ਸ੍ਰੀਦੇਵੀ ਤੇ ਬੋਨੀ ਕਪੂਰ ਦੀ ਧੀ ਜਾਨ੍ਹਵੀ ਕਪੂਰ ਜਲਦੀ ਹੀ ਬਾਲੀਵੁੱਡ ਵਿੱਚ ਫਿਲਮ 'ਧੜਕ' ਨਾਲ ਸ਼ੁਰੂਆਤ ਕਰੇਗੀ। ਇਸ ਫ਼ਿਲਮ ਵਿੱਚ ਜਾਨ੍ਹਵੀ ਕਪੂਰ ਦਾ ਲੀਡ ਰੋਲ ਹੈ ਤੇ ਸ਼ਾਹਿਦ ਕਪੂਰ ਦੇ ਭਰਾ ਇਸ਼ਾਨ ਖੱਟਰ ਵੀ ਹੋਣਗੇ।
ਹਾਲ ਹੀ ਵਿੱਚ ਜਾਨ੍ਹਵੀ ਦੁਪਹਿਰ ਦੇ ਖਾਣੇ ਲਈ ਬਾਂਦਰਾ ਪਹੁੰਚੀ। ਇਸ ਸਮੇਂ ਦੌਰਾਨ ਉਹ ਭਾਰਤੀ ਰੂਪ ਵਿੱਚ ਨਜ਼ਰ ਆਈ। ਜਾਨ੍ਹਵੀ ਚਿੱਟੀ ਕੁੜਤੀ ਵਿੱਚ ਬਹੁਤ ਸੁੰਦਰ ਲੱਗ ਰਹੀ ਸੀ।
ਇਸ ਤੋਂ ਪਹਿਲਾਂ ਜਾਨ੍ਹਵੀ ਨੇ ਕਈ ਵਾਰ ਆਪਣੇ ਦੇਸੀ ਸਵੈਗ ਨਾਲ ਫੈਨਸ ਦਾ ਦਿਲ ਜਿੱਤਿਆ ਹੈ। ਜਾਨ੍ਹਵੀ ਦੀ ਆਉਣ ਵਾਲੀ ਫਿਲਮ 'ਧੜਕ' ਧਰਮ ਪ੍ਰੋਡਕਸ਼ਨਾਂ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ। ਨਿਰਦੇਸ਼ਕ ਸ਼ੰਸ਼ਾਕ ਖੇਤਾਨ ਵੱਲੋਂ ਨਿਰਦੇਸ਼ਤ ਕੀਤਾ ਗਿਆ ਹੈ।