ਚੰਡੀਗੜ੍ਹ: ਅੱਜ ਸਵੇਰੇ ਰਿਲੀਜ਼ ਹੋਈ ਵਿਵਾਦਿਤ ਫ਼ਿਲਮ 'ਪਦਮਾਵਤ' ਨੂੰ ਇੱਕ ਫੇਸਬੁੱਕ ਪੇਜ 'ਤੇ ਵੀ ਰਿਲੀਜ਼ ਭਾਵ ਲਾਈਵ ਕਰ ਦਿੱਤਾ। ਫੇਸਬੁੱਕ 'ਤੇ ਜਾਟੋਂ ਕਾ ਅੱਡਾ ਨਾਂ ਦੇ ਇੱਕ ਪੇਜ ਰਾਹੀਂ ਇਹ ਫ਼ਿਲਮ ਕਈ ਭਾਗਾਂ ਵਿੱਚ ਲਾਈਵ ਕੀਤੀ ਗਈ।
ਅੱਜ ਦੁਪਹਿਰ ਨੂੰ ਕੀਤੀ 'ਪਦਮਾਵਤ' ਵਾਲੀ ਲਾਈਵ ਪੋਸਟ ਨੂੰ ਤਕਰੀਬਨ ਸਾਢੇ ਤਿੰਨ ਲੱਖ ਲੋਕਾਂ ਨੇ ਵੇਖਿਆ ਤੇ 15,000 ਲੋਕਾਂ ਨੇ ਅੱਗੇ ਸ਼ੇਅਰ ਕਰ ਦਿੱਤਾ।
ਹਾਲਾਂਕਿ, ਬਾਅਦ ਵਿੱਚ ਇਸ ਲਾਈਵ ਪੋਸਟ ਨੂੰ ਹਟਾ ਦਿੱਤਾ ਗਿਆ, ਪਰ ਫ਼ਿਲਮ ਬਾਰੇ ਉਕਤ ਪੇਜ 'ਤੇ ਹੋਰ ਪੋਸਟ ਪਾਈ ਗਈ ਹੈ, ਜਿਸ ਵਿੱਚ ਇਸ ਨੂੰ ਰਾਜਪੂਤ ਤੇ ਹਿੰਦੂ ਵਿਰੋਧੀ ਨਾ ਹੋਣ ਬਾਰੇ ਕਿਹਾ ਗਿਆ ਹੈ।
ਇਸ ਘਟਨਾ ਸਬੰਧੀ ਨਿਰਮਾਤਾਵਾਂ ਪਾਸੋਂ ਕੋਈ ਵੀ ਅਧਿਕਾਰਕ ਬਿਆਨ ਜਾਰੀ ਨਹੀਂ ਹੋਇਆ ਹੈ। ਹਾਲਾਂਕਿ, ਇਹ ਫ਼ਿਲਮ 3-D ਤੋਂ ਸਮਾਰਟਫ਼ੋਨ ਰਾਹੀਂ ਫੇਸਬੁੱਕ 'ਤੇ ਸਿੱਧੀ ਪ੍ਰਸਾਰਿਤ ਕੀਤੀ ਗਈ ਸੀ, ਇਸ ਲਈ ਇਹ ਸਾਫ ਨਹੀਂ ਸੀ।