[embed]
ਟੀਜ਼ਰ ‘ਚ ਹਰਸ਼ ਆਪਣੇ ਆਪ ਨੂੰ ਇੰਟਰੋਡਿਊਸ ਕਰ ਰਹੇ ਨੇ ‘ਹੀਰੋ ਪੈਦਾ ਨਹੀਂ ਹੁੰਦਾ,, ਬਣਦਾ ਹੈ’। ‘ਭਾਵੇਸ਼ ਜੋਸ਼ੀ’ ਦੇ ਇਸ ਟੀਜ਼ਰ ਨੂੰ ਦੇਖ ਕੇ ਤਾਂ ਇਹੀ ਲੱਗ ਰਿਹਾ ਹੈ ਕਿ ਡਾਇਰੈਕਟਰ ਵਿਕਰਮਾਦਿੱਤਿਆ ਮੋਟਵਾਨੀ ਆਪਣੀਆਂ ਪਿਛਲੀਆਂ ਫ਼ਿਲਮਾਂ ਦੀ ਤਰ੍ਹਾਂ ਇਸ ਵਾਰ ਵੀ ਡਿਫਰੈਂਟ ਸਟੋਰੀ ਲੈ ਕੇ ਆਏ ਹਨ ਜਿਸ ਦਾ ਹੀਰੋ ਸਮਾਜ ਲਈ ਲੜਦਾ ਨਜ਼ਰ ਆ ਰਿਹਾ ਹੈ।
ਫ਼ਿਲਮ ਤਾਂ ਪਿਛਲੇ ਦੋ ਸਾਲ ਤੋਂ ਸੁਰਖੀਆਂ ‘ਚ ਰਹੀ ਹੈ। ਫ਼ਿਲਮ ਨੂੰ ਦੋ ਵਾਰ ਪੋਸਟਪੋਨ ਕੀਤਾ ਤੇ ਇਸ ਦੇ ਹੀਰੋ ਵੀ ਦੋ ਵਾਰ ਬਦਲੇ ਹਨ। ਇਸ ਤੋਂ ਪਹਿਲਾਂ ਹਰਸ਼ ਨੇ ‘ਮਿਰਜ਼ਿਆ’ ਮੂਵੀ ਤੋਂ ਬਾਲੀਵੁੱਡ ‘ਚ ਆਪਣਾ ਡੈਬਿਊ ਕੀਤਾ ਸੀ। ‘ਮਿਰਜ਼ਿਆ’ ਤਾਂ ਔਡੀਅੰਸ ਨੂੰ ਕੁਝ ਖਾਸ ਪਸੰਦ ਨਹੀਂ ਆਈ। ਹੁਣ ਦੇਖਣਾ ਹੈ ਕਿ ਇਸ ਫ਼ਿਲਮ ਨਾਲ ਉਹ ਲੋਕਾਂ ਨੂੰ ਕਿੰਨਾ ਇੰਪ੍ਰੈਸ ਕਰ ਪਾਉਂਦੇ ਹਨ। ਫ਼ਿਲਮ 25 ਮਈ ਨੂੰ ਰਿਲੀਜ਼ ਹੋਵੇਗੀ।