ਨਵੀਂ ਦਿੱਲੀ: ਇਸ ਸ਼ੁੱਕਰਵਾਰ ਸਿਨੇਮਾਘਰਾਂ ਵਿੱਚ 'ਮੁੱਕਾਬਾਜ਼', 'ਕਾਲਾਕਾਂਡੀ' ਤੇ '1921' ਤਿੰਨ ਫ਼ਿਲਮਾਂ ਰਿਲੀਜ਼ ਹੋਈਆਂ। ਤਿੰਨੇ ਫ਼ਿਲਮਾਂ ਦੀ ਕਹਾਣੀ ਇੱਕ-ਦੂਜੇ ਤੋਂ ਕਾਫੀ ਵੱਖ ਹੈ। ਫ਼ਿਲਮ 'ਮੁੱਕਾਬਾਜ਼' ਸਪੋਰਟਸ ਡਰਾਮਾ ਹੈ, 'ਕਾਲਾਕਾਂਡੀ' ਬਲੈਕ ਕਾਮੇਡੀ ਫ਼ਿਲਮ ਹੈ ਤੇ ਵਿਕਰਮ ਭੱਟ ਦੀ '1921' ਇੱਕ ਭੂਤੀਆ ਫ਼ਿਲਮ ਹੈ। ਕਮਾਈ ਦੇ ਮਾਮਲੇ ਵਿੱਚ ਇਹ ਫ਼ਿਲਮਾਂ ਖ਼ਾਸ ਕਮਾਲ ਵਿਖਾਉਣ 'ਚ ਨਾਕਾਮ ਸਾਬਤ ਹੋ ਰਹੀਆਂ ਹਨ।

'ਮੁੱਕਾਬਾਜ਼'

'ਗੈਂਗਸ ਆਫ ਵਾਸੇਪੁਰ' ਵਰਗੀਆਂ ਫ਼ਿਲਮਾਂ ਬਣਾ ਚੁੱਕੇ ਅਨੁਰਾਗ ਕਸ਼ਿਅਪ ਨੇ ਮੁੱਕਾਬਾਜ਼ ਨਾਲ ਵਾਪਸੀ ਕੀਤੀ। ਫ਼ਿਲਮ ਨੇ ਰਿਲੀਜ਼ ਹੋਣ ਤੋਂ 4 ਦਿਨ ਦੇ ਅੰਦਰ ਕੁੱਲ 4.85 ਕਰੋੜ ਦੀ ਕਮਾਈ ਕੀਤੀ ਹੈ। ਸਮੀਖਿਅਕਾਂ ਵੱਲੋਂ ਵਧੀਆ ਰੀਵਿਊ ਦੇਣ ਤੋਂ ਬਾਅਦ ਲੋਕਾਂ ਨੇ ਫ਼ਿਲਮ 'ਚ ਦਿਲਚਸਪੀ ਵਿਖਾਉਣੀ ਸ਼ੁਰੂ ਕੀਤੀ ਹੈ।

'1921'

ਵਿਕਰਮ ਭੱਟ ਦੀ ਹਾਰਰ ਫ਼ਿਲਮ 1921 ਵੀ ਲੋਕਾਂ ਨੂੰ ਸਿਨੇਮਾਘਰਾਂ ਤਕ ਖਿੱਚਣ ਵਿੱਚ ਸਫਲ ਸਾਬਤ ਨਹੀਂ ਹੋ ਰਹੀ। ਇਹ ਫ਼ਿਲਮ '1920' ਸੀਰੀਜ਼ ਦੀ ਅਗਲੀ ਕੜੀ ਹੈ। ਤਕਰੀਬਨ 15 ਕਰੋੜ ਦੀ ਲਾਗਤ ਨਾਲ ਤਿਆਰ ਹੋਈ ਇਸ ਫ਼ਿਲਮ ਨੇ ਚਾਰ ਦਿਨਾਂ ਵਿੱਚ 8.07 ਕਰੋੜ ਕਮਾਏ ਹਨ।

'ਕਾਲਾਕਾਂਡੀ'

ਇਸ ਫ਼ਿਲਮ ਨੇ ਤਿੰਨ ਦਿਨਾਂ ਵਿੱਚ 3.85 ਕਰੋੜ ਦੀ ਕਮਾਈ ਕੀਤੀ ਹੈ। ਅਕਸ਼ਤ ਵਰਮਾ ਦੇ ਨਿਰਦੇਸ਼ਨ ਵਿੱਚ ਬਣੀ ਫ਼ਿਲਮ 'ਕਾਲਾਕਾਂਡੀ' ਇੱਕ ਬਲੈਕ ਕਾਮੇਡੀ ਹੈ।

'ਟਾਈਗਰ ਜ਼ਿੰਦਾ ਹੈ'

ਇਨ੍ਹਾਂ ਦੇ ਉਲਟ ਸਲਮਾਨ ਖ਼ਾਨ ਦੀ ਇਹ ਫ਼ਿਲਮ ਚੌਥੇ ਹਫ਼ਤੇ ਵੀ ਚੰਗੀ ਕਮਾਈ ਕਰ ਰਹੀ ਹੈ। ਟਾਈਗਰ ਜ਼ਿੰਦਾ ਹੈ ਹੁਣ ਤਕ ਘਰੇਲੂ ਬਾਕਸ ਆਫ਼ਿਸ 'ਤੇ 327.07 ਕਰੋੜ ਕਮਾ ਚੁੱਕੀ ਹੈ।