ਮੁੰਬਈ: ਸਲਮਾਨ ਖਾਨ 2018 ਵਿੱਚ ਇੱਕ ਹੋਰ ਗੇਮ ਸ਼ੋਅ ਨਾਲ ਛੋਟੇ ਪਰਦੇ ‘ਤੇ ਵਾਪਸੀ ਕਰ ਰਹੇ ਹਨ ਜੋ ਹੈ ‘ਦਸ ਕਾ ਦਮ’। ਇਸ ਸ਼ੋਅ ਦੇ ਟਾਈਟਲ ਟ੍ਰੈਕ ਨੂੰ ਆਵਾਜ਼ ਦਿੱਤੀ ਹੈ ਪੰਜਾਬੀ ਸਿੰਗਰ ਮੀਕਾ ਸਿੰਘ ਨੇ, ਜੋ ਇਸ ਤੋਂ ਪਹਿਲਾਂ ਵੀ ਕਈ ਵਾਰ ਸਲਮਾਨ ਨਾਲ ਕੰਮ ਕਰ ਚੁੱਕੇ ਹਨ ਤੇ ਉਨ੍ਹਾਂ ਦੀ ਫ਼ਿਲਮਾਂ ‘ਚ ਗਾਣੇ ਗਾ ਚੁੱਕੇ ਹਨ। ਸਲਮਾਨ ਦਾ ਇਹ ਸ਼ੋਅ ਸੋਨੀ ਟੀਵੀ ‘ਤੇ 9 ਸਾਲ ਦੇ ਲੰਬੇ ਬ੍ਰੈਕ ਤੋਂ ਬਾਅਦ ਵਾਪਸ ਆ ਰਿਹਾ ਹੈ।




ਇਸ ਮਿਊਜ਼ਿਕ ਵੀਡੀਓ ‘ਚ ਸਲਮਾਨ ਖਾਨ ਆਪਣੇ ਖੁਦ ਦੇ ਦੇਸੀ ਸਟਾਈਲ ਨਾਲ ਇਸ ਮਿਊਜ਼ੀਕਲ ਸੌਂਗ ‘ਤੇ ਨੱਚਦੇ ਨਜ਼ਰ ਆਉਣਗੇ। ਗਾਣੇ ਨੂੰ ਕਾਫੀ ਜੋਸ਼ੀਲੇ, ਮਜ਼ੇਦਾਰ, ਪਾਵਰਫੁਲ ਤੇ ਅਟ੍ਰੈਕਟਿਵ ਦਿਖਾਇਆ ਗਿਆ ਹੈ। ਸ਼ੋਅ ਤੇ ਸ਼ੋਅ ਦਾ ਟਾਈਟਲ ਟ੍ਰੈਕ ਜਲਦੀ ਹੀ ਟੀਵੀ ‘ਤੇ ਆਨ-ਏਅਰ ਕੀਤਾ ਜਾਵੇਗਾ।

ਮੀਕਾ ਸਿੰਘ ਨੇ ਇਸ ਬਾਰੇ ਕਿਹਾ, ‘ਮੈਂ ‘ਦਸ ਕਾ ਦਮ’ ਦੇ ਟਾਈਟਲ ਟ੍ਰੈਕ ਨੂੰ ਲੈ ਕੇ ਕਾਫੀ ਖੁਸ਼ ਹਾਂ। ‘ਦਸ ਕਾ ਦਮ’ ਦੇ ਟਾਈਟਲ ਟ੍ਰੈਕ ਨੂੰ ਅੱਜ ਵੀ ਲੋਕ ਪਸੰਦ ਕਰਦੇ ਹਨ। ਅਸੀਂ ਗਾਣੇ ਦੀ ਅਸਲੀ ਅੰਦਾਜ਼ ਨੂੰ ਬਣਾਏ ਰੱਖਿਆ ਤੇ ਇਸ ਨੂੰ ਨਵੇਂ ਟਵੀਟਸ ਤੇ ਜੋਸ਼ ਨਾਲ ਬਣਾਇਆ।



ਇਸ ਦੇ ਨਾਲ ਹੀ ਮੀਕਾ ਨੇ ਕਿਹਾ ਕਿ ਸਲਮਾਨ ਲਈ ਰਿਕਾਰਡ ਕਰਨਾ ਹਮੇਸ਼ਾ ਹੀ ਮਜ਼ੇਦਾਰ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਗਾਣੇ ਨੂੰ ਵੀ ਲਿਮਟ ਤੱਕ ਐਨਰਜੀ ਦੀ ਲੋੜ ਹੁੰਦੀ ਹੈ। ਜ਼ਿਆਦਾਤਰ ਲੋਕਾਂ ਦੀ ਤਰ੍ਹਾਂ ਮੀਕਾ ਵੀ ਸਲਮਾਨ ਦੇ ਬਹੁਤ ਵੱਡੇ ਫੈਨ ਹਨ।