ਮੁੰਬਈ: ਅਨਿਲ ਕਪੂਰ ਦੇ ਬੇਟੇ ਹਰਸ਼ਵਰਧਨ ਕਪੂਰ ਦੀ ਦੂਜੀ ਫ਼ਿਲਮ 25 ਮਈ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਇਹ 1 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਜੀ ਹਾਂ, ਫ਼ਿਲਮ ਦੀ ਰਿਲੀਜ਼ ਡੇਟ ਅੱਗੇ ਖਿਸਕ ਗਈ ਹੈ। ਇਸੇ ਦਿਨ ਹਰਸ਼ਵਰਧਨ ਦੀ ਭੈਣ ਸੋਨਮ ਕਪੂਰ ਆਹੂਜਾ ਦੀ ਫ਼ਿਲਮ ‘ਵੀਰੇ ਦੀ ਵੈਡਿੰਗ’ ਵੀ ਰਿਲੀਜ਼ ਹੋ ਰਹੀ ਹੈ।




ਇਸ ਦੇ ਨਾਲ ਹੀ ਇਹ ਮਜ਼ੇਦਾਰ ਹਾਲਤ ਬਣ ਗਈ ਹੈ ਕਿਉਂਕਿ ਪਾਪਾ ਅਨਿਲ ਕਪੁਰ ਦੇ ਬੱਚਿਆਂ ‘ਚ 1 ਜੂਨ ਨੂੰ ਵੱਡਾ ਮੁਕਾਬਲਾ ਹੋਏਗਾ। ਹਰਸ਼ ਦੀ ਫ਼ਿਲਮ ਦੇ ਨਾਲ ਪਹਿਲਾਂ 25 ਮਈ ਨੂੰ ਜਾਨ ਅਬ੍ਰਾਹਮ ਦੀ ਫਿਲਮ ‘ਪ੍ਰਮਾਣੂ’ ਵੀ ਰਿਲੀਜ਼ ਹੋ ਰਹੀ ਸੀ। ਸ਼ਾਇਦ ਇਸੇ ਲਈ ਭਾਵੇਸ਼ ਜੋਸ਼ੀ ਦੇ ਮੇਕਰਸ ਨੇ ਫ਼ਿਲਮ ਦੀ ਰਿਲੀਜ਼ ਡੇਟ ਅੱਗੇ ਵਧਾਉਣ ਦਾ ਫੈਸਲਾ ਲਿਆ।



ਹੁਣ ਫ਼ਿਲਮ 1 ਜੂਨ ਨੂੰ ਰਿਲੀਜ਼ ਹੋ ਰਹੀ ਹੈ ਪਰ ਇਸ ਦਿਨ ਹੀ ਸੋਨਮ ਕਪੂਰ ਤੇ ਕਰੀਨਾ ਕਪੂਰ ਦੀ ਫ਼ਿਲਮ ‘ਵੀਰੇ ਦੀ ਵੈਡਿੰਗ’ ਰਿਲੀਜ਼ ਹੋ ਰਹੀ। ਅਜਿਹੇ ‘ਚ ਹਰਸ਼ ਦੀ ਫ਼ਿਲਮ ਦੀ ਰਿਲੀਜ਼ ਡੇਟ ਚੇਂਜ ਕਰਨਾ ਇਸ ਲਈ ਕਿੰਨਾ ਸਹੀ ਕਦਮ ਹੁੰਦਾ ਹੈ, ਇਹ ਤਾਂ ਆਉਣ ਸਮਾਂ ਹੀ ਦੱਸੇਗਾ।