YouTuber Video: ਮਸ਼ਹੂਰ ਯੂਟਿਊਬਰ ਨੇ ਵਿਊਜ਼ ਦੇ ਚੱਕਰ 'ਚ ਹੱਦਾਂ ਕੀਤੀਆਂ ਪਾਰ, ਮੌਤ ਦੇ ਮੂੰਹ 'ਚ ਰੱਖਿਆ ਕਦਮ; ਖਤਰਨਾਕ ਵੀਡੀਓ ਵਾਈਰਲ
YouTuber Video: ਸੋਸ਼ਲ ਮੀਡੀਆ ਯੁੱਗ ਵਿੱਚ ਜ਼ਿਆਦਾਤਰ ਲੋਕ ਮਸ਼ਹੂਰ ਹੋਣ ਲਈ ਤਰ੍ਹਾਂ-ਤਰ੍ਹਾਂ ਦੇ ਵੀਡੀਓ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਇੰਟਰਨੈੱਟ ਉੱਪਰ "ਵਾਈਰਲ" ਕਰਦੇ ਹਨ। ਤਾਂ ਜੋ ਵਿਊਜ਼ ਇਕੱਠੇ ਹੋ ਸਕਣੇ। ਇਸ ਦੌਰਾਨ ਯੂਟਿਊਬਰ...

YouTuber Video: ਸੋਸ਼ਲ ਮੀਡੀਆ ਯੁੱਗ ਵਿੱਚ ਜ਼ਿਆਦਾਤਰ ਲੋਕ ਮਸ਼ਹੂਰ ਹੋਣ ਲਈ ਤਰ੍ਹਾਂ-ਤਰ੍ਹਾਂ ਦੇ ਵੀਡੀਓ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਇੰਟਰਨੈੱਟ ਉੱਪਰ "ਵਾਈਰਲ" ਕਰਦੇ ਹਨ। ਤਾਂ ਜੋ ਵਿਊਜ਼ ਇਕੱਠੇ ਹੋ ਸਕਣੇ। ਇਸ ਦੌਰਾਨ ਯੂਟਿਊਬਰ ਕਈ ਖਤਰਨਾਕ ਸਟੰਟ ਅਤੇ ਰਣਨੀਤੀਆਂ ਅਪਣਾਉਂਦੇ ਹਨ, ਜਿਸ ਨੂੰ ਵੇਖ ਲੋਕਾਂ ਦੇ ਵੀ ਹੋਸ਼ ਉੱਡ ਜਾਂਦੇ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਸ਼ਹੂਰ ਯੂਟਿਊਬਰ ਡੈਨੀ ਡੰਕਨ ਨੇ ਇੱਕ ਬਹੁਤ ਹੀ ਹੈਰਾਨੀਜਨਕ ਸਟੰਟ ਕੀਤਾ ਹੈ। ਇਸ ਸਟੰਟ ਦਾ ਉਦੇਸ਼ ਸਿਰਫ ਇੱਕ ਸੀ - ਵੱਧ ਤੋਂ ਵੱਧ ਵਿਊਜ਼ ਪ੍ਰਾਪਤ ਕਰਨਾ।
ਯੂਟਿਊਬਰ Danny Duncan ਦਾ ਖਤਰਨਾਕ ਵੀਡੀਓ ਵਾਈਰਲ
ਦਰਅਸਲ, ਇਹ ਵੀਡੀਓ ਅਮਰੀਕਾ ਤੋਂ ਸਾਹਮਣੇ ਆਇਆ ਹੈ। ਜਿਸ ਵਿੱਚ ਡੈਨੀ ਡੰਕਨ ਨੇ ਇੰਸਟਾਗ੍ਰਾਮ ਅਤੇ ਯੂਟਿਊਬ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਜਾਣਬੁੱਝ ਕੇ ਆਪਣੀ ਟੇਸਲਾ ਕਾਰ ਨੂੰ ਇੱਕ ਉੱਚੀ ਪਹਾੜੀ ਤੋਂ ਹੇਠਾਂ ਸੁੱਟਦੇ ਹੋਏ ਦਿਖਾਈ ਦੇ ਰਿਹਾ ਹੈ। ਵੀਡੀਓ ਵਿੱਚ ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਉਹ ਇੱਕ ਸੁੰਨਸਾਨ ਖੇਤਰ ਵਿੱਚ ਖੜ੍ਹਾ ਹੈ ਅਤੇ ਟੇਸਲਾ ਨੂੰ ਸਿੱਧਾ ਢਲਾਣ ਵੱਲ ਧੱਕਦਾ ਹੈ ਅਤੇ ਕੁਝ ਹੀ ਪਲਾਂ ਵਿੱਚ ਕਾਰ ਪਲਟ ਜਾਂਦੀ ਹੈ ਅਤੇ ਖਾਈ ਵਿੱਚ ਡਿੱਗ ਜਾਂਦੀ ਹੈ। ਇਸ ਪੂਰੀ ਘਟਨਾ ਨੂੰ ਵੱਖ-ਵੱਖ ਕੋਣਾਂ ਤੋਂ ਸ਼ੂਟ ਕੀਤਾ ਗਿਆ ਹੈ, ਤਾਂ ਜੋ ਇਸਨੂੰ ਦਰਸ਼ਕਾਂ ਦੇ ਸਾਹਮਣੇ "ਫਿਲਮ" ਸ਼ੈਲੀ ਵਿੱਚ ਪੇਸ਼ ਕੀਤਾ ਜਾ ਸਕੇ।
View this post on Instagram
ਇਸ ਵੀਡੀਓ ਨੂੰ ਬਣੇ 11 ਦਿਨ ਹੋ ਗਏ ਹਨ। ਹੁਣ ਤੱਕ ਇਸਨੂੰ 2.3 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਵੀਡੀਓ ਵਿੱਚ, ਡੰਕਨ ਨੂੰ ਇਸ ਖਤਰਨਾਕ ਸਟੰਟ ਦੀ ਤਿਆਰੀ ਕਰਦੇ ਦੇਖਿਆ ਜਾ ਸਕਦਾ ਹੈ, ਜਿੱਥੇ ਉਹ ਆਪਣੀ ਟੇਸਲਾ ਨੂੰ ਸਿੱਧਾ ਇੱਕ ਉੱਚੀ ਚੱਟਾਨ ਤੋਂ ਹੇਠਾਂ ਚਲਾਉਂਦਾ ਹੈ। ਕੈਮਰਾ ਕਾਰ ਨੂੰ ਹਵਾ ਵਿੱਚ ਉੱਡਦੇ ਅਤੇ ਹੇਠਾਂ ਡਿੱਗਦੇ ਹੋਏ ਰਿਕਾਰਡ ਕਰਦਾ ਹੈ। ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕੀਤਾ ਗਿਆ, ਇਹ ਤੇਜ਼ੀ ਨਾਲ ਵਾਇਰਲ ਹੋ ਗਿਆ ਅਤੇ ਹੁਣ ਤੱਕ ਲੱਖਾਂ ਵਿਊਜ਼ ਪ੍ਰਾਪਤ ਕਰ ਚੁੱਕਾ ਹੈ। ਜਿੱਥੇ ਬਹੁਤ ਸਾਰੇ ਲੋਕ ਇਸ ਸਟੰਟ ਨੂੰ ਮਨੋਰੰਜਕ ਪਾ ਰਹੇ ਹਨ, ਉੱਥੇ ਹੀ ਵੱਡੀ ਗਿਣਤੀ ਵਿੱਚ ਯੂਜ਼ਰਸ ਨੇ ਇਸ 'ਤੇ ਨਾਰਾਜ਼ਗੀ ਵੀ ਪ੍ਰਗਟ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜਿਹੀ ਸਮੱਗਰੀ ਨਵੀਂ ਪੀੜ੍ਹੀ ਨੂੰ ਗੁੰਮਰਾਹ ਕਰਦੀ ਹੈ ਅਤੇ ਸਟੰਟ ਪ੍ਰਤੀ ਇੱਕ ਖਤਰਨਾਕ ਖਿੱਚ ਪੈਦਾ ਕਰਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Read More: Comedian Death: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਾਮੇਡੀਅਨ ਦਾ ਦੇਹਾਂਤ; ਜਾਣੋ ਕਿਵੇਂ ਹੋਈ ਮੌਤ ?






















