ਪੜਚੋਲ ਕਰੋ
ਪਰਿਵਾਰ ਨਾਲ ਦਿਵਾਲੀ ਮਨਾਏਗੀ ਦੀਪਿਕਾ

ਅਦਾਕਾਰਾ ਦੀਪਿਕਾ ਪਾਡੂਕੋਣ ਇਸ ਸਾਲ ਆਪਣੇ ਪਰਿਵਾਰ ਨਾਲ ਬੈਂਗਲੋਰੂ ਵਿੱਚ ਦਿਵਾਲੀ ਮਨਾਏਗੀ। ਦੀਪਿਕਾ ਫਿਲਮ 'ਰਾਣੀ ਪਦਮਾਵਤੀ' ਦੀ ਸ਼ੂਟਿੰਗ ਤੋਂ ਪਹਿਲਾਂ ਪਰਿਵਾਰ ਨਾਲ ਕੁਝ ਖਾਸ ਸਮਾਂ ਬਿਤਾਉਣਾ ਚਾਹੁੰਦੀ ਹੈ। ਦੀਪਿਕਾ ਨੇ ਦੱਸਿਆ, ਦਿਵਾਲੀ ਸਾਡੇ ਲਈ ਬੇਹਦ ਖਾਸ ਤਿਓਹਾਰ ਹੈ। ਇਹ ਰੌਸ਼ਨੀ ਦਾ ਤਿਓਹਾਰ ਹੈ ਇਸਲਈ ਮੈਨੂੰ ਬੇਹਦ ਪਸੰਦ ਹੈ। ਸ਼ੂਟਿੰਗ ਸ਼ੁਰੂ ਹੋਵੇ ਇਸ ਤੋਂ ਪਹਿਲਾਂ, ਮੈਂ ਇਹ ਖਾਸ ਦਿਨ ਆਪਣੇ ਪਰਿਵਾਰ ਨਾਲ ਮਨਾਵਾਂਗੀ। ਦੀਪਿਕਾ ਦੀ ਫਿਲਮ 'ਰਾਣੀ ਪਦਮਾਵਤੀ' ਦਾ ਨਿਰਦੇਸ਼ਨ ਸੰਜੇ ਲੀਲਾ ਭੰਸਾਲੀ ਕਰਨਗੇ। ਫਿਲਮ ਵਿੱਚ ਸ਼ਾਹਿਦ ਕਪੂਰ ਅਤੇ ਰਣਵੀਰ ਸਿੰਘ ਵੀ ਹਨ।
ਹੋਰ ਪੜ੍ਹੋ






















