ਮੁੰਬਈ: ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਨਾਲ ਨੇੜਤਾ ਵਧ ਰਹੀ ਹੈ। ਉਨ੍ਹਾਂ ਨੂੰ ਹੁਣ ਅਕਸਰ ਇਕੱਠੇ ਵੇਖਿਆ ਜਾਂਦਾ ਹੈ। ਲੰਘੇ ਦਿਨ ਉਹ ਸੁਜ਼ੈਨ ਤੇ ਬੱਚਿਆਂ ਨਾਲ ਫਿਲਮ ਵੇਖਣ ਗਏ।
ਇਨ੍ਹਾਂ ਦੋਵਾਂ ਨੇ ਸਾਲ 2014 ਵਿੱਚ ਇੱਕ ਦੂਜੇ ਤੋਂ ਤਲਾਕ ਲੈ ਲਿਆ ਸੀ। ਇਸ ਮਗਰੋਂ ਉਹ ਸਾਲ 2016 ਦੇ ਨਵੇਂ ਸਾਲ ਦਾ ਜਸ਼ਨ ਮਨਾਉਣ ਦੋਵੇਂ ਦੁਬਈ ਇਕੱਠੇ ਗਏ ਸਨ। ਹੁਣ ਅਜਿਹੀਆਂ ਅਟਕਲਾਂ ਨੂੰ ਹਵਾ ਮਿਲੀ ਹੈ ਕਿ ਦੋਵੇਂ ਫਿਰ ਇੱਕ ਹੋ ਸਕਦੇ ਹਨ।
ਲੰਘੇ ਦਿਨ ਉਹ ਮੁੰਬਈ ਦੇ ਪੀਵੀਆਰ ਵਿੱਚ ਮੂਵੀ ਦੇਖਣ ਪਹੁੰਚੇ। ਇਸ ਮੌਕੇ ਰਿਤਿਕ-ਸੁਜ਼ੈਨ ਦੇ ਦੋਵੇਂ ਬੇਟੇ ਰੇਹਾਨ ਤੇ ਰਿਦਾਨ ਕਾਫੀ ਖੁਸ਼ ਨਜ਼ਰ ਆਏ। ਫਿਲਹਾਲ ਦੋਵੇਂ ਰਿਤਿਕ ਦੇ ਨਾਲ ਰਹਿੰਦੇ ਹਨ।