ਮੁੰਬਈ: ਬਾਲੀਵੁੱਡ ਵਿੱਚ ਸਭ ਤੋਂ ਵੱਡੇ ਵਿਲੇਨ ਕਿਰਦਾਰ ਹੋਣ ਦਾ ਬਾਵਜੂਦ ਅਮਰੀਸ਼ ਪੁਰੀ ਅਸਲ ਜ਼ਿੰਦਗੀ ਵਿੱਚ ਸਭ ਦੇ ਦਿਲਾਂ ਵਿੱਚ ਹੀਰੋ ਬਣ ਕੇ ਰਹੇ। ਬਾਲੀਵੁੱਡ ਵਿੱਚ ਉਨ੍ਹਾਂ ਦਾ ਸਤਿਕਾਰ ਇਸ ਗੱਲ ਕਰਕੇ ਵੀ ਸੀ ਕਿ ਉਹ ਸਭ ਦੀ ਮਦਦ ਲਈ ਤਿਆਰ ਰਹਿੰਦੇ ਸੀ। ਉਨ੍ਹਾਂ ਨਾਲ ਕਈ ਕਿੱਸੇ ਜੁੜੇ ਹੋਏ ਹਨ। 



ਦਰਅਸਲ ਜੋ ਵੀ ਫਿਲਮੀ ਦੁਨੀਆ ਵਿੱਚ ਕਦਮ ਰੱਖਦਾ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਹੀਰੋ ਬਣਨ ਦਾ ਸੁਪਨਾ ਲੈਂਦੇ ਹਨ। ਇਸ ਸੁਪਨੇ ਨਾਲ ਅਮਰੀਸ਼ ਪੁਰੀ ਵੀ ਮੁੰਬਈ ਆ ਗਏ ਸੀ ਪਰ ਜਦੋਂ ਉਹ ਕੰਮ ਲੱਭਣ ਲੱਗੇ ਤਾਂ ਉਨ੍ਹਾਂ ਨੂੰ ਜਵਾਬ ਮਿਲਦਾ ਸੀ ਕਿ ਤੁਸੀਂ ਹੀਰੋ ਨਹੀਂ ਲੱਗਦੇ। ਬਸ ਫਿਰ ਕੀ ਸੀ, ਅਮਰੀਸ਼ ਪੁਰੀ ਭਾਵੇਂ ਹੀਰੋ ਵਾਂਗ ਨਾ ਲੱਗੇ, ਪਰ ਉਨ੍ਹਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਬਾਲੀਵੁੱਡ ਦਾ ਸਭ ਤੋਂ ਵੱਡਾ ਖਲਨਾਇਕ ਬਣਨ ਦਾ ਰਾਹ ਬਣਾ ਲਿਆ।


ਅਮਰੀਸ਼ ਪੁਰੀ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਸਾਲ 1970 'ਚ ਫਿਲਮ 'ਪ੍ਰੇਮ ਪੁਜਾਰੀ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ ਇੱਕ ਤੋਂ ਬਾਅਦ ਇੱਕ ਕਈ ਸੁਪਰਹਿੱਟ ਫਿਲਮਾਂ ਵਿੱਚ ਨਜ਼ਰ ਆਏ ਤੇ ਉਨ੍ਹਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਹਰ ਕਿਰਦਾਰ ਨੂੰ ਯਾਦਗਾਰ ਬਣਾ ਦਿੱਤਾ, ਚਾਹੇ ਉਹ ਨਾਇਕ ਕਰਨ ਅਰਜੁਨ ਦੇ ਮੁੱਖ ਮੰਤਰੀ ਠਾਕੁਰ ਦਾ ਕਿਰਦਾਰ ਹੋਵੇ ਜਾਂ ਮਿਸਟਰ ਇੰਡੀਆ ਦਾ ਮੋਗੈਂਬੋ। 



ਹਰ ਕਿਰਦਾਰ ਰਾਹੀਂ ਖਲਨਾਇਕ ਬਣੇ ਅਮਰੀਸ਼ ਪੁਰੀ ਨੇ ਲੋਕਾਂ ਦਾ ਦਿਲ ਜਿੱਤਣ ਦਾ ਕੰਮ ਕੀਤਾ ਹੈ। ਪਰਦੇ 'ਤੇ ਉਸ ਦੀ ਅਦਾਕਾਰੀ ਤੇ ਡਾਇਲਾਗ ਡਿਲੀਵਰੀ ਦਾ ਅੰਦਾਜ਼ ਅਜਿਹਾ ਸੀ ਕਿ ਹਰ ਕੋਈ ਦੇਖ ਕੇ ਹੈਰਾਨ ਰਹਿ ਗਿਆ ਪਰ ਇਸ ਦੇ ਨਾਲ ਕਿਹਾ ਜਾਂਦਾ ਹੈ ਕਿ ਉਹ ਉਸ ਕਿਰਦਾਰ ਨੂੰ ਨਿਭਾਉਣ ਲਈ ਆਪਣੀ ਫੀਸ ਲੈ ਕੇ ਵੀ ਨਿਰਮਾਤਾਵਾਂ ਨੂੰ ਹੈਰਾਨ ਕਰ ਦਿੰਦੇ ਸਨ।



ਅਮਰੀਸ਼ ਪੁਰੀ ਨੂੰ ਬਾਲੀਵੁੱਡ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਖਲਨਾਇਕ ਮੰਨਿਆ ਜਾਂਦਾ ਹੈ। ਰਿਪੋਰਟਾਂ ਮੁਤਾਬਕ ਉਹ ਇਕ ਕਰੋੜ ਰੁਪਏ ਤੱਕ ਦੀ ਫੀਸ ਲੈਂਦਾ ਸੀ। ਜੇਕਰ ਉਸ ਨੂੰ ਕਿਸੇ ਫਿਲਮ ਵਿੱਚ ਲੋੜੀਂਦੇ ਪੈਸੇ ਨਹੀਂ ਮਿਲੇ ਤਾਂ ਉਹ ਉਸ ਫਿਲਮ ਨੂੰ ਕਰਨ ਤੋਂ ਇਨਕਾਰ ਕਰ ਦਿੰਦੇ ਸਨ।


ਕਿਹਾ ਜਾਂਦਾ ਹੈ ਕਿ ਇੱਕ ਵਾਰ ਅਮਰੀਸ਼ ਪੁਰੀ ਫਿਲਮ ਨਿਰਮਾਤਾ ਐਨਐਨ ਸਿੱਪੀ ਨਾਲ ਫਿਲਮ ਕਰਨ ਵਾਲੇ ਸਨ, ਜਿਸ ਲਈ ਉਨ੍ਹਾਂ ਨੇ 80 ਲੱਖ ਰੁਪਏ ਦੀ ਮੰਗ ਕੀਤੀ ਸੀ ਪਰ ਸਿੱਪੀ ਨੇ ਇੰਨੀ ਵੱਡੀ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਅਮਰੀਸ਼ ਪੁਰੀ ਨੇ ਉਸ ਫਿਲਮ ਵਿੱਚ ਕੰਮ ਨਹੀਂ ਕੀਤਾ। ਇੰਨੀ ਮੋਟੀ ਫੀਸ ਲੈਣ ਬਾਰੇ ਅਮਰੀਸ਼ ਪੁਰੀ ਨੇ ਕਿਹਾ ਕਿ ਜਦੋਂ ਮੈਂ ਸਕਰੀਨ 'ਤੇ ਆਪਣਾ ਕੰਮ ਚੰਗੀ ਤਰ੍ਹਾਂ ਕਰਦਾ ਹਾਂ ਤੇ ਮੇਕਰਸ ਨੂੰ ਇਸ ਦਾ ਕਾਫੀ ਫਾਇਦਾ ਹੁੰਦਾ ਹੈ ਤਾਂ ਮੈਂ ਉਸ ਹਿਸਾਬ ਨਾਲ ਫੀਸ ਵੀ ਲਵਾਂਗਾ ਤੇ ਨਾ ਹੀ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।









ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼


ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ