ਮੁੰਬਈ: ਸਭ ਨੂੰ ਜਿਸ ਪਲ ਦਾ ਇੰਤਜ਼ਾਰ ਸੀ, ਉਹ ਆ ਗਿਆ। ਜੀ ਹਾਂ, ਮਰਹੂਮ ਸ਼੍ਰੀਦੇਵੀ ਦੀ ਧੀ ਜਾਨ੍ਹਵੀ ਕਪੂਰ ਫਾਈਨਲੀ ਵੱਡੇ ਪਰਦੇ ‘ਤੇ ਆ ਹੀ ਗਈ। ਜਾਨ੍ਹਵੀ ਤੇ ਇਸ਼ਾਨ ਦੀ ਪਹਿਲੀ ਫ਼ਿਲਮ ‘ਧੜਕ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ‘ਚ ਦੋਵਾਂ ਸਟਾਰਸ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।


 

‘ਧੜਕ’ ਮਰਾਠੀ ਫ਼ਿਲਮ ‘ਸੈਰਾਟ’ ਦਾ ਰੀਮੇਕ ਹੈ। ਫ਼ਿਲਮ ‘ਚ ਓਨਰ-ਕਿਲਿੰਗ ਜਿਹੇ ਮੁੱਦੇ ਨੂੰ ਦਿਖਾਇਆ ਗਿਆ ਹੈ। ਫ਼ਿਲਮ ਦੀ ਕਹਾਣੀ ਰਾਜਸਥਾਨ ਦੀ ਹੈ, ਜਾਨ੍ਹਵੀ ਨੇ ਫ਼ਿਲਮ ‘ਚ ਰਾਜਸਥਾਨੀ ਭਾਸ਼ਾ ਵੀ ਬੋਲੀ ਹੈ।

[embed]

ਟ੍ਰੇਲਰ ‘ਚ ਜਾਨ੍ਹਵੀ ਕਾਫੀ ਖੂਬਸੂਰਤ ਲੱਗ ਰਹੀ ਹੈ। ਲੋਕਾਂ ਨੇ ਤਾਂ ਰਿਐਕਸ਼ਨ ਦੇਣੇ ਵੀ ਸ਼ੁਰੂ ਕਰ ਦਿੱਤੇ ਹਨ ਤੇ ਜਾਨ੍ਹਵੀ ਨੂੰ ਦੇਖ ਕਿਹਾ ਕਿ ਜਿਸ ਤਰ੍ਹਾਂ ਉਹ ਸ਼੍ਰੀਦੇਵੀ ਨੂੰ ਦੇਖ ਰਹੇ ਹੋਣ। ਟ੍ਰੇਲਰ 3 ਮਿੰਟ ਦਾ ਹੈ ਤੇ ਜਿੱਥੇ ਵੀ ਜਾਨ੍ਹਵੀ ਨਜ਼ਰ ਆਉਂਦੀ ਹੈ, ਉਸ ਸੀਨ ਤੋਂ ਨਜ਼ਰਾਂ ਹਟਾਉਣਾ ਔਖਾ ਹੋ ਜਾਂਦਾ ਹੈ।



ਜੇਕਰ ਇਸ਼ਾਨ ਦੀ ਐਕਟਿੰਗ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਇਸ਼ਾਨ ‘ਬਿਓਂਡ ਦ ਕਲਾਉਡਸ’ ਫ਼ਿਲਮ ‘ਚ ਕੰਮ ਕਰ ਚੁੱਕਿਆ ਹੈ। ਇਸ ਫ਼ਿਲਮ ‘ਚ ਵੀ ਇਸ਼ਾਨ ਦੀ ਐਕਟਿੰਗ ਨੇ ਕਮਾਲ ਕਰ ਦਿੱਤੀ ਹੈ। ਦੋਵਾਂ ਦੀ ਕੈਮਿਸਟ੍ਰੀ ਕਮਾਲ ਦੀ ਹੈ।

ਟ੍ਰੇਲਰ ‘ਚ ਕਾਫੀ ਲੰਬੇ ਸਮੇਂ ਬਾਅਦ ਆਸ਼ੂਤੋਸ ਰਾਣਾ ਦੀ ਝਲਕ ਵੀ ਸਾਫ ਨਜ਼ਰ ਆ ਰਹੀ ਹੈ। ਰਾਣਾ ਦੀ ਐਂਟਰੀ ਵਾਲਾ ਨਜ਼ਾਰਾ ਦੇਖਣ ਵਾਲਾ ਹੈ। ਟ੍ਰੇਲਰ ਤੋਂ ਬਾਅਦ ਹੁਣ ਫ਼ਿਲਮ ਦਾ ਇੰਤਜ਼ਾਰ ਕਰਨਾ ਫੈਨਸ ਲਈ ਕਾਫੀ ਮੁਸ਼ਕਲ ਹੋ ਰਿਹਾ ਹੈ।



ਇਸ ਰੋਮਾਂਟਿਕ ਡ੍ਰਾਮਾ ਫ਼ਿਲਮ ਨੂੰ ਸ਼ਸ਼ਾਂਕ ਖੇਤਾਨ ਨੇ ਡਾਇਰੈਕਟ ਕੀਤਾ ਹੈ ਤੇ ਧਰਮਾ ਦੇ ਨਾਲ ਜ਼ੀ ਸਟੂਡਿਓ ਇਸ ਨੂੰ ਪ੍ਰੋਡਿਊਸ ਕਰ ਰਹੇ ਹਨ। ਫ਼ਿਲਮ

20 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਇਸ ਤੋਂ ਪਹਿਲਾਂ ਵੀ ਜਾਨ੍ਹਵੀ-ਇਸ਼ਾਨ ਦੇ ਲਿੰਕ-ਅੱਪ ਦੀਆਂ ਖ਼ਬਰਾਂ ਆਏ ਦਿਨ ਸੁਰਖੀਆਂ ‘ਚ ਬਣੀਆਂ ਹੀ ਰਹਿੰਦੀਆ ਹਨ। ਹੁਣ ਦੇਖਣਾ ਖਾਸ ਹੈ ਕਿ ਇਸ ਫ਼ਿਲਮ ਦੇ ਰਿਲੀਜ਼ ਤੋਂ ਬਾਅਦ ਦੋਵਾਂ ਦੀ ਪਹੁੰਚ ਕਿੱਥੇ ਤੱਕ ਜਾਂਦੀ ਹੈ।