ਨਵੀਂ ਦਿੱਲੀ: ਆਪਣੇ ਬਿਆਨਾਂ ਕਰਕੇ ਹਮੇਸ਼ਾ ਚਰਚਾ ਵਿੱਚ ਰਹਿਣ ਵਾਲੀ ਰਾਖੀ ਸਾਵੰਤ ਨੇ ਹੁਣ ਨਵਾਂ ਪੰਗਾ ਪਾ ਲਿਆ ਹੈ। ਪਿੱਛੇ ਜਿਹੇ ਉਨ੍ਹਾਂ ਵਿਰਾਟ ਕੋਹਲੀ ਦੇ ਵਿਆਹ ਕਰਕੇ ਆਪਣੇ ਦਿਲ ਟੁੱਟਣ ਦੀ ਗੱਲ ਸ਼ਰੇਆਮ ਆਖੀ ਸੀ। ਇੰਨਾ ਹੀ ਨਹੀਂ ਰਾਖੀ ਨੇ ਵਿਰਾਟ ਤੇ ਅਨੁਸ਼ਕਾ ਨੂੰ ਕੰਡੋਮ ਗਿਫ਼ਟ ਕਰਨ ਦੀ ਵੀ ਗੱਲ ਕਹੀ ਸੀ।
ਇਸ ਤੋਂ ਬਾਅਦ ਰਾਖੀ ਨੇ ਟੀਵੀ 'ਤੇ ਕੰਡੋਮ ਦੇ ਇਸ਼ਤਿਹਾਰਾਂ ਦੀ ਟਾਈਮ ਲਿਮਟ ਤੈਅ ਕੀਤੇ ਜਾਣ ਵਾਲੀ ਗਾਈਡਲਾਈਨ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਉਨ੍ਹਾਂ ਇਲਜ਼ਾਮ ਲਾਇਆ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਦੇ ਕੰਡੋਮ ਦੇ ਇਸ਼ਤਿਹਾਰ ਆਉਣ ਵਾਲੇ ਸਨ।
ਹੁਣ ਰਾਖੀ ਸਾਵੰਤ ਨੇ ਕੰਡੋਮ ਨੂੰ ਲੈ ਕੇ ਨਵਾਂ ਤੀਰ ਛੱਡਿਆ ਹੈ। ਇਸ ਵਾਰ ਰਾਖੀ ਨੇ ਬਾਬਾ ਰਾਮਦੇਵ ਨੂੰ ਪਤੰਜਲੀ ਦਾ ਕੰਡੋਮ ਲਾਂਚ ਕਰਨ ਦਾ ਚੈਲੰਜ ਦਿੱਤਾ ਹੈ। ਰਾਖੀ ਨੇ ਇੰਸਟਾਗ੍ਰਾਮ 'ਤੇ ਵੀਡੀਓ ਅਪਲੋਡ ਕੀਤਾ ਹੈ ਜਿਸ ਵਿੱਚ ਉਹ ਕਹਿ ਰਹੀ ਹੈ ਕਿ ਬਾਬਾ ਰਾਮਦੇਵ ਜੀ, ਜੇਕਰ ਤੁਹਾਡੇ ਵਿੱਚ ਦਮ ਹੈ ਤਾਂ ਪਤੰਜਲੀ ਦੇ ਕੰਡੋਮ ਬਣਾਓ।