਕਿ ਫ਼ਿਲਮ ਨੂੰ ਤਿੰਨ ਹਿੱਸਿਆਂ ‘ਚ ਸ਼ੂਟ ਕੀਤਾ ਜਾਵੇਗਾ। ਰਣਬੀਰ-ਆਲਿਆ ਦੇ ਨਾਲ-ਨਾਲ ਫ਼ਿਲਮ ‘ਚ ਮੈਗਾਸਟਾਰ ਅਮਿਤਾਭ ਬੱਚਨ ਵੀ ਨਜ਼ਰ ਆਉਣਗੇ।
- ਕੁਝ ਸਮਾਂ ਪਹਿਲਾਂ ਮੀਡੀਆ ‘ਚ ਖ਼ਬਰਾਂ ਸੀ ਕਿ ਡਾਇਰੈਕਟਰ ਰੋਹਿਤ ਧਵਨ ਜਲਦੀ ਹੀ ਰਿਤੀਕ ਰੋਸ਼ਨ ਨਾਲ ਵੱਖਰੀ ਕਹਾਣੀ ਨਾਲ ਸੁਪਰਹਿਰੋ ਫ਼ਿਲਮ ਕਰਨਗੇ। ਇਸ ਬਾਰੇ ਅਜੇ ਤੱਕ ਕੋਈ ਔਫੀਸ਼ੀਅਲ ਅਨਾਉਂਸਮੈਂਟ ਨਹੀਂ ਹੋਈ। ਇਸ ਦੇ ਨਾਲ ਹੀ ਫ਼ਿਲਮ ਦੀ ਕਾਸਟ ਦੀ ਕੋਈ ਜਾਣਕਾਰੀ ਨਹੀਂ ਪਰ ਹੋ ਸਕਦਾ ਹੈ ਕਿ ਰੋਹਿਤ ਜਲਦੀ ਹੀ ਇਸ ਫ਼ਿਲਮ ਬਾਰੇ ਮੀਡੀਆ ਨਾਲ ਗੱਲ ਕਰਨ ਤੇ ਕੁਝ ਜਾਣਕਾਰੀ ਸਾਂਝੀ ਕਰਨ।
- ਵਰੁਣ ਧਵਨ ਵੀ ਬਣੇਗਾ ਸੁਪਰਹੀਰੋ: ਅੱਜਕੱਲ੍ਹ ਬਦਲਾਪੁਰ ਬੁਆਏ ਵਰੁਣ ਧਵਨ ਆਪਣੀ ਆਉਣ ਵਾਲੀ ਮਲਟੀਸਟਾਰਰ ਫ਼ਿਲਮ ‘ਕਲੰਕ’ ਦੀ ਸ਼ੂਟਿੰਗ ਤੇ ਬੈਂਕਾਕ ‘ਚ ਆਈਫਾ ਐਵਾਰਡ ‘ਚ ਬਿਜ਼ੀ ਹੈ। ਇਸ ਫ਼ਿਲਮ ਨੂੰ ਕਰਨ ਜੌਹਰ ਬਣਾ ਰਹੇ ਹਨ। ਇਸ ਦੇ ਨਾਲ ਹੀ ਖ਼ਬਰਾਂ ਨੇ ਕਿ ਇਸ ਫ਼ਿਲਮ ਦੇ ਨਾਲ-ਨਾਲ ਵਰੁਣ ਧਵਨ ਕਰਨ ਨਾਲ ਹੀ ਸੁਪਰਹਿਰੋ ਫ਼ਿਲਮ ਬਣਾਉਣ ਦੀ ਪਲਾਨਿੰਗ ਕਰ ਰਹੇ ਹਨ। ਇਸ ਦੀ ਡਿਟੇਲ ਜਲਦੀ ਹੀ ਮੀਡੀਆ ਨਾਲ ਸ਼ੇਅਰ ਕੀਤੀ ਜਾਵੇਗੀ।