ਮੁੰਬਈ: ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਸੀਰੀਅਲ ਦਾ ਨਾਂ ਜਦੋਂ ਵੀ ਸੁਣਦਾ ਹੈ ਤਾਂ ਉਸ ਦੇ ਸਾਰੇ ਕਿਰਦਾਰ ਯਾਦ ਆ ਕੇ ਚਹਿਰੇ ‘ਤੇ ਖੂਸ਼ ਜ਼ਰੂਰ ਆ ਜਾਂਦੀ ਹੈ। ਸਭ ਤੋਂ ਵੱਧ ਖਾਸ ਕਿਰਦਾਰ ਸੀਰੀਅਲ ‘ਚ ਦਇਆ ਬੇਨ ਯਾਨੀ ਦਿਸ਼ਾ ਵਕਾਨੀ ਦਾ ਹੀ ਹੈ, ਜਿਸ ਦਾ ਡਾਇਲੋਗ ‘ਹੇ ਮਾਂ-ਮਾਤਾ ਜੀ’ ਸਭ ਦੀ ਜੁਬਾਨ ‘ਤੇ ਹੈ। ਹੁਣ ਤੁਸੀ ਸੋਚ ਰਹੇ ਹੋਵੋਗੇ ਕਿ ਅੱਜ ਦਇਆ ਯਾਨੀ ਦਿਸ਼ਾ ਦੀ ਗੱਲ ਕਿਉਂ ਤਾਂ ਦੱਸ ਦਈਏ ਕਿ ਪਿੱਛਲੇ ਸਾਲ ਸਤੰਬਰ ਤੋਂ ਦਿਸ਼ਾ ਸ਼ੋਅ ‘ਚ ਨਜ਼ਰ ਨਹੀਂ ਆ ਰਹੀ। ਜਿਸ ਦਾ ਕਾਰਨ ਸੀ ਉਸ ਦੀ ਪ੍ਰੇਗਨੈਨਸੀ।
ਦਿਸ਼ਾ ਨੇ ਕੁਝ ਸਮਾਂ ਪਹਿਲਾਂ ਹੀ ਇੱਕ ਪਿਆਰੀ ਜਿਹੀ ਪਰੀ ਨੂੰ ਜਨਮ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਖ਼ਬਰਾਂ ਨੇ ਕਿ ਉਹ ਜਲਦੀ ਹੀ ਪਰਦੇ ‘ਤੇ ਵਾਪਸੀ ਕਰ ਸਕਦੀ ਹੈ। ਟੀਆਰਪੀ ਦੇ ਰੇਸ ‘ਚ ਸ਼ੋਅ ਟਾਪ 10 ‘ਚ ਆਪਣਾ ਮੁਕਾਮ ਕਾਫੀ ਲੰਮੇ ਸਮੇਂ ਤੋਂ ਸਾਂਭੀ ਬੈਠਾ ਹੈ।
ਹੁਣ ਜਿਸ ਗੱਲ ਕਰਕੇ ਦਇਆ ਖ਼ਬਰਾਂ ‘ਚ ਹੈ ਉਹ ਹੈ ਉਸ ਦੀ ਧੀ। ਦਇਆ ਨੇ ਉਸ ਦੀ ਪਹਿਲੀ ਤਸਵੀਰ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਬੱਚੀ ਨਾਲ ਦਿਸ਼ਾ ਦੀ ਤਸਵੀਰ ਤੇਜੀ ਨਾਲ ਵਾਈਰਲ ਹੋ ਰਹੀ ਹੈ। ਇਸ ਫੋਟੋ ‘ਚ ਦਿਸ਼ਾ ਦੇ ਨਾਲ ਉਸਦੀ ਧੀ ਅਤੇ ਪਤੀ ਵੀ ਨਜ਼ਰ ਆ ਰਹੇ ਹਨ। ਦਿਸ਼ਾ ਨੇ ਇਸ ਤਸਵੀਰ ਨਾਲ ਇੱਕ ਕੈਪਸ਼ਨ ਵੀ ਦਿੱਤਾ ਹੈ।
ਤਸਵੀਰ ਤਾਂ ਦਿਸ਼ਾ ਨੇ ਸ਼ੇਅਰ ਕਰ ਦਿੱਤੀ ਹੈ ਪਰ ਇਸ ‘ਚ ਬੱਚੀ ਦਾ ਚਹਿਰਾ ਸਾਫ ਨਜ਼ਰ ਨਹੀਂ ਆ ਰਿਹਾ। ਇੰਤਜ਼ਾਾਰ ਹੈ ਕਿ ਹੁਣ ਦਿਸ਼ਾ ਬੱਚੀ ਦੀ ਦੂਜੀ ਫੋਟੋ ਕਦੋਂ ਸ਼ੇਅਰ ਕਰਦੀ ਹੈ।