ਚੰਡੀਗੜ੍ਹ: ਐਕਟਰ ਤੇ ਗਾਇਕ ਦਿਲਜੀਤ ਦੋਸਾਂਝ ਨੇ ਚੰਡੀਗੜ੍ਹ ਵਿੱਚ ਬਾਇਓਪਿਕ 'ਸੂਰਮਾ' ਦੀ ਸ਼ੂਟਿੰਗ ਦੌਰਾਨ ਇੰਡੀਅਨ ਹੌਕੀ ਟੀਮ ਦੀ ਜਰਸੀ ਪਾ ਕੇ ਆਪਣੀ ਖੇਡ ਵਿਖਾਈ। ਦਿਲਜੀਤ ਨੇ ਇਹ ਵੀ ਦੱਸਿਆ ਕਿ ਉਹ ਇਸ ਫਿਲਮ ਬਾਰੇ ਦੋ-ਤਿੰਨ ਵਾਰ ਮਨਾ ਕਰ ਚੁੱਕੇ ਸਨ।
ਸ਼ਾਦ ਅਲੀ ਵੱਲੋਂ ਬਣਾਈ ਜਾ ਰਹੀ ਇਸ ਫਿਲਮ ਵਿੱਚ ਸਾਬਕਾ ਭਾਰਤੀ ਹਾਕੀ ਕੈਪਟਨ ਸੰਦੀਪ ਸਿੰਘ ਦੀ ਜ਼ਿੰਦਗੀ ਬਾਰੇ ਦਿਲਜੀਤ ਕਲਾਕਾਰੀ ਕਰ ਰਹੇ ਹਨ। ਇਸ ਤੋਂ ਪਹਿਲਾਂ ਸੋਨੀ ਪਿਕਚਰਜ਼ ਨੈੱਟਵਰਕ ਨੂੰ ਉਨ੍ਹਾਂ ਨੇ 'ਸੂਰਮਾ' ਦਾ ਹਿੱਸਾ ਬਣਨ ਦੀ ਥਾਂ ਮੁਫਤ ਵਿੱਚ ਕੋਈ ਵੀ ਫਿਲਮ ਕਰਨ ਲਈ ਹਾਂ ਕਰ ਦਿੱਤੀ ਸੀ।
ਦਿਲਜੀਤ ਨੇ ਦੱਸਿਆ, "ਮੇਰੇ ਨਾਲ ਜਦੋਂ ਫਿਲਮ ਨੂੰ ਲੈ ਕੇ ਸੰਪਰਕ ਕੀਤਾ ਗਿਆ ਤਾਂ ਮੈਂ ਸੋਚਿਆ ਕਿ ਇਸ ਦਾ ਹਿੱਸਾ ਨਹੀਂ ਬਣਨਾ ਚਾਹੀਦਾ। ਮੈਂ ਇਸ ਲਈ ਦੋ-ਤਿੰਨ ਵਾਰ ਮਨਾ ਕਰ ਦਿੱਤਾ। ਫਿਰ ਮੈਂ ਸੋਚਿਆ ਇਹ ਵੱਡੇ ਲੋਕ ਹਨ। ਇਸ ਲਈ ਮੈਨੂੰ ਉਨ੍ਹਾਂ ਦੇ ਦਫਤਰ ਜਾ ਕੇ ਮਨਾ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਲੱਗ ਸਕਦਾ ਹੈ ਕਿ ਮੈਂ ਘਮੰਡੀ ਹਾਂ। ਫਿਰ ਮੈਂ ਉਨ੍ਹਾਂ ਦੇ ਦਫਤਰ ਗਿਆ ਤੇ ਕਿਹਾ ਕਿ ਤੁਸੀਂ ਮੇਰੇ ਨਾਲ ਕੋਈ ਵੀ ਫਿਲਮ ਬਣਾ ਲਵੋ ਪਰ ਹਾਕੀ 'ਤੇ ਨਹੀਂ।"
ਦਿਲਜੀਤ ਨੇ ਕਿਹਾ, "ਹਾਕੀ 'ਤੇ ਪਹਿਲਾਂ ਹੀ 'ਚੱਕ ਦੇ ਇੰਡੀਆ' ਆ ਚੁੱਕੀ ਹੈ ਤੇ ਦੂਜੀ ਅਕਸ਼ੇ ਕੁਮਾਰ ਦੀ 'ਗੋਲਡ' ਤਿਆਰ ਹੋ ਰਹੀ ਹੈ। ਉਸ ਵੇਲੇ ਤੱਕ ਮੈਨੂੰ 'ਸੂਰਮਾ' ਦੀ ਕਹਾਣੀ ਪਤਾ ਨਹੀਂ ਸੀ ਸਿਰਫ ਇਹੀ ਪਤਾ ਸੀ ਕਿ ਹਾਕੀ 'ਤੇ ਬਣ ਰਹੀ ਹੈ। ਜਦੋਂ ਮੈਂ ਕਹਾਣੀ ਪੜ੍ਹੀ ਤਾਂ ਮੈਨੂੰ ਲੱਗਿਆ ਕਿ ਸੰਦੀਪ ਦੀ ਜ਼ਿੰਦਗੀ ਤਾਂ ਹਾਕੀ ਤੋਂ ਬਹੁਤ ਜ਼ਿਆਦਾ ਹੈ, ਇਸ ਲਈ ਮੈਂ ਹਾਂ ਕਰ ਦਿੱਤੀ।" 'ਸੂਰਮਾ' ਵਿੱਚ ਅਦਾਕਾਰਾ ਤਾਪਸੀ ਪੰਨੂੰ ਵੀ ਮੁੱਖ ਭੁਮਿਕਾ ਵਿੱਚ ਹੈ।