ਨਵੀਂ ਦਿੱਲੀ: ਸਾਲ 2013 'ਚ ਰੀਲੀਜ਼ ਹੋਈ 'ਫੁਕਰੇ' ਦਾ ਸੀਕਵਲ 'ਫੁਕਰੇ ਰਿਟਰਨਜ਼' 15 ਦਸੰਬਰ ਨੂੰ ਰੀਲੀਜ਼ ਹੋਣ ਵਾਲਾ ਹੈ। ਫਿਲਮ ਬਣਾਉਣ ਵਾਲੇ ਦਰਸ਼ਕਾਂ ਦੀ ਬੇਸਬਰੀ ਵਧਾਉਣ ਦਾ ਹਰ ਸੰਭਵ ਯਤਨ ਕਰ ਰਹੇ ਹਨ। ਅੱਜ ਫਿਲਮ ਦੀ ਟ੍ਰੇਲਰ ਵੀ ਰੀਲੀਜ਼ ਕਰ ਦਿੱਤਾ ਹੈ।
ਇਹ ਟ੍ਰੇਲਰ ਵੀ ਕਾਮੇਡੀ ਨਾਲ ਭਰਪੂਰ ਹੈ। ਕੁਝ ਹੀ ਦੇਰ 'ਚ ਇਸ ਟ੍ਰੇਲਰ ਨੂੰ 50 ਹਜ਼ਾਰ ਲੋਕ ਦੇਖ ਚੁੱਕੇ ਹਨ। ਕੁਝ ਹੀ ਦਿਨ ਪਹਿਲਾਂ ਫਿਲਮ ਦੀ ਰੀਲੀਜ਼ ਡੇਟ 'ਚ ਬਦਲਾਅ ਕੀਤਾ ਗਿਆ। ਪਹਿਲਾਂ ਫਿਲਮ 8 ਦਸੰਬਰ ਨੂੰ ਰੀਲੀਜ਼ ਹੋਣ ਵਾਲੀ ਸੀ ਪਰ ਹੁਣ ਇਸ ਨੂੰ ਬਦਲ ਕੇ 15 ਦਸੰਬਰ ਕਰ ਦਿੱਤਾ ਗਿਆ।
ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਹ ਸਭ ਪਹਿਲਾਂ ਵਾਲਾ ਹੀ ਹੈ ਜੋ 'ਫੁਕਰੇ' 'ਚ ਸੀ। 'ਫੁਕਰੇ ਰਿਟਰਨਜ਼' 'ਚ ਤਰਿਸ਼ਾ ਚੱਡਾ, ਪੁਲਕਿਤ ਸਮ੍ਰਾਟ, ਅਲੀ ਫਜਲ ਤੇ ਮਨਜੋਤ ਸਿੰਘ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ ਦੀ ਸ਼ੂਟਿੰਗ ਦਿੱਲੀ, ਮੁੰਬਈ ਸਮੇਤ ਦੱਖਣੀ ਅਫਰੀਕਾ 'ਚ ਕੀਤੀ ਗਈ ਹੈ।
ਫਿਲਮ ਦੇ ਕਈ ਪੋਸਟਰ, ਟੀਜ਼ਰ ਤੇ ਟ੍ਰੇਲਰ ਵੀ ਰੀਲੀਜ਼ ਕੀਤੇ ਗਏ ਹਨ ਜਿਨ੍ਹਾਂ ਨੂੰ ਪ੍ਰਸੰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਹੈ। ਅਜਿਹੇ 'ਚ ਫਿਲਮ ਦੀ ਬਾਕਸ ਆਫਿਸ 'ਤੇ ਜ਼ਬਰਦਸਤ ਸਫਲਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
[embed]