ਮੁੰਬਈ: ਸੈਫ ਅਲੀ ਖਾਨ ਦੀ ਇਕਲੌਤੀ ਧੀ ਸਾਰਾ ਅਲੀ ਖ਼ਾਨ ਜਲਦ ਆਪਣੀ ਪਹਿਲੀ ਬਾਲੀਵੁੱਡ ਫਿਲਮ ਕਰੇਗੀ। ਹਾਸਲ ਜਾਣਕਾਰੀ ਮੁਤਾਬਕ ਉਹ ਪਹਿਲੀ ਫਿਲਮ ਅਦਾਕਾਰ ਸੁਸ਼ਾਂਤ ਰਾਜਪੂਤ ਨਾਲ ਕਰਨ ਜਾ ਰਹੀ ਹੈ। ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੀ ਮੁੰਬਈ ਰਿਸੈਪਸ਼ਨ ਦੀ ਵਿੱਚ ਪਹੁੰਚੀ ਸਾਰਾ ਇਸ ਕਰਕੇ ਹੀ ਚਰਚਾ ਵਿੱਚ ਰਹੀ।

ਸਾਰਾ ਪਾਰਟੀ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਸੀ। ਉਂਝ ਤਾਂ ਬਾਲੀਵੁੱਡ ਸਟਾਰ ਸੈਫ ਅਲੀ ਖ਼ਾਨ ਦੀ ਧੀ ਸਾਰਾ ਅਲੀ ਖ਼ਾਨ ਅਕਸਰ ਚਰਚਾ ਵਿੱਚ ਰਹਿੰਦੀ ਹੈ, ਪਰ ਜਦੋ ਦੀ ਉਸ ਦੀ ਪਹਿਲੀ ਫਿਲਮ ਦੀ ਗੱਲ ਚੱਲ ਰਹੀ ਹੈ, ਓਦੋਂ ਦੇ ਚਰਚੇ ਵਧ ਗਏ ਹਨ।