ਚੰਡੀਗੜ੍ਹ: ਖੁਦ ਨੂੰ ਕਾਇਲੀ ਜੇਨਰ ਦਾ ਬਹੁਤ ਵੱਡਾ ਪ੍ਰਸ਼ੰਸਕ ਦੱਸਣ ਵਾਲੇ ਅਭਿਨੇਤਾ ਤੇ ਗਾਇਕ ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਿਐਲਿਟੀ ਟੀਵੀ ਸਟਾਰ ਜੇਨਰ ਦੀਆਂ ਤਸਵੀਰਾਂ ਦੇਖ ਕੇ ਵਧੀਆ ਮਹਿਸੂਸ ਹੁੰਦਾ ਹੈ। ਦੱਸ ਦਈਏ ਕਿ ਦਿਲਜੀਤ ਅਕਸਰ ਕਾਇਲੀ ਦੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕਮੈਂਟ ਕਰਦੇ ਰਹਿੰਦੇ ਹਨ।


 

ਕਾਇਲੀ ਦੇ ਗਰਭਵਤੀ ਹੋਣ ਦੀ ਖ਼ਬਰ ਬਾਰੇ ਪੁੱਛੇ ਜਾਣ 'ਤੇ ਦਿਲਜੀਤ ਨੇ ਕਿਹਾ ਕਿ "ਮੈਂ ਕਾਇਲੀ ਜੇਨਰ ਦਾ ਪ੍ਰਸ਼ੰਸ਼ਕ ਹਾਂ।" ਇਹ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਹੈ। ਇਹ ਖ਼ਬਰ ਚੰਗੀ ਹੈ। ਬਿਲਕੁਲ, ਮੈਂ ਉਨ੍ਹਾਂ ਦੇ ਲਈ ਹਾਂ।" ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਗਰਭਵਤੀ ਹਨ ਤਾਂ ਮੈਂ ਕਿਉਂ ਦੁਖੀ ਹੋਵਾਂਗਾ? ਮੈਂ ਹਾਲੇ ਵੀ ਉਨ੍ਹਾਂ ਦਾ ਪ੍ਰਸ਼ੰਸਕ ਹਾਂ। ਉਹ 20 ਵਾਰ ਗਰਭਵਤੀ ਹੋ ਸਕਦੀ ਹੈ। ਮੈਂ ਬੱਸ ਉਨ੍ਹਾਂ ਨੂੰ ਪਸੰਦ ਕਰਦਾ ਹਾਂ, ਮੈਂ ਉਨ੍ਹਾਂ ਤੋਂ ਕੋਈ ਆਸ ਨਹੀਂ ਰੱਖੀ। ਜਦ ਮੈਂ ਉਨ੍ਹਾਂ ਨੂੰ ਦੇਖਦਾ ਹਾਂ ਤਾਂ ਅਜਿਹਾ ਲੱਗਦਾ ਹੈ ਕਿ ਸੱਚਮੁੱਚ ਅਸਲ ਵਿੱਚ ਉਨ੍ਹਾਂ ਨੂੰ ਜਾਣਦਾ ਹਾਂ। ਮੈਂ ਉਨ੍ਹਾਂ ਦੀਆਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਚੰਗਾ ਮਹਿਸੂਸ ਕਰਦਾ ਹਾਂ।"


 

@diljitdosanjh

@KylieJenner kithey an Ni Kudey.. aa ja Video Karna Ek 😎

3:06 PM - Nov 24, 2016

ਫ਼ਿਲਮਾਂ ਦੀ ਗੱਲ ਕਰੀਏ ਤਾਂ ਦਿਲਜੀਤ ਫਿਲਹਾਲ ਫਿਲਮ "ਸੂਰਮਾ" ਦੀ ਸ਼ੂਟਿੰਗ ਕਰ ਰਹੇ ਹਨ। ਇਹ ਫਿਲਮ ਸਾਬਕਾ ਭਾਰਤੀ ਹਾਕੀ ਕਪਤਾਨ ਸੰਦੀਪ ਸਿੰਘ ਦੇ ਜੀਵਨ ਤੇ ਅਧਾਰਤ ਹੈ। ਫਿਲਮ "ਸੂਰਮਾ" ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਦਿਲਜੀਤ ਨੇ ਹਾਕੀ ਬਾਰੇ 15-20 ਦਿਨਾਂ ਦੀ ਟ੍ਰੇਨਿੰਗ ਲਈ ਹੈ।