Box Office Collection: ਬਾਕਸ ਆਫਿਸ ਤੇ 'ਫੁਕਰੇ 3' ਦੀ ਕਮਾਈ ਨੇ ਫੜ੍ਹੀ ਰਫਤਾਰ, 'ਦ ਵੈਕਸੀਨ ਵਾਰ' ਦਾ ਹੋਇਆ ਬੁਰਾ ਹਾਲ
Fukrey 3 Box Office Collection Day 3: 'ਫੁਕਰੇ 3' ਪਿਛਲੇ ਮਹੀਨੇ 28 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ। ਕਾਮੇਡੀ ਡ੍ਰਾਮਾ ਫਿਲਮ ਵਿੱਚ ਰਿਚਾ ਚੱਢਾ, ਪੁਲਕਿਤ ਸਮਰਾਟ, ਵਰੁਣ ਸ਼ਰਮਾ, ਪੰਕਜ ਤ੍ਰਿਪਾਠੀ ਅਤੇ ਮਨਜੋਤ
Fukrey 3 Box Office Collection Day 3: 'ਫੁਕਰੇ 3' ਪਿਛਲੇ ਮਹੀਨੇ 28 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ। ਕਾਮੇਡੀ ਡ੍ਰਾਮਾ ਫਿਲਮ ਵਿੱਚ ਰਿਚਾ ਚੱਢਾ, ਪੁਲਕਿਤ ਸਮਰਾਟ, ਵਰੁਣ ਸ਼ਰਮਾ, ਪੰਕਜ ਤ੍ਰਿਪਾਠੀ ਅਤੇ ਮਨਜੋਤ ਸਿੰਘ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਨੇ ਰਿਲੀਜ਼ ਦੇ ਪਹਿਲੇ ਦੋ ਦਿਨਾਂ 'ਚ ਜ਼ਿਆਦਾ ਕਲੈਕਸ਼ਨ ਨਹੀਂ ਕੀਤੀ ਪਰ ਵੀਕੈਂਡ ਹੋਣ ਕਾਰਨ ਤੀਜੇ ਦਿਨ 'ਫੁਕਰੇ 3' ਨੇ ਚੰਗੀ ਕਮਾਈ ਕੀਤੀ ਹੈ।
'ਫੁਕਰੇ 3' ਨੇ ਪਹਿਲੇ ਦਿਨ 8.82 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜਦਕਿ ਦੂਜੇ ਦਿਨ ਫਿਲਮ ਨੇ 7.81 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਹੁਣ ਤੀਜੇ ਦਿਨ ਦਾ ਕੁਲੈਕਸ਼ਨ ਸਾਹਮਣੇ ਆਇਆ ਹੈ। ਫਿਲਮ ਆਲੋਚਕ ਤਰਨ ਆਦਰਸ਼ ਮੁਤਾਬਕ 'ਫੁਕਰੇ 3' ਨੇ ਤੀਜੇ ਦਿਨ (ਸ਼ਨੀਵਾਰ) 11.67 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ ਅਤੇ ਇਸ ਤਰ੍ਹਾਂ ਫਿਲਮ ਨੇ ਕੁੱਲ 28.30 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
'ਫੁਕਰੇ 3' ਨੇ ਵੈਕਸੀਨ ਵਾਰ ਨੂੰ ਪਛਾੜਿਆ
ਦੱਸ ਦੇਈਏ ਕਿ ਮ੍ਰਿਗਦੀਪ ਸਿੰਘ ਲਾਂਬਾ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਫੁਕਰੇ 3' ਵਿਵੇਕ ਅਗਨੀਹੋਤਰੀ ਦੀ ਫਿਲਮ 'ਦ ਵੈਕਸੀਨ ਵਾਰ' ਦੇ ਨਾਲ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। 'ਫੁਕਰੇ 3' ਨੇ ਬਾਕਸ ਆਫਿਸ 'ਤੇ 'ਦ ਵੈਕਸੀਨ ਵਾਰ' ਨੂੰ ਮਾਤ ਦਿੱਤੀ ਹੈ। 'ਦ ਵੈਕਸੀਨ ਵਾਰ' ਪਹਿਲੇ ਦਿਨ ਤੋਂ ਜ਼ਿਆਦਾ ਕਮਾਈ ਨਹੀਂ ਕਰ ਸਕੀ ਹੈ। ਫਿਲਮ ਨੇ ਜਿੱਥੇ ਪਹਿਲੇ ਦਿਨ ਲਗਭਗ 0.85 ਕਰੋੜ ਰੁਪਏ ਦੀ ਕਮਾਈ ਕੀਤੀ, ਉਥੇ ਦੂਜੇ ਦਿਨ ਇਸ ਨੇ 0.9 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਅਤੇ ਤੀਜੇ ਦਿਨ ਸਿਰਫ 1.50 ਕਰੋੜ ਰੁਪਏ ਤੱਕ ਹੀ ਸੀਮਤ ਰਹੀ।
#Fukrey3, as expected, witnesses EXCELLENT GROWTH on Day 3, hits DOUBLE DIGITS to consolidate and cement its status… Double digits on Sun - Mon should ensure ₹ 50 cr *extended* weekend, which would be a FANTASTIC SCORE… Thu 8.82 cr, Fri 7.81 cr, Sat 11.67 cr. Total: ₹ 28.30… pic.twitter.com/Ec0zhxMiGL
— taran adarsh (@taran_adarsh) October 1, 2023
ਫਿਲਮ 'ਫੁਕਰੇ 3' ਫੁਕਰੇ ਦਾ ਸੀਕਵਲ
'ਫੁਕਰੇ 3' ਇੱਕ ਕਾਮੇਡੀ ਡ੍ਰਾਮਾ ਫਿਲਮ ਹੈ ਜੋ 2013 'ਚ ਰਿਲੀਜ਼ ਹੋਈ 'ਫੁਕਰੇ' ਦਾ ਤੀਜਾ ਸੀਕਵਲ ਹੈ। ਫੁਕਰੇ ਅਤੇ ਇਸ ਦੇ ਦੂਜੇ ਭਾਗ ਫੁਕਰੇ ਰਿਟਰਨਜ਼ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ ਅਤੇ ਹੁਣ 'ਫੁਕਰੇ 3' ਨੂੰ ਵੀ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।