ਨਵੀਂ ਦਿੱਲੀ: ਫਿਲਮ 'ਪਦਮਾਵਤ' ਸਿਆਸਤੀ ਵਿਵਾਦਾਂ ਤੋਂ ਬਾਅਦ ਅੱਜ ਰਿਲੀਜ਼ ਹੋ ਹੀ ਗਈ ਹੈ। ਅਦਾਕਾਰ ਦੀਪਿਕਾ ਪਾਦੁਕੋਣ ਨੂੰ ਪੂਰੀ ਆਸ ਹੈ ਕਿ ਇਹ ਫਿਲਮ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕਰੇਗੀ। ਸੰਜੇ ਲੀਲਾ ਭੰਸਾਲੀ ਦੀ ਫਿਲਮ ਨੂੰ ਸਿਆਸਤਦਾਨ ਤੇ ਸ਼੍ਰੀ ਰਾਜਪੂਤ ਕਰਨੀ ਸੈਨਾ ਵੱਲੋਂ ਲਗਾਤਾਰ ਨਿਸ਼ਾਨਾ ਬਣਾਇਆ ਗਿਆ ਹੈ, ਪਰ ਸਭ ਕੁਝ ਹੋਣ ਦੇ ਬਾਵਜੂਦ ਸੁਪਰੀਮ ਕੋਰਟ ਨੇ 'ਪਦਮਾਵਤ' ਦੀ ਰਿਲੀਜ਼ ਨੂੰ ਹਰੀ ਝੰਡੀ ਦਿੱਤੀ ਸੀ।
ਦੀਪਿਕਾ ਕਿਹਾ, "ਮੈਨੂ ਲੱਗਦਾ ਹੈ ਕਿ ਹਰ ਚੀਜ਼ ਦਾ ਇੱਕ ਸਹੀ ਵਕ਼ਤ ਹੁੰਦਾ ਹੈ ਤੇ ਫਿਲਮ ਖੁਦ ਬੋਲ ਰਹੀ ਹੈ ਕਿਉਂਕਿ ਜ਼ਿਆਦਾਤਰ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਹੈ।" ਦੀਪਿਕਾ ਨੇ ਕਿਹਾ, "ਅਸੀਂ ਬਿਨਾ ਬੋਲੇ ਕਿਸੇ ਨੂੰ ਆਪਣੇ ਕੰਮ ਨਾਲ ਵਧੀਆ ਜਵਾਬ ਦੇ ਸਕਦੇ ਹਾਂ। ਅਸੀਂ ਇਸ ਫਿਲਮ ਦੀ ਰਿਲੀਜ਼ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ।"
ਮੀਡਿਆ ਨਾਲ ਗੱਲਬਾਤ ਕਰਦੇ ਦੀਪਿਕਾ ਨੇ ਕਿਹਾ, "ਮੈਂ ਕਦੇ ਬਾਕਸ ਆਫ਼ਿਸ ਦੀ ਕਮਾਈ ਨੂੰ ਲੈ ਕੇ ਉਤਸ਼ਾਹਿਤ ਨਹੀਂ ਹੋਈ, ਪਰ ਇਸ ਵਾਰ ਕਮਾਈ ਨੂੰ ਲੈ ਕੇ ਮੈਂ ਉਤਸ਼ਾਹਿਤ ਹਾਂ।"