ਮੁੰਬਈ-ਸੁਪਰਸਟਾਰ ਸ਼ਾਹਰੁਖ ਖ਼ਾਨ ਨੇ ਆਪਣੀ ਅਗਲੀ ਫ਼ਿਲਮ 'ਜ਼ੀਰੋ' ਦੇ ਸੈੱਟ 'ਤੇ ਮਕਰ ਸੰਕ੍ਰਾਂਤੀ ਮਨਾਈ। ਸ਼ਾਹਰੁਖ ਨੇ ਇਕ ਤਸਵੀਰ ਸਾਂਝੀ ਕੀਤੀ, ਜਿਸ 'ਚ ਉਹ ਪਤੰਗ ਉਡਾਉਂਦੇ ਦਿਖਾਈ ਦੇ ਰਹੇ ਹਨ।ਉਨ੍ਹਾਂ ਕਿਹਾ ਕਿ ਇਹ ਬਹੁਤ ਮਜ਼ੇਦਾਰ ਸੀ। ਉਨ੍ਹਾਂ ਨੇ ਤਸਵੀਰ ਦੀ ਕੈਪਸ਼ਨ 'ਚ ਲਿਖਿਆ ਕਿ ਮਕਰ ਸੰਕ੍ਰਾਂਤੀ ਮਨਾ ਰਿਹਾ ਹਾਂ। ਦੇਸ਼ ਭਰ ਦੇ ਕਿਸਾਨਾਂ ਲਈ ਕਟਾਈ ਅਤੇ ਖ਼ੁਸ਼ਹਾਲੀ ਦਾ ਤਿਉਹਾਰ ਹੈ।
ਆਨੰਦ ਐਲ.ਰਾਏ ਦੀ ਫ਼ਿਲਮ 'ਜ਼ੀਰੋ' ਦੇ ਸੈੱਟ 'ਤੇ ਪਤੰਗ ਉਡਾ ਕੇ ਬੜਾ ਮਜ਼ਾ ਆਇਆ। 'ਜ਼ੀਰੋ' 'ਚ ਸ਼ਾਹਰੁਖ ਖ਼ਾਨ ਬੌਣੇ ਦਾ ਕਿਰਦਾਰ ਨਿਭਾ ਰਹੇ ਹਨ। ਆਨੰਦ ਐਲ.ਰਾਏ. ਅਨੁਸਾਰ ਇਹ ਫ਼ਿਲਮ ਇਕ ਵਿਅਕਤੀ ਵਲੋਂ ਆਪਣੇ ਜੀਵਨ ਦੀਆਂ ਖ਼ਾਮੀਆਂ ਦੇ ਜਸ਼ਨ ਮਨਾਉਣ 'ਤੇ ਆਧਾਰਿਤ ਹਨ।
21 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ 'ਚ ਕੈਟਰੀਨਾ ਕੈਫ਼ ਅਤੇ ਅਨੁਸ਼ਕਾ ਸ਼ਰਮਾ ਵੀ ਦਿਖਾਈ ਦੇਣਗੀਆਂ। ਇਸ ਤੋਂ ਪਹਿਲਾਂ ਇਹ ਤਿਕੜੀ ਫ਼ਿਲਮ 'ਜਬ ਤਕ ਹੈ ਜਾਨ' 'ਚ ਦਿਖਾਈ ਦਿੱਤੀਆਂ ਸਨ।