Govinda On Controversial Tweet: ਵੀਰਵਾਰ ਨੂੰ ਨੂਹ ਹਿੰਸਾ 'ਤੇ ਕੀਤੇ ਗਏ ਗੋਵਿੰਦਾ ਦੇ ਟਵੀਟ ਨੇ ਹਰ ਪਾਸੇ ਹਲਚਲ ਮਚਾ ਦਿੱਤੀ ਸੀ। ਗੋਵਿੰਦਾ ਨੇ ਦੰਗਿਆਂ ਦੌਰਾਨ ਇੱਕ ਦੁਕਾਨ ਵਿੱਚ ਕੀਤੀ ਭੰਨਤੋੜ ਦਾ ਵੀਡੀਓ ਸਾਂਝਾ ਕੀਤਾ ਅਤੇ ਲਿਖਿਆ ਸੀ, 'ਅਸੀਂ ਕਿੱਥੇ ਆ ਰਹੇ ਹਾਂ, ਸ਼ਰਮ ਆਉਂਦੀ ਹੈ, ਉਨ੍ਹਾਂ ਹਿੰਦੂਆਂ ‘ਤੇ ਜਿਹੜੇ ਅਜਿਹਾ ਕੰਮ ਕਰਦੇ ਹਨ। ਅਮਨ ਅਤੇ ਸ਼ਾਂਤੀ ਪੈਦਾ ਕਰੋ, ਅਸੀਂ ਲੋਕਤੰਤਰ ਹਾਂ, ਓਟੀਕ੍ਰੇਸੀ ਨਹੀਂ।


ਇਸ ਤੋਂ ਬਾਅਦ ਇਹ ਟਵੀਟ ਵਾਇਰਲ ਹੋ ਗਿਆ। ਇਸ ਦੇ ਲਈ ਗੋਵਿੰਦਾ ਨੂੰ ਟ੍ਰੋਲ ਵੀ ਕੀਤਾ ਜਾ ਰਿਹਾ ਸੀ। ਹਾਲਾਂਕਿ, ਬਾਅਦ ਵਿੱਚ ਗੋਵਿੰਦਾ ਨੇ ਪਹਿਲਾਂ ਆਪਣਾ ਟਵੀਟ ਡਿਲੀਟ ਕੀਤਾ, ਫਿਰ ਆਪਣਾ ਟਵਿੱਟਰ ਅਕਾਉਂਟ ਖੁਦ ਡਿਲੀਟ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕਰਕੇ ਆਪਣਾ ਅਕਾਊਂਟ ਹੈਕ ਹੋਣ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੇ ਇਹ ਟਵੀਟ ਨਹੀਂ ਕੀਤਾ। ਹੁਣ ਇਸ ਸਭ ਤੋਂ ਬਾਅਦ ਗੋਵਿੰਦਾ ਨੇ ਹਾਲ ਹੀ 'ਚ ਇਕ ਇੰਟਰਵਿਊ ਦੇਣ ਤੋਂ ਬਾਅਦ ਇਸ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ 18 ਸਾਲ ਪਹਿਲਾਂ ਰਾਜਨੀਤੀ ਛੱਡ ਦਿੱਤੀ ਸੀ।


ਇਹ ਵੀ ਪੜ੍ਹੋ: Entertainment News Live Today: ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ ਹਾਸਲ ਕਰੋ ਸਿਰਫ ਇੱਕ ਕਲਿੱਕ ਨਾਲ, ਜਾਣੋ ਅੱਜ ਦੀਆਂ ਤਾਜ਼ਾ ਅਪਡੇਟਸ


‘ਮੈਨੂੰ ਨਹੀਂ ਪਤਾ ਕਿਵੇਂ ਚੱਲਦਾ ਟਵਿੱਟਰ’


ਹਾਲ ਹੀ 'ਚ ਗੋਵਿੰਦਾ ਨੇ ਬਾਂਬੇ ਟਾਈਮਸ ਨੂੰ ਦਿੱਤੇ ਇੰਟਰਵਿਊ 'ਚ ਕਿਹਾ, 'ਮੈਂ ਕਈ ਸਾਲਾਂ ਤੋਂ ਕੋਈ ਟਵੀਟ ਨਹੀਂ ਕੀਤਾ ਹੈ। ਮੈਨੂੰ ਟਵਿੱਟਰ ਚਲਾਉਣਾ ਵੀ ਨਹੀਂ ਆਉਂਦਾ। ਮੇਰਾ ਅਕਾਊਂਟ ਹੈਕ ਹੋ ਗਿਆ ਸੀ, ਜਿਸ ਦੀ ਰਿਪੋਰਟ ਸਾਈਬਰ ਕ੍ਰਾਈਮ ਨੂੰ ਲਿਖ ਦਿੱਤੀ ਗਈ ਹੈ।


18 ਸਾਲ ਪਹਿਲਾਂ ਛੱਡ ਦਿੱਤੀ ਸੀ ਰਾਜਨੀਤੀ


ਇਸ ਬਾਰੇ ਗੱਲ ਕਰਦੇ ਹੋਏ ਗੋਵਿੰਦਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਕਈ ਸਾਲ ਪਹਿਲਾਂ ਰਾਜਨੀਤੀ ਛੱਡ ਦਿੱਤੀ ਸੀ। ਗੋਵਿੰਦਾ ਨੇ ਕਿਹਾ, 'ਮੈਂ 18 ਸਾਲ ਪਹਿਲਾਂ ਰਾਜਨੀਤੀ ਛੱਡ ਦਿੱਤੀ ਹੈ। ਮੈਨੂੰ ਇਸ ਵਿੱਚ ਵਾਪਸ ਆਉਣ ਲਈ ਟਵੀਟ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਕਿਹਾ, 'ਕਿਸੇ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਲੋਕਾਂ ਨੂੰ ਮੇਰੇ ਬਾਰੇ ਗਲਤਫਹਿਮੀ ਹੋਵੇ। ਮੈਨੂੰ ਹਰਿਆਣਾ ਵਿੱਚ ਸ਼ੋਅ ਨਹੀਂ ਮਿਲ ਸਕੇ, ਕੰਮ ਨਹੀਂ ਮਿਲ ਸਕਿਆ।


ਇਹ ਵੀ ਪੜ੍ਹੋ: Dharmendra Shabana Azmi: ਕੀ ਤੁਸੀਂ ਦੇਖਿਆ ਧਰਮਿੰਦਰ ਤੇ ਸ਼ਬਾਨਾ ਆਜ਼ਮੀ ਦਾ ਕਿਸ ਸੀਨ, ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਿਹਾ ਵੀਡੀਓ