ਨਵੀਂ ਦਿੱਲੀ: ਆਪਣੇ ਜੌਲੀ ਮੂਡ ਲਈ ਮਸ਼ਹੂਰ ਧਰਮਿੰਦਰ ਨੇ ਬਾਲੀਵੁੱਡ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਇੰਡਸਟਰੀ ਦੇ ਹੀਮੈਨ ਕਹਾਉਣ ਵਾਲੇ ਧਰਮਿੰਦਰ ਦਾ ਕਹਿਣਾ ਹੈ ਕਿ ਅੱਜਕੱਲ੍ਹ ਫਿਲਮ ਇੰਡਸਟਰੀ ਸਬਜ਼ੀ ਮੰਡੀ ਬਣ ਗਈ ਹੈ। ਕਲਾਕਾਰ ਪੈਸੇ ਲਈ ਕੁਝ ਵੀ ਕਰਨ ਨੂੰ ਤਿਆਰ ਹੈ।

ਧਰਮਿੰਦਰ ਨੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਅੱਜ ਦੀ ਫਿਲਮੀ ਦੁਨੀਆ ਉਨ੍ਹਾਂ ਦੇ ਦੌਰ ਤੋਂ ਅਲੱਗ ਹੈ ਕਿਉਂਕਿ ਅੱਜ ਕਲਾਕਾਰ ਪੈਸਿਆਂ ਲਈ ਕੁਝ ਵੀ ਕਰਨ ਲਈ ਤਿਆਰ ਹੈ। ਕੁਝ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਇੰਡਸਟਰੀ ਸਬਜ਼ੀ ਮੰਡੀ ਬਣ ਗਈ ਹੈ। ਇੱਥੇ ਤੁਸੀਂ ਸਬਜ਼ੀਆਂ ਵੇਚਦੇ ਹੋਏ, ਖਰੀਦਦੇ ਹੋ ਤੇ ਸੌਦੇਬਾਜ਼ੀ ਹੁੰਦੀ ਹੈ। ਕਲਾਕਾਰ ਸਿਰਫ ਪੈਸਿਆਂ ਲਈ ਕਿਤੇ ਵੀ ਨੱਚ-ਗਾ ਰਹੇ ਹਨ। ਸਾਡੇ ਵੇਲੇ 'ਚ ਅਜਿਹਾ ਨਹੀਂ ਹੁੰਦਾ ਸੀ।

ਧਰਮਿੰਦਰ ਨੇ ਕਿਹਾ, "ਮੈਂ ਐਵਾਰਡ ਲੈਣ ਗਿਆ ਸੀ ਕਿਉਂਕਿ ਮੈਨੂੰ ਕਿਹਾ ਗਿਆ ਸੀ ਕਿ ਦਿਲੀਪ ਕੁਮਾਰ ਮੈਨੂੰ ਐਵਾਰਡ ਦੇਣਗੇ। ਮੈਂ ਦਿਲੀਪ ਸਾਹਿਬ ਲਈ ਉੱਥੇ ਗਿਆ ਸੀ। ਮੈਨੂੰ ਫਿਲਮਫੇਅਰ ਨਾਲ ਕੋਈ ਮਤਲਬ ਨਹੀਂ ਸੀ। ਇਸ ਇੰਡਸਟਰੀ 'ਚ ਤੁਹਾਨੂੰ ਐਵਾਰਡ ਲੈਣੇ ਆਉਣੇ ਚਾਹੀਦੇ ਹਨ। ਲੋਕ ਐਵਾਰਡ ਲੈਣ ਲਈ ਕਈ ਤਰੀਕੇ ਅਪਨਾਉਂਦੇ ਹਨ।"