ਨਵੀਂ ਦਿੱਲੀ- ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਕੁਝ ਮਹਿੰਗੇ ਤੋਹਫ਼ੇ ਮਿਲੇ ਹਨ ਜਿਸ 'ਤੇ ਆਮਦਨ ਕਰ ਵਿਭਾਗ ਨੇ ਉਨ੍ਹਾਂ ਨੂੰ ਇਕ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਉਸ ਨੂੰ ਇਨ੍ਹਾਂ ਤੋਹਫ਼ਿਆਂ 'ਤੇ ਕਰ ਦੇਣਾ ਪਵੇਗਾ।
ਪ੍ਰਿਅੰਕਾ ਨੂੰ ਮਿਲਣ ਵਾਲੇ ਤੋਹਫ਼ਿਆਂ 'ਚ ਇਕ ਮਹਿੰਗੀ ਕਾਰ ਤੇ ਕੁਝ ਹੋਰ ਕੀਮਤੀ ਸਾਮਾਨ ਹੈ ਹਾਲਾਂਕਿ ਪਿ੍ਅੰਕਾ ਨੇ ਕਿਹਾ ਕਿ ਉਸ ਨੇ ਇਹ ਚੀਜ਼ਾਂ ਖ਼ਰੀਦੀਆਂ ਨਹੀਂ ਹਨ, ਇਹ ਤੋਹਫ਼ੇ ਦੇ ਰੂਪ 'ਚ ਮਿਲੀਆਂ ਹਨ ਪਰ ਆਮਦਨ ਕਰ ਵਿਭਾਗ ਦਾ ਕਹਿਣਾ ਹੈ ਕਿ ਭਾਰਤੀ ਐਕਟ ਤਹਿਤ ਪਿ੍ਅੰਕਾ ਨੂੰ ਤੋਹਫ਼ਿਆਂ 'ਚ ਮਿਲੇ ਇਨ੍ਹਾਂ ਕੀਮਤੀ ਸਾਮਾਨਾਂ 'ਤੇ ਵੀ ਉਨ੍ਹਾਂ ਨੂੰ ਕਰ ਭਰਨਾ ਪਵੇਗਾ। ਪ੍ਰਿਅੰਕਾ ਨੂੰ ਤੋਹਫ਼ੇ 'ਚ ਮਿਲੀ ਘੜੀ ਦੀ ਕੀਮਤ 40 ਲੱਖ ਰੁਪਏ ਤੇ ਕਾਰ ਦੀ ਕੀਮਤ 27 ਲੱਖ ਰੁਪਏ ਹੈ।