ਨਵੀਂ ਦਿੱਲੀ: ਦੀਪਿਕਾ ਪਾਦੂਕੋਣ ਦੀ ਸਭ ਤੋਂ ਜ਼ਿਆਦਾ ਵਿਵਾਦਾਂ ਵਿੱਚ ਘਿਰੀ ਫ਼ਿਲਮ ਪਦਮਾਵਤ ਰਿਲੀਜ਼ ਹੋ ਚੁੱਕੀ ਹੈ ਤੇ ਸਫਲਤਾ ਦੀਆਂ ਪੌੜੀਆਂ ਚੜ੍ਹ ਰਹੀ ਹੈ। ਫ਼ਿਲਮ ਦਾ ਵਿਰੋਧ ਕਰਦੀ ਆ ਰਹੀ ਕਰਨੀ ਸੈਨਾ ਨੂੰ ਦੀਪਿਕਾ ਪਾਦੂਕੋਣ ਦੇ ਪ੍ਰਸ਼ੰਸਕਾਂ ਨੇ ਬੜੀ ਖ਼ੂਬਸੂਰਤੀ ਨਾਲ ਸੋਸ਼ਲ ਮੀਡੀਆ 'ਤੇ ਕਰਾਰਾ ਜਵਾਬ ਦਿੱਤਾ ਹੈ।
ਟਵਿੱਟਰ 'ਤੇ ਦੀਪਿਕਾ ਦੇ ਫੈਨਸ ਤੇ ਇਸ ਫ਼ਿਲਮ ਦੇ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਯੂਜ਼ਰਜ਼ ਨੇ @dp1stday1stshow ਨਾਂਅ ਦਾ ਟਵਿੱਟਰ ਖਾਤਾ ਬਣਾਇਆ ਹੈ। ਇਸ ਖਾਤੇ ਦੇ ਨਾਲ ਹੀ #DP1stDay1stShow, ਇਸ ਹੈਸ਼ਟੈਗ ਨਾਲ ਪੂਰੇ ਸੰਸਾਰ ਤੋਂ ਦੀਪਿਕਾ ਦੇ ਫੈਨਜ਼ ਇੱਕਜੁੱਟ ਹੋ ਕੇ ਫ਼ਿਲਮ ਪਦਮਾਵਤ ਦੀ ਰਿਲੀਜ਼ ਦਾ ਜਸ਼ਨ ਮਨਾ ਰਹੇ ਹਨ।
ਫ਼ਿਲਮ ਪ੍ਰਤੀ ਇਹ ਵਿਸ਼ੇਸ਼ ਲਗਾਅ ਦਿਖਾਉਣ ਵਾਲੇ ਪ੍ਰਸ਼ੰਸਕਾਂ ਨੂੰ ਦੀਪਿਕਾ ਨੇ ਧੰਨਵਾਦ ਕਿਹਾ। 'ਪਦਮਾਵਤ' ਵਿੱਚ ਦੀਪਿਕਾ ਦੇ 'ਜੌਹਰ' ਸੀਨ ਨੂੰ ਇਸ ਫ਼ਿਲਮ ਦਾ ਕਲਾਈਮੈਕਸ ਮੰਨਿਆ ਜਾ ਰਿਹਾ ਹੈ।
https://twitter.com/deepikapadukone/status/956485701976997888
ਆਲੋਚਕਾਂ ਤੇ ਦਰਸ਼ਕਾਂ ਨੇ ਦੀਪਿਕਾ ਦੀ ਅਦਾਕਾਰੀ ਦੀ ਨੂੰ ਚੰਗੇ ਨੰਬਰ ਦਿੰਦਿਆਂ ਪ੍ਰਭਾਵਸ਼ਾਲੀ ਕਰਾਰ ਦਿੱਤਾ। ਰਿਲੀਜ਼ ਦੇ ਦੂਜੇ ਦਿਨ ਹੀ ਦਰਸ਼ਕਾਂ ਵੱਲੋਂ ਮਿਲੇ ਹੁੰਗਾਰੇ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪਦਮਾਵਤ ਇੱਕ ਮੀਲ ਪੱਥਰ ਸਾਬਿਤ ਹੋਵੇਗੀ।