ਮੁੰਬਈ: ਵਰੁਣ ਧਵਨ ਤੇ ਨਤਾਸ਼ਾ ਦਲਾਲ ਵੱਲੋਂ ਇਸ ਸਾਲ ਵਿਆਹ ਕਰਵਾਉਮ ਦੀ ਚਰਚਾ ਹੈ। ਹਾਲਾਂਕਿ ਦੋਵਾਂ ਵਿੱਚੋਂ ਕਿਸੇ ਨੇ ਵੀ ਹਾਲੇ ਤੱਕ ਇਨ੍ਹਾਂ ਖਬਰਾਂ ਨੂੰ ਲੈ ਕੇ ਕੋਈ ਅਧਿਕਾਰਕ ਬਿਆਨ ਨਹੀਂ ਦਿੱਤਾ। ਕੁਝ ਦਿਨ ਪਹਿਲਾਂ ਹੀ ਵਰੁਣ ਧਵਨ ਨੇ ਨਤਾਸ਼ਾ ਨੂੰ ਆਪਣੇ ਪਰਿਵਾਰ ਨਾਲ ਮਿਲਵਾਇਆ ਸੀ ਤੇ ਸਭ ਨੇ ਇਕੱਠਿਆਂ ਡਿਨਰ ਕੀਤਾ ਸੀ।

ਇਸ ਫੈਮਲੀ ਡਿਨਰ ਡੇਟ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਦੋਵਾਂ ਦੇ ਵਿਆਹ ਦੀਆਂ ਖਬਰਾਂ ਨੂੰ ਹੋਰ ਹਵਾ ਮਿਲੀ ਸੀ। ਇਸ ਤੋਂ ਇਲਾਵਾ ਕਰੀਬ ਇੱਕ ਮਹੀਨੇ ਪਹਿਲਾਂ ਹੀ ਵਰੁਣ ਧਵਨ ਨੇ ਆਪਣਾ ਆਲੀਸ਼ਾਨ ਘਰ ਖਰੀਦਿਆ ਸੀ ਤੇ ਘਰ ਵਿੱਚ ਖਾਸ ਮਹਿਮਾਣ ਬਣ ਕੇ ਨਤਾਸ਼ਾ ਦਲਾਲ ਹੀ ਪਹੁੰਚੀ ਸੀ।

ਦੋਵਾਂ ਨੇ ਆਪਣੇ ਖਾਸ ਦੋਸਤਾਂ ਦੇ ਨਾਲ ਪਾਰਟੀ ਵੀ ਕੀਤੀ ਸੀ ਤੇ ਵਰੁਣ ਧਵਨ ਨੇ ਆਪਣੇ ਇੰਸਟਾਗ੍ਰਾਮ ਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਹੁਣ ਵਰੁਣ ਧਵਨ ਤੇ ਨਤਾਸ਼ਾ ਜੁਹੂ ਦੇ ਪੀਵੀਆਰ ਸਿਨੇਮਾ ਵਿੱਚ ਫਿਲਮ ਦੇਖਣ ਪਹੁੰਚੇ। ਇਸ ਦੌਰਾਨ ਦੋਵੇਂ ਮੀਡੀਆ ਦੇ ਕੈਮਰਿਆਂ ਤੋਂ ਨਜ਼ਰਾਂ ਬਚਾਉਂਦੇ ਦਿਖੇ।