ਧਰਮਿੰਦਰ ਨੇ ਰੇਲ 'ਚ ਪਾਕੇਟ ਮਾਰਦਿਆਂ ਸ਼ੇਅਰ ਕੀਤੀ ਪੁਰਾਣੀ ਫੋਟੋ, ਕਿਹਾ- ਅਜਿਹਾ ਕਦੇ ਵੀ ਨਾ ਕਰਨਾ ਕਿਉਂਕਿ...
ਬਾਲੀਵੁੱਡ ਇੰਡਸਟਰੀ 'ਚ ਕੰਮ ਕਰਨ ਵਾਲੇ ਸਿਤਾਰੇ ਅੱਜ ਸਫਲਤਾ ਤੇ ਪ੍ਰਸਿੱਧੀ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ। ਇਨ੍ਹਾਂ 'ਚੋਂ ਇਕ ਨਾਂ ਦਿੱਗਜ ਅਭਿਨੇਤਾ ਧਰਮਿੰਦਰ (Dharmendra) ਦਾ ਵੀ ਹੈ, ਜਿਨ੍ਹਾਂ ਨੂੰ ਬਾਲੀਵੁੱਡ ਦਾ ਹੀਮੈਨ ਕਿਹਾ ਜਾਂਦਾ ਹੈ।
ਮੁੰਬਈ: ਬਾਲੀਵੁੱਡ ਇੰਡਸਟਰੀ 'ਚ ਕੰਮ ਕਰਨ ਵਾਲੇ ਸਿਤਾਰੇ ਅੱਜ ਸਫਲਤਾ ਤੇ ਪ੍ਰਸਿੱਧੀ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ। ਇਨ੍ਹਾਂ 'ਚੋਂ ਇਕ ਨਾਂ ਦਿੱਗਜ ਅਭਿਨੇਤਾ ਧਰਮਿੰਦਰ (Dharmendra) ਦਾ ਵੀ ਹੈ, ਜਿਨ੍ਹਾਂ ਨੂੰ ਬਾਲੀਵੁੱਡ ਦਾ ਹੀਮੈਨ ਕਿਹਾ ਜਾਂਦਾ ਹੈ। ਅੱਜ ਭਾਵੇਂ ਉਨ੍ਹਾਂ ਦਾ ਰੁਤਬਾ ਉੱਚਾ ਹੋਵੇ ਪਰ ਇੱਥੇ ਤੱਕ ਪਹੁੰਚਣ ਲਈ ਉਨ੍ਹਾਂ ਕਾਫੀ ਸੰਘਰਸ਼ ਕੀਤਾ ਹੈ। ਅਜਿਹੇ 'ਚ ਉਹ ਅਕਸਰ ਪ੍ਰਸ਼ੰਸਕਾਂ ਲਈ ਪ੍ਰੇਰਨਾ ਦੇਣ ਵਾਲੀਆਂ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਹਨ। ਇਕ ਵਾਰ ਫਿਰ ਕੁਝ ਅਜਿਹਾ ਹੀ ਹੋਇਆ ਹੈ।
ਦਰਅਸਲ, ਧਰਮਿੰਦਰ ਨੇ ਆਪਣੇ ਨਾਲ ਜੁੜੀ ਇੱਕ ਪੁਰਾਣੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਸ਼ੇਅਰ ਕੀਤੀ ਅਜਿਹੀ ਤਸਵੀਰ, ਜਿਸ ਨੂੰ ਦੇਖ ਕੇ ਲੋਕ 2 ਮਿੰਟ ਸੋਚਣ ਲਈ ਮਜਬੂਰ ਹੋ ਜਾਣਗੇ। ਇਸ ਤਸਵੀਰ 'ਚ ਧਰਮਿੰਦਰ ਟਰੇਨ ਦੇ ਅੰਦਰ ਕਿਸੇ ਦੀ ਜੇਬ 'ਤੇ ਹੱਥ ਮਾਰਦੇ ਨਜ਼ਰ ਆ ਰਹੇ ਹਨ। ਧਰਮਿੰਦਰ ਦੀ ਇਸ ਬਲੈਕ ਐਂਡ ਵ੍ਹਾਈਟ ਝਲਕ 'ਤੇ ਨਜ਼ਰ ਮਾਰੀਏ ਤਾਂ ਧਰਮ ਭਾਜੀ ਟਰੇਨ 'ਚ ਖੜ੍ਹੇ ਇੱਕ ਵਿਅਕਤੀ ਦੀ ਜੇਬ 'ਤੇ ਹੱਥ ਮਾਰਦੇ ਨਜ਼ਰ ਆ ਰਹੇ ਹਨ। ਲੋਕਲ ਟਰੇਨ ਦੀ ਰੇਲਿੰਗ ਫੜ ਕੇ, ਧਰਮਿੰਦਰ ਕੈਮਰੇ ਨੂੰ ਅੱਖ ਮਾਰ ਰਹੇ ਹਨ।
https://www.instagram.com/p/
ਤੁਹਾਨੂੰ ਦੱਸ ਦੇਈਏ ਕਿ ਇਹ ਤਸਵੀਰ ਉਨ੍ਹਾਂ ਦੀ ਇੱਕ ਫਿਲਮ ਦੀ ਸ਼ੂਟਿੰਗ ਦਾ ਹਿੱਸਾ ਹੈ। ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਲਿਖਿਆ ਹੈ, 'ਕਦੇ ਵੀ ਅਜਿਹਾ ਨਾ ਕਰੋ ਕਿਉਂਕਿ ਇਹ ਵਿਅਕਤੀ ਆਪਣੀ ਬੀਮਾਰ ਮਾਂ ਦੀ ਦਵਾਈ ਲੈਣ ਜਾ ਰਿਹਾ ਹੈ। ਇਹ ਮਜ਼ੇ ਲਈ ਲਈ ਗਈ ਤਸਵੀਰ ਹੋ ਸਕਦੀ ਹੈ, ਪਰ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਧਰਮਿੰਦਰ ਨੇ ਇਸ ਦੇ ਜ਼ਰੀਏ ਇਕ ਡੂੰਘਾ ਸੰਦੇਸ਼ ਦਿੱਤਾ ਹੈ, ਜੋ ਤੁਹਾਨੂੰ ਜ਼ਿੰਦਗੀ ਦੀ ਅਣਦੇਖੀ ਹਕੀਕਤ ਨੂੰ ਸਮਝਣ ਲਈ ਮਜਬੂਰ ਕਰ ਦੇਵੇਗਾ।
ਇਹ ਤਸਵੀਰ ਇਸ ਸਮੇਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕ ਵੀ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ, 'ਜੇਕਰ ਤੁਸੀਂ ਇੰਨੇ ਸੁੰਦਰ ਚੋਰ ਹੋ ਤਾਂ ਕੋਈ ਪੁਲਿਸ ਨੂੰ ਰਿਪੋਰਟ ਨਹੀਂ ਕਰੇਗਾ'। ਤਾਂ ਦੂਜੇ ਪਾਸੇ ਇਕ ਹੋਰ ਫੈਨ ਨੇ ਲਿਖਿਆ, 'ਤੁਸੀਂ ਬਹੁਤ ਡੂੰਘੀ ਗੱਲ ਕਹੀ ਹੈ ਸਰ'।
ਤੁਹਾਨੂੰ ਦੱਸ ਦੇਈਏ ਕਿ ਧਰਮਿੰਦਰ ਨੇ ਆਪਣੇ ਕਰੀਅਰ 'ਚ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਨੇ 1960 'ਚ ਫਿਲਮ 'ਦਿਲ ਵੀ ਤੇਰਾ ਹਮ ਵੀ ਤੇਰੇ' ਨਾਲ ਡੈਬਿਊ ਕੀਤਾ ਸੀ। ਹਾਲਾਂਕਿ, ਉਹ ਫਿਲਮਾਂ ਵਿੱਚ ਕਰੀਅਰ ਬਣਾਉਣ ਤੋਂ ਪਹਿਲਾਂ ਇੱਕ ਗੈਰੇਜ ਵਿੱਚ ਰਹਿੰਦੇ ਸਨ। ਧਰਮਿੰਦਰ ਨੇ ਖੁਦ ਗੱਲਬਾਤ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਕੋਲ ਮੁੰਬਈ 'ਚ ਰਹਿਣ ਲਈ ਘਰ ਨਹੀਂ ਹੈ। ਉਸ ਸਮੇਂ ਉਹ ਇੱਕ ਡਰਿਲਿੰਗ ਫਰਮ ਵਿੱਚ ਕੰਮ ਕਰਦੇ ਸੀ। ਉਦੋਂ ਉਨ੍ਹਾਂ ਨੂੰ ਸਿਰਫ਼ 200 ਰੁਪਏ ਮਿਲਦੇ ਸਨ।
View this post on Instagram