ਮੁੰਬਈ: ਸਟਾਰ ਕਿੱਡਸ ਅੱਜਕੱਲ੍ਹ ਕਾਫੀ ਚਰਚਾ ‘ਚ ਹਨ। ਹਾਲ ਹੀ ‘ਚ ਸ਼੍ਰੀਦੇਵੀ ਦੀ ਧੀ ਜਾਨ੍ਹਵੀ ਦੀ ਫ਼ਿਲਮ ਦਾ ਟ੍ਰੇਲਰ ਆਇਆ ਹੈ। ਹੁਣ ਸ਼ਾਹਰੁਖ ਦੀ ਲਾਡਲੀ ਧੀ ਸੁਹਾਨਾ ਦੀ ਖੂਬਸੂਰਤ ਤਸਵੀਰ ਇੰਟਰਨੈੱਟ ‘ਤੇ ਧਮਾਲ ਮਚਾ ਰਹੀ ਹੈ। ਇਸ ਤਸਵੀਰ ‘ਚ ਸੁਹਾਨਾ ਨਾਲ ਮੌਮ ਗੋਰੀ ਵੀ ਨਜ਼ਰ ਆ ਰਹੀ ਹੈ।




ਗੌਰੀ ਅਕਸਰ ਆਪਣੀਆਂ ਤੇ ਸੁਹਾਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਹੀ ਰਹਿੰਦੀ ਹੈ। ਸੁਹਾਨਾ ਦੀ ਤਸਵੀਰ ਕੁਝ ਹੀ ਮਿੰਟਾਂ ‘ਚ ਵਾਈਰਲ ਹੋ ਜਾਂਦੀ ਹੈ। ਹੁਣ ਜੋ ਫੋਟੋ ਗੌਰੀ ਨੇ ਸ਼ੇਅਰ ਕੀਤੀ ਹੈ, ਉਸ ‘ਚ ਸੁਹਾਨਾ ਤੇ ਗੌਰੀ ਲੰਦਨ ‘ਚ ਪਾਰਟੀ ਕਰਦੇ ਨਜ਼ਰ ਆ ਰਹੀਆਂ ਹਨ।



ਸੁਹਾਨਾ ਹਾਲ ਹੀ ‘ਚ 18 ਸਾਲ ਦੀ ਹੋਈ ਹੈ ਤੇ ਹੁਣ ਤੋਂ ਹੀ ਉਹ ਕਾਫੀ ਗਲੈਮਰਸ ਲੱਗਦੀ ਹੈ। ਸੁਹਾਨਾ ਦਾ ਸਟਾਈਲ ਕਾਫੀ ਦੇਖਣ ਲਾਇਕ ਹੈ। ਸੁਹਾਨਾ ਨੇ ਹਾਲ ਹੀ ‘ਚ ਗ੍ਰੈਜੂਏਸ਼ਨ ਪੂਰਾ ਕੀਤਾ ਹੈ। ਗੌਰੀ ਤੋਂ ਬਾਅਦ ਸ਼ਾਹਰੁਖ ਨੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਹੈ।



ਗੌਰੀ ਨੇ ਹੋਰ ਵੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸੁਹਾਨਾ ਦੀਆਂ ਗਲੈਮਰਸ ਤਸਵੀਰਾਂ ਦੇਖਣ ਤੋਂ ਬਾਅਦ ਸਭ ਨੂੰ ਇੰਤਜ਼ਾਰ ਹੈ, ਉਸ ਦੇ ਬਾਲੀਵੁੱਡ ‘ਚ ਐਂਟਰੀ ਕਰਨ ਦਾ।