Aly Goni-Jasmin Bhasin Wedding: ਅਲੀ ਗੋਨੀ ਗਰਲਫਰੈਂਡ ਜੈਸਮੀਨ ਭਸੀਨ ਨਾਲ ਇਸ ਦਿਨ ਕਰਨ ਜਾ ਰਹੇ ਵਿਆਹ!
ਟੀਵੀ ਐਕਟਰ ਅਲੀ ਗੋਨੀ ਅਤੇ ਐਕਟਰਸ ਜੈਸਮੀਨ ਭਸੀਨ ਅਕਸਰ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਲੋਕ ਇਸ ਜੋੜੀ ਨੂੰ ਬਹੁਤ ਪਸੰਦ ਕਰਦੇ ਹਨ। ਫੈਨਜ਼ ਵੀ ਉਨ੍ਹਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
Aly Goni-Jasmin Bhasin Marriage Video: ਟੀਵੀ ਦੀ ਮਸ਼ਹੂਰ ਜੋੜੀ ਜੈਸਮੀਨ ਭਸੀਨ ਅਤੇ ਐਲੀ ਗੋਨੀ ਦੇ ਫੈਨਸ ਲਈ ਖੁਸ਼ਖਬਰੀ ਹੈ। ਆਪਣੇ ਇਸ ਰਿਸ਼ਤੇ ਨੂੰ ਲੈ ਕੇ ਅਕਸਰ ਚਰਚਾ 'ਚ ਰਹਿਣ ਵਾਲਾ ਇਹ ਜੋੜਾ ਜਲਦ ਹੀ ਆਪਣੀ ਜ਼ਿੰਦਗੀ ਦਾ ਨਵਾਂ ਸਫਰ ਸ਼ੁਰੂ ਕਰਨ ਜਾ ਰਿਹਾ ਹੈ। ਜੀ ਹਾਂ, ਲੇਟੈਸਟ ਵੀਡੀਓ 'ਚ ਐਲੀ ਗੋਨੀ ਨੇ ਜੈਸਮੀਨ ਭਸੀਨ ਨਾਲ ਵਿਆਹ ਬਾਰੇ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਫੈਨਸ ਨੂੰ ਖੁਸ਼ਖਬਰੀ ਦਿੱਤੀ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਇਸ ਰਿਸ਼ਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਉਹ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ।
ਇੰਸਟਾਗ੍ਰਾਮ 'ਤੇ ਵੀਡੀਓ ਪੋਸਟ ਕਰਦੇ ਹੋਏ ਅਲੀ ਗੋਨੀ ਨੇ ਕਿਹਾ, “ਆਖਿਰਕਾਰ ਗੱਲ ਪੱਕੀ ਹੋ ਗਈ ਹੈ। ਮੈਂ ਅਤੇ ਜੈਸਮੀਨ ਭਸੀਨ ਨੇ ਮਾਪਿਆਂ ਨੂੰ ਦੱਸਿਆ ਹੈ। ਅਸੀਂ ਬਹੁਤ ਖੁਸ਼ ਹਾਂ। ਬੱਸ ਸੱਦਾ ਪੱਤਰ ਵੰਡਣੇ ਬਾਕੀ ਹਨ। ਪਰ ਅਸੀਂ ਸੋਚਿਆ ਹੈ ਕਿ ਅਸੀਂ ਦੋਵੇਂ ਡਿਜੀਟਲ ਤੌਰ 'ਤੇ ਸਭ ਨੂੰ ਦੱਸਾਂਗੇ।“
View this post on Instagram
ਇਸ ਤੋਂ ਇਲਾਵਾ ਅਲੀ ਨੇ ਹਾਲ ਹੀ 'ਚ ਇੰਸਟਾਗ੍ਰਾਮ ਫਿਲਟਰ ਦੀ ਕੋਸ਼ਿਸ਼ ਕੀਤੀ, ਜਿਸ 'ਚ ਉਨ੍ਹਾਂ ਦੇ ਵਿਆਹ ਦੀ ਭਵਿੱਖਬਾਣੀ ਕੀਤੀ ਗਈ। ਫਿਲਟਰ 'ਤੇ ਪਹਿਲੀ ਕੋਸ਼ਿਸ਼ 'ਚ ਅਲੀ ਨੇ ਪੁੱਛਿਆ, 'ਮੈਂ ਕਦੋਂ ਵਿਆਹ ਕਰਾਂਗਾ?' ਇੰਸਟਾਗ੍ਰਾਮ 'ਤੇ ਜਵਾਬ ਦੇ ਤੌਰ 'ਤੇ 'ਕਦੇ ਨਹੀਂ' ਆਇਆ। ਪਰ ਐਕਟਰ ਨੇ ਹਾਰ ਨਹੀਂ ਮੰਨੀ ਅਤੇ ਅਲੀ ਨੇ ਇੰਸਟਾਗ੍ਰਾਮ ਫਿਲਟਰ ਦੇ ਜ਼ਰੀਏ ਮੁੜ ਉਹੀ ਸਵਾਲ ਪੁੱਛਿਆ। ਜਵਾਬ ਸੀ 'ਕੁਝ ਦਿਨਾਂ 'ਚ'।
ਅਲੀ ਗੋਨੀ ਦੀ ਇਸ ਇੰਸਟਾਗ੍ਰਾਮ ਸਟੋਰੀ ਤੋਂ ਬਾਅਦ ਜੈਸਮੀਨ ਭਸੀਨ ਦਾ ਰਿਐਕਸ਼ਨ ਵੀ ਸਾਹਮਣੇ ਆਇਆ ਹੈ। ਉਸ ਨੇ ਕਿਹਾ, ਜੇਕਰ ਤੁਸੀਂ ਅਲਗੀ ਸਚੋਰੀ ਦੇਖੀ ਹੈ, ਤਾਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਆਖਿਰਕਾਰ ਮੈਂ ਅਤੇ ਅਲੀ ਇਹ ਕਦਮ ਚੁੱਕ ਰਹੇ ਹਨ। ਅਸੀਂ ਬਹੁਤ ਉਤਸ਼ਾਹਿਤ ਹਾਂ ਅਤੇ ਮੈਨੂੰ ਯਕੀਨ ਹੈ ਕਿ ਤੁਸੀਂ ਵੀ ਹੋਵੋਗੇ। ਹੁਣ ਉਦੋਂ ਤੱਕ ਰੁਕੋ ਜਦੋਂ ਤੱਕ ਅਸੀਂ ਤਾਰੀਖ ਦਾ ਐਲਾਨ ਨਹੀਂ ਕਰਦੇ।
ਇਹ ਵੀ ਪੜ੍ਹੋ: RR vs CSK: ਤੂਫਾਨੀ ਸ਼ੁਰੂਆਤ ਤੋਂ ਬਾਅਦ ਚੇਨਈ ਦੀ ਹਾਲਤ ਖ਼ਰਾਬ, ਰਾਜਸਥਾਨ ਨੂੰ ਮਿਲਿਆ 152 ਦੌੜਾਂ ਦਾ ਟੀਚਾ