Entertainment News Live Today: ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ ਹਾਸਲ ਕਰੋ ਸਿਰਫ ਇੱਕ ਕਲਿੱਕ ਨਾਲ, ਜਾਣੋ ਅੱਜ ਦੀਆਂ ਤਾਜ਼ਾ ਅਪਡੇਟਸ

Entertainment News Today 4 AUg: ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ABP Sanjha Last Updated: 06 Aug 2023 01:14 PM
Tarsem Jassar: ਤਰਸੇਮ ਜੱਸੜ ਦੀ ਫਿਲਮ 'ਮਸਤਾਨੇ' ਦਾ ਟ੍ਰੇਲਰ ਰਿਲੀਜ਼, ਪਹਿਲੀ ਵਾਰ ਧਾਕੜ ਅੰਦਾਜ਼ 'ਚ ਨਜ਼ਰ ਆਇਆ ਗਾਇਕ

Mastane Movie Trailer Out: ਪੰਜਾਬੀ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਦੀ ਫਿਲਮ 'ਮਸਤਾਨੇ' ਦਾ ਧਮਾਕੇਦਾਰ ਟੀਜ਼ਰ ਰਿਲੀਜ਼ ਕੀਤਾ ਜਾ ਚੁੱਕਾ ਹੈ। ਖਾਸ ਗੱਲ਼ ਇਹ ਹੈ ਕਿ ਇਸ ਫਿਲਮ ਵਿੱਚ ਤਰਸੇਮ ਜੱਸੜ ਆਪਣੇ ਧਾਕੜ ਅੰਦਾਜ਼ ਵਿੱਚ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਇਹ ਅੰਦਾਜ਼ ਦਿਲ ਖਿੱਚਵਾਂ ਹੈ। ਖਾਸ ਗੱਲ ਇਹ ਹੈ ਕਿ ਫਿਲਮ ਦੇ ਟ੍ਰੇਲਰ ਵਿੱਚ ਨਜ਼ਰ ਆਇਆ ਹਰ ਕਿਰਦਾਰ ਆਪਣੇ ਲੁੱਕ ਅਤੇ ਡਾਇਲਾਗਸ ਨਾਲ ਧਿਆਨ ਖਿੱਚ ਰਿਹਾ ਹੈ। ਤੁਸੀ ਵੀ ਵੇਖੋ ਫਿਲਮ ਦਾ ਟ੍ਰੇਲਰ...








Dharmendra: ਧਰਮਿੰਦਰ ਕਿੱਸਿੰਗ ਸੀਨ ਦੀ ਚਰਚਾ ਵਿਚਾਲੇ ਪਿੰਡ 'ਚ ਬਤੀਤ ਕਰ ਰਹੇ ਖਾਸ ਪਲ, ਮੰਜੇ 'ਤੇ ਬੈਠ ਸ਼ੇਅਰ ਕੀਤੀ ਵੀਡੀਓ

Dharmendra Video: ਬਾਲੀਵੁੱਡ ਸੁਪਰਸਟਾਰ ਧਰਮਿੰਦਰ ਇਨ੍ਹੀਂ ਦਿਨੀਂ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਨੂੰ ਲੈ ਕੇ ਚਰਚਾ 'ਚ ਹਨ। ਜਿੱਥੇ ਇਹ ਫਿਲਮ ਹਿੱਟ ਸਾਬਤ ਹੋ ਰਹੀ ਹੈ, ਉਥੇ ਹੀ 87 ਸਾਲ ਦੀ ਉਮਰ 'ਚ ਸ਼ਬਾਨਾ ਆਜ਼ਮੀ ਨਾਲ ਧਰਮਿੰਦਰ ਦਾ ਕਿੱਸਿੰਗ ਸੀਨ ਵੀ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਦੂਰ ਧਰਮਿੰਦਰ ਇਨ੍ਹੀਂ ਦਿਨੀਂ ਆਪਣੇ ਪਿੰਡ 'ਚ ਸਾਦਾ ਜੀਵਨ ਬਤੀਤ ਕਰ ਰਹੇ ਹਨ। ਜਿਸ ਦੀ ਇੱਕ ਝਲਕ ਉਨ੍ਹਾਂ ਨੇ ਪ੍ਰਸ਼ੰਸਕਾਂ ਨਾਲ ਵੀ ਸਾਂਝੀ ਕੀਤੀ।


Read More: Dharmendra: ਧਰਮਿੰਦਰ ਕਿੱਸਿੰਗ ਸੀਨ ਦੀ ਚਰਚਾ ਵਿਚਾਲੇ ਪਿੰਡ 'ਚ ਬਤੀਤ ਕਰ ਰਹੇ ਖਾਸ ਪਲ, ਮੰਜੇ 'ਤੇ ਬੈਠ ਸ਼ੇਅਰ ਕੀਤੀ ਵੀਡੀਓ

Navjot Sidhu News: ਸਦਗੁਰੂ ਦੇ ਦਰਬਾਰ ਪਹੁੰਚੇ ਨਵਜੋਤ ਸਿੱਧੂ

ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਜੇਲ੍ਹ ਵਿੱਚੋਂ ਬਾਹਰ ਆਉਣ ਮਗਰੋਂ ਯਾਤਰਾ 'ਤੇ ਹਨ। ਉਹ ਕੈਂਸਰ ਦੇ ਇਲਾਜ ਤੋਂ ਉਭਰ ਰਹੀ ਆਪਣੀ ਪਤਨੀ ਡਾਕਟਰ ਨਵਜੋਤ ਕੌਰ ਨਾਲ ਦੇਸ਼ ਦੇ ਵੱਖ-ਵੱਖ ਧਾਰਮਿਕ ਤੇ ਟੂਰਿਸਟ ਸਥਾਨਾਂ ਦੀ ਯਾਤਰਾ ਕਰ ਰਹੇ ਹਨ। ਕੈਂਸਰ ਦੇ ਇਲਾਜ ਦੌਰਾਨ ਉਹ ਉਨ੍ਹਾਂ ਨੂੰ ਕੀਮੋਥੈਰੇਪੀ ਦੇ ਦਰਦ ਤੋਂ ਛੁਟਕਾਰਾ ਦਿਵਾਉਣ ਲਈ ਉਨ੍ਹਾਂ ਦੇ ਮਨਪਸੰਦ ਸਥਾਨਾਂ 'ਤੇ ਲੈ ਕੇ ਜਾ ਰਹੇ ਹਨ। ਹੁਣ ਨਵਜੋਤ ਸਿੰਘ ਸਿੱਧੂ ਆਪਣੇ ਪਰਿਵਾਰ ਸਮੇਤ ਤਾਮਿਲਨਾਡੂ ਦੇ ਸ਼ਹਿਰ ਕੋਇੰਬਟੂਰ ਪਹੁੰਚ ਗਏ ਹਨ ਜਿੱਥੇ ਉਹ ਸਦਗੁਰੂ ਨੂੰ ਵੀ ਮਿਲੇ। 

Sunny Deol On Nepotism: ਸੰਨੀ ਦਿਓਲ ਦਾ ਨੇਪੋਟਿਜ਼ਮ ਤੇ ਵੱਡਾ ਬਿਆਨ, ਬੋਲੇ- ਇਸ 'ਚ ਕੁਝ ਗਲਤ ਨਹੀਂ...' ਕਿਉਂਕਿ...

Sunny Deol On Nepotism: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇਨ੍ਹੀਂ ਦਿਨੀਂ ਫਿਲਮ 'ਗਦਰ 2' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਤਾਰਾ ਸਿੰਘ ਦੇ ਰੂਪ 'ਚ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਸੰਨੀ ਨੇ ਹੁਣ ਬਾਲੀਵੁੱਡ 'ਚ ਭਾਈ-ਭਤੀਜਾਵਾਦ 'ਤੇ ਆਪਣੀ ਰਾਏ ਦਿੱਤੀ ਹੈ। ਇਸ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਦੱਸਿਆ ਕਿ ਇਹ ਸਾਰੀ ਬਹਿਸ ਨਿਰਾਸ਼ ਲੋਕਾਂ ਵੱਲੋਂ ਫੈਲਾਈ ਗਈ ਹੈ, ਇਸ ਵਿੱਚ ਕੁਝ ਵੀ ਗਲਤ ਨਹੀਂ ਹੈ।


Read More: Sunny Deol On Nepotism: ਸੰਨੀ ਦਿਓਲ ਦਾ ਨੇਪੋਟਿਜ਼ਮ ਤੇ ਵੱਡਾ ਬਿਆਨ, ਬੋਲੇ- ਇਸ 'ਚ ਕੁਝ ਗਲਤ ਨਹੀਂ...' ਕਿਉਂਕਿ...

Afsana Khan: ਅਫਸਾਨਾ ਖਾਨ ਨੂੰ ਘਰ 'ਚ ਇਸ ਨਾਂਅ ਨਾਲ ਬੁਲਾਉਂਦੇ ਨੇ ਪਤੀ ਸਾਜ਼, ਗਾਇਕ ਨੇ ਸ਼ੋਅ 'ਚ ਕੀਤਾ ਖੁਲਾਸਾ

Afsana Khan Husband Saajz: ਪੰਜਾਬੀ ਗਾਇਕਾ ਅਫਸਾਨਾ ਖਾਨ ਸੰਗੀਤ ਜਗਤ ਦਾ ਜਾਣਿਆ ਪਛਾਣਿਆ ਨਾਂਅ ਹੈ। ਪਾਲੀਵੁੱਡ ਦੇ ਨਾਲ-ਨਾਲ ਅਫਸਾਨਾ ਖਾਨ ਬਾਲੀਵੁੱਡ ਵਿੱਚ ਵੀ ਆਪਣੀ ਆਵਾਜ਼ ਦਾ ਜਲਵਾ ਦਿਖਾ ਚੁੱਕੀ ਹੈ। ਅਫਸਾਨਾ ਨੂੰ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਦੁਆਰਾ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕਾ ਆਪਣੀ ਪ੍ਰੋਫੈਸ਼ਨ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਅਫਸਾਨਾ ਖਾਨ ਪਤੀ ਸਾਜ਼ ਨਾਲ ਰਵਨੀਤ ਦੇ ਸ਼ੋਅ   ਟੱਬਰ ਖੁਸ਼ ਹੂਆ ਦਾ ਹਿੱਸਾ ਬਣੀ। ਜਿਸਦਾ ਵੀਡੀਓ ਅਫਸਾਨਾ ਦੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਗਿਆ ਹੈ।


Read More: Afsana Khan: ਅਫਸਾਨਾ ਖਾਨ ਨੂੰ ਘਰ 'ਚ ਇਸ ਨਾਂਅ ਨਾਲ ਬੁਲਾਉਂਦੇ ਨੇ ਪਤੀ ਸਾਜ਼, ਗਾਇਕ ਨੇ ਸ਼ੋਅ 'ਚ ਕੀਤਾ ਖੁਲਾਸਾ 

Khan Saab: ਖਾਨ ਸਾਬ ਦੀਆਂ ਅੱਖਾਂ 'ਚ ਆਏ ਖੁਸ਼ੀ ਦੇ ਹੰਝੂ, ਮਾਪਿਆ ਦੇ ਗਲੇ ਲੱਗ ਭੁੱਬਾ ਮਾਰ ਰੋਏ, ਜਾਣੋ ਕਿਉਂ

Khan Saab Gifts His Parents A New House: ਪੰਜਾਬੀ ਸੰਗੀਤ ਜਗਤ ਵਿੱਚ ਖਾਨ ਸਾਬ ਦਾ ਨਾਂਅ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਵੱਖਰੀ ਥਾਂ ਬਣਾਈ ਹੈ। ਦੱਸ ਦੇਈਏ ਕਿ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦੇਣ ਵਾਲੇ ਖਾਨ ਸਾਬ ਨਾਲ ਆਪਣੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸ਼ਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੇ ਹਨ। ਉਹ ਖੁਦ ਨਾਲ ਜੁੜੀਆਂ ਅਪਡੇਟਸ ਅਕਸਰ ਪ੍ਰਸ਼ੰਸਕਾਂ ਨੂੰ ਦਿੰਦੇ ਰਹਿੰਦੇ ਹਨ। ਇਸ ਵਿਚਾਲੇ ਕਲਾਕਾਰ ਵੱਲੋਂ ਕੁਝ ਖਾਸ ਪਲਾਂ ਦੀਆਂ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ। ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਤੁਸੀ ਵੀ ਵੇਖੋ ਇਹ ਖਾਸ ਤਸਵੀਰਾਂ...


Read More: Khan Saab: ਖਾਨ ਸਾਬ ਦੀਆਂ ਅੱਖਾਂ 'ਚ ਆਏ ਖੁਸ਼ੀ ਦੇ ਹੰਝੂ, ਮਾਪਿਆ ਦੇ ਗਲੇ ਲੱਗ ਭੁੱਬਾ ਮਾਰ ਰੋਏ, ਜਾਣੋ ਕਿਉਂ


 
Jazzy B: ਜ਼ੈਜੀ ਬੀ ਨੇ ਧੀਆਂ ਨੂੰ ਸਮਰਪਿਤ ਕੀਤਾ ਇਹ ਗਾਣਾ, ਸਟੇਜ ਤੇ 'ਕਲੀਆਂ ਦੇ ਬਾਦਸ਼ਾਹ ਮਾਣਕ' ਨੂੰ ਕੀਤਾ ਯਾਦ

Jazzy B sang Kuldeep Manak's song on stage: ਪੰਜਾਬੀ ਗਾਇਕ ਅਤੇ ਅਦਾਕਾਰ ਜੈਜ਼ੀ ਬੀ ਸੰਗੀਤ ਜਗਤ ਦਾ ਜਾਣਿਆ ਪਛਾਣਿਆ ਨਾਂਅ ਹੈ। ਉਨ੍ਹਾਂ ਆਪਣੇ ਗੀਤਾਂ ਨਾਲ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵਿੱਚ ਵੀ ਧਮਾਲ ਮਚਾਈ ਹੈ। ਦੱਸ ਦੇਈਏ ਕਿ ਪੰਜਾਬੀ ਸੰਗੀਤ ਜਗਤ ਵਿੱਚ 30 ਸਾਲ ਪੂਰੇ ਕਰ ਚੁੱਕੇ ਜੈਜ਼ੀ ਬੀ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜਰਿਏ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੇ ਹਨ। ਉਹ ਲੰਬੇ ਸਮੇਂ ਤੋਂ ਆਪਣੇ ਗਾਇਕਾ ਰਾਹੀਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਇਸ ਵਿਚਾਲੇ ਕਲਾਕਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।






 


Read More: Jazzy B: ਜ਼ੈਜੀ ਬੀ ਨੇ ਧੀਆਂ ਨੂੰ ਸਮਰਪਿਤ ਕੀਤਾ ਇਹ ਗਾਣਾ, ਸਟੇਜ ਤੇ 'ਕਲੀਆਂ ਦੇ ਬਾਦਸ਼ਾਹ ਮਾਣਕ' ਨੂੰ ਕੀਤਾ ਯਾਦ 

Yograj Singh: ਯੋਗਰਾਜ ਸਿੰਘ ਦਾ ਪੁੱਤਰ ਵਿਕਟਰ ਜਲਦ ਕਰੇਗਾ ਪਾਲੀਵੁੱਡ 'ਚ ਐਂਟਰੀ, ਜਾਣੋ ਕਿਉਂ ਚੜ੍ਹਿਆ ਅਦਾਕਾਰੀ ਦਾ ਖੁਮਾਰ

Victor Yograj Singh Pollywood Debut: ਪੰਜਾਬੀ ਇੰਡਸਟਰੀ ਦਾ ਮਸ਼ਹੂਰ ਨਾਂ ਅਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਦਾ ਬੇਟਾ ਵਿਕਟਰ ਯੋਗਰਾਜ ਸਿੰਘ ਵੀ ਪਾਲੀਵੁੱਡ 'ਚ ਐਂਟਰੀ ਕਰਨ ਜਾ ਰਿਹਾ ਹੈ। ਦੱਸ ਦੇਈਏ ਕਿ ਵਿਕਟਰ ਯੋਗਰਾਜ ਨੂੰ ਅਕਸਰ ਆਪਣੇ ਪਿਤਾ ਨਾਲ ਸ਼ੂਟਿੰਗ ਸੈੱਟ ਉੱਪਰ ਦੇਖਿਆ ਜਾਂਦਾ ਸੀ। ਇਸਦੇ ਨਾਲ-ਨਾਲ ਹੀ ਉਸਨੇ ਲਿਖਣਾ ਅਤੇ ਨਿਰਦੇਸ਼ਨ ਕਰਨਾ ਸ਼ੁਰੂ ਕੀਤਾ। ਹੁਣ ਉਹ ਅਦਾਕਾਰੀ ਦੇ ਖੇਤਰ ਵਿੱਚ ਆਪਣੀ ਥਾਂ ਬਣਾਉਣਾ ਚਾਹੁੰਦਾ ਹੈ। ਵਿਕਟਰ ਯੋਗਰਾਜ ਸਿੰਘ ਨੇ ਦੱਸਿਆ ਕਿ ਉਸ ਨੇ ਬਚਪਨ ਤੋਂ ਹੀ ਲਘੂ ਫਿਲਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਸਾਲ 2010 ਵਿੱਚ, ਉਸਨੇ ਅਮਰੀਕਾ ਵਿੱਚ ਇੱਕ ਲਘੂ ਫਿਲਮ ਬਣਾਈ ਅਤੇ ਇਸਨੂੰ ਯੂਟਿਊਬ 'ਤੇ ਵੀ ਅਪਲੋਡ ਕੀਤਾ। ਵਿਕਟਰ ਨੇ ਕਿਹਾ ਕਿ ਵੱਡਾ ਹੋ ਕੇ ਰਾਈਟਿੰਗ ਅਤੇ ਲਘੂ ਫਿਲਮਾਂ ਕਰਨ ਤੋਂ ਬਾਅਦ ਉਸ ਨੂੰ ਲੱਗਾ ਕਿ ਹੁਣ ਉਸ ਨੂੰ ਐਕਟਿੰਗ ਕਰਨੀ ਚਾਹੀਦੀ ਹੈ। ਕਿਉਂਕਿ ਪਿਤਾ ਯੋਗਰਾਜ ਸਿੰਘ ਨੂੰ ਪਰਿਵਾਰ 'ਚ ਪਾਲੀਵੁੱਡ-ਬਾਲੀਵੁੱਡ ਦਾ ਚੰਗਾ ਅਨੁਭਵ ਰਿਹਾ ਹੈ।


Read More: Yograj Singh: ਯੋਗਰਾਜ ਸਿੰਘ ਦਾ ਪੁੱਤਰ ਵਿਕਟਰ ਜਲਦ ਕਰੇਗਾ ਪਾਲੀਵੁੱਡ 'ਚ ਐਂਟਰੀ, ਜਾਣੋ ਕਿਉਂ ਚੜ੍ਹਿਆ ਅਦਾਕਾਰੀ ਦਾ ਖੁਮਾਰ 

Sunny Deol On Seema-Anju: ਸੀਮਾ ਅਤੇ ਅੰਜੂ ਦੀ ਪ੍ਰੇਮ ਕਹਾਣੀ ਤੇ ਬੋਲੇ ਸੰਨੀ ਦਿਓਲ - 'ਪਹਿਲਾਂ ਅਜਿਹਾ ਨਹੀਂ ਸੀ...'

Sunny Deol On Seema-Anju: ਫਿਲਮ 'ਗਦਰ 2' ਰਿਲੀਜ਼ ਹੋਣ ਤੋਂ ਪਹਿਲਾਂ ਹੀ ਚਰਚਾ 'ਚ ਹੈ। ਜਿੱਥੇ ਗਦਰ ਇਕ ਆਈਕਾਨਿਕ ਫਿਲਮ ਸੀ, ਉਸੇ ਤਰ੍ਹਾਂ ਲੋਕਾਂ ਨੂੰ ਇਸ ਫਿਲਮ ਤੋਂ ਵੀ ਉਹੀ ਉਮੀਦਾਂ ਹਨ। ਤਾਰਾ ਸਿੰਘ ਨੂੰ ਦੁਬਾਰਾ ਪਾਕਿਸਤਾਨ ਜਾ ਕੇ ਨਵੀਂ ਕਹਾਣੀ ਬਣਾਉਣ ਲਈ ਲੋਕ ਬਹੁਤ ਉਤਸ਼ਾਹਿਤ ਹਨ। ਇਸ ਫਿਲਮ 'ਚ ਜਿੱਥੇ ਸੰਨੀ ਆਪਣੇ ਬੇਟੇ ਨੂੰ ਬਚਾਉਣ ਲਈ ਭਾਰਤ ਤੋਂ ਪਾਕਿਸਤਾਨ ਜਾਂਦੇ ਨਜ਼ਰ ਆਉਣਗੇ, ਉਥੇ ਹੀ ਉਸ ਨੇ ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਅਤੇ ਭਾਰਤ ਤੋਂ ਪਾਕਿਸਤਾਨ ਗਈ ਅੰਜੂ ਬਾਰੇ ਵੀ ਗੱਲ ਕੀਤੀ ਹੈ।


Read More: Sunny Deol On Seema-Anju: ਸੀਮਾ ਅਤੇ ਅੰਜੂ ਦੀ ਪ੍ਰੇਮ ਕਹਾਣੀ ਤੇ ਬੋਲੇ ਸੰਨੀ ਦਿਓਲ - 'ਪਹਿਲਾਂ ਅਜਿਹਾ ਨਹੀਂ ਸੀ...'

Sunny Deol-Ameesha Patel Attari Border: ਅਟਾਰੀ ਬਾਰਡਰ ਤੇ ਤਾਰਾ ਸਿੰਘ-ਸਕੀਨਾ ਦੀ ਜੋੜੀ ਨੇ ਮਚਾਈ ਧਮਾਲ, ਇੰਝ ਖਿੱਚਿਆ ਧਿਆਨ

Sunny Deol-Ameesha Patel Attari border: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਆਪਣੀ ਫਿਲਮ ਗਦਰ-2 ਦੇ ਪ੍ਰਮੋਸ਼ਨ ਵਿੱਚ ਵਿਅਸਤ ਚੱਲ ਰਹੇ ਹਨ। ਇਸ ਮੌਕੇ ਉਹ ਫਿਲਮ ਦਾ ਜ਼ਬਰਦਸਤ ਪ੍ਰਮੋਸ਼ਨ ਕਰ ਰਹੇ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਸੰਨੀ ਦਿਓਲ ਪੰਜਾਬ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਅੰਮ੍ਰਿਤਸਰ ਪਹੁੰਚ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਫਿਲਮ ਦੇ ਸਫਲ ਹੋਣ ਦੀ ਅਰਦਾਸ ਕੀਤੀ।


Read More: Sunny Deol-Ameesha Patel Attari Border: ਅਟਾਰੀ ਬਾਰਡਰ ਤੇ ਤਾਰਾ ਸਿੰਘ-ਸਕੀਨਾ ਦੀ ਜੋੜੀ ਨੇ ਮਚਾਈ ਧਮਾਲ, ਇੰਝ ਖਿੱਚਿਆ ਧਿਆਨ
 

Sunny Deol: ਸੰਨੀ ਦਿਓਲ-ਅਮੀਸ਼ਾ ਪਟੇਲ ਸਣੇ ਉਦਿਤ ਨਰਾਇਣ ਨੇ ਅਟਾਰੀ ਬਾਰਡਰ ਤੇ ਪਹੁੰਚ ਲਗਾਈਆਂ ਰੌਣਕਾਂ

Sunny Deol-Ameesha Patel Attari border: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਆਪਣੀ ਫਿਲਮ ਗਦਰ-2 ਦੇ ਪ੍ਰਮੋਸ਼ਨ ਵਿੱਚ ਵਿਅਸਤ ਚੱਲ ਰਹੇ ਹਨ। ਇਸ ਮੌਕੇ ਉਹ ਫਿਲਮ ਦਾ ਜ਼ਬਰਦਸਤ ਪ੍ਰਮੋਸ਼ਨ ਕਰ ਰਹੇ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਸੰਨੀ ਦਿਓਲ ਪੰਜਾਬ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਅੰਮ੍ਰਿਤਸਰ ਪਹੁੰਚ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਫਿਲਮ ਦੇ ਸਫਲ ਹੋਣ ਦੀ ਅਰਦਾਸ ਕੀਤੀ। ਵਿਚਾਲੇ ਹੀ ਉਹ ਅਟਾਰੀ ਬਾਰਡਰ ਤੇ ਵੀ ਪਹੁੰਚੇ ਜਿਸਦੀਆਂ ਸ਼ਾਨਦਾਰ ਤਸਵੀਰਾਂ ਅਦਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀਆਂ ਕੀਤੀਆਂ ਗਈਆਂ ਹਨ। ਤੁਸੀ ਵੀ ਇਨ੍ਹਾਂ ਖਾਸ ਤਸਵੀਰਾਂ ਵਿੱਚ ਵੇਖੋ ਤਾਰਾ ਸਿੰਘ ਅਤੇ ਸਕੀਨਾ ਦੀ ਜੋੜੀ।






Read More: Sunny Deol: ਸੰਨੀ ਦਿਓਲ-ਅਮੀਸ਼ਾ ਪਟੇਲ ਸਣੇ ਉਦਿਤ ਨਰਾਇਣ ਨੇ ਅਟਾਰੀ ਬਾਰਡਰ ਤੇ ਪਹੁੰਚ ਲਗਾਈਆਂ ਰੌਣਕਾਂ




Kajol: ਕਾਜੋਲ ਦੁੱਖਾਂ ਦਾ ਕਰ ਚੁੱਕੀ ਸਾਹਮਣਾ, ਹਾਦਸੇ 'ਚ ਯਾਦਦਾਸ਼ਤ ਜਾਣ ਤੋਂ ਬਾਅਦ ਅਜੇ ਦੇਵਗਨ ਵੀ ਨਹੀਂ ਸੀ ਯਾਦ, ਸੁਣੋ ਅਣਸੁਣਿਆ ਰਾਜ

Kajol Forgot Ajay Devgan: ਬਾਲੀਵੁੱਡ ਦੀਆਂ ਟੌਪ ਅਭਿਨੇਤਰੀਆਂ 'ਚ ਗਿਣੀ ਜਾਣ ਵਾਲੀ ਕਾਜੋਲ ਨੇ 5 ਅਗਸਤ ਨੂੰ ਆਪਣਾ 49ਵਾਂ ਜਨਮਦਿਨ ਮਨਾਇਆ। ਕਾਜੋਲ ਨੇ 1992 ਵਿੱਚ ਫਿਲਮ ਬੇਖੁਦੀ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਅਤੇ ਦਿਲ ਵਾਲੇ ਦੁਲਹਨੀਆ ਲੇ ਜਾਏਂਗੇ ਤੋਂ ਸਲਾਮ ਵੇਂਕੀ ਤੱਕ, ਅਭਿਨੇਤਰੀ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ। ਦੂਜੇ ਪਾਸੇ ਕਾਜੋਲ ਦੀ ਨਿੱਜੀ ਜ਼ਿੰਦਗੀ 'ਚ ਕਈ ਮੁਸ਼ਕਿਲਾਂ ਆਈਆਂ।


Read More: Kajol: ਕਾਜੋਲ ਦੁੱਖਾਂ ਦਾ ਕਰ ਚੁੱਕੀ ਸਾਹਮਣਾ, ਹਾਦਸੇ 'ਚ ਯਾਦਦਾਸ਼ਤ ਜਾਣ ਤੋਂ ਬਾਅਦ ਅਜੇ ਦੇਵਗਨ ਵੀ ਨਹੀਂ ਸੀ ਯਾਦ, ਸੁਣੋ ਅਣਸੁਣਿਆ ਰਾਜ

Ileana D'Cruz Baby: ਇਲਿਆਨਾ ਡੀਕਰੂਜ਼ ਨੇ ਬੇਟੇ ਨੂੰ ਦਿੱਤਾ ਜਨਮ, ਫੋਟੋ ਸ਼ੇਅਰ ਕਰ ਦੱਸਿਆ ਨਵਜੰਮੇ ਬੱਚੇ ਦਾ ਨਾਂਅ

Ileana D'Cruz Welcome Baby Boy: ਬਾਲੀਵੁੱਡ ਅਭਿਨੇਤਰੀ ਇਲਿਆਨਾ ਡੀਕਰੂਜ਼ ਦੇ ਘਰ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਇਲਿਆਨਾ ਨੇ ਆਪਣੇ ਘਰ ਛੋਟੇ ਬੇਬੀ ਦਾ ਸਵਾਗਤ ਕੀਤਾ ਹੈ। ਦਰਅਸਲ, ਇਲਿਆਨਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਸਦੀ ਜਾਣਾਕਾਰੀ ਅਦਾਕਾਰਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਗਈ ਹੈ। ਉਨ੍ਹਾਂ ਆਪਣੇ ਬੇਟੇ ਦੀ ਪਿਆਰੀ ਤਸਵੀਰ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝੀ ਕੀਤੀ ਹੈ।






Read More: ਵਿਆਹ ਤੋਂ ਪਹਿਲਾ ਮਾਂ ਬਣੀ ਇਲਿਆਨਾ ਡਿਕਰੂਜ਼, ਬੇਟੇ ਨੂੰ ਦਿੱਤਾ ਜਨਮ...


 

Jyoti Nooran: ਜੋਤੀ ਨੂਰਾਂ ਅਤੀਤ ਭੁੱਲਾ ਜ਼ਿੰਦਗੀ 'ਚ ਵੱਧ ਚੁੱਕੀ ਅੱਗੇ, ਉਸਮਾਨ ਨਾਲ ਸਾਂਝੀ ਕੀਤੀ ਰੋਮਾਂਟਿਕ ਵੀਡੀਓ

Jyoti nooran and usman noor Romantic Picture: ਪੰਜਾਬੀ ਸੂਫ਼ੀ ਗਾਇਕਾ ਜੋਤੀ ਨੂਰਾਂ ਆਪਣਾ ਅਤੀਤ ਭੁੱਲਾ ਜ਼ਿੰਦਗੀ ਵਿੱਚ ਅੱਗੇ ਵੱਧ ਚੁੱਕੀ ਹੈ। ਇਹ ਗੱਲ ਉਨ੍ਹਾਂ ਦੇ ਸੋਸ਼ਲ ਮੀਡੀਆ ਉੱਪਰ ਉਸਮਾਨ ਨੂਰ ਨਾਲ ਸਾਂਝੀ ਕੀਤੀ ਵੀਡੀਓ ਤੋਂ ਸਾਫ ਹੁੰਦਾ ਹੈ। ਦਰਅਸਲ, ਗਾਇਕਾ ਵੱਲੋਂ ਬਾਲ ਹੀ ਵਿੱਚ ਉਸਮਾਨ ਨਾਲ ਖਾਸ ਪਲਾਂ ਦਾ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜੋ ਕਿ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਜੋਤੀ ਨੂਰਾਂ ਅਤੇ ਉਸਮਾਨ ਖੂਬਸੂਰਤ ਵਾਦੀਆਂ ਵਿੱਚ ਬੈਠੇ ਇੱਕ-ਦੂਜੇ ਨਾਲ ਖਾਸ ਸਮਾਂ ਬਤੀਤ ਕਰਦੇ ਹੋਏ ਦਿਖਾਈ ਦੇ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ...






Read More: Jyoti Nooran: ਜੋਤੀ ਨੂਰਾਂ ਅਤੀਤ ਭੁੱਲਾ ਜ਼ਿੰਦਗੀ 'ਚ ਵੱਧ ਚੁੱਕੀ ਅੱਗੇ, ਉਸਮਾਨ ਨਾਲ ਸਾਂਝੀ ਕੀਤੀ ਰੋਮਾਂਟਿਕ ਵੀਡੀਓ





Sunny Deol: ਸੰਨੀ ਦਿਓਲ-ਅਮੀਸ਼ਾ ਪਟੇਲ ਦੀ ਗਦਰ-2 ਦਾ ਹਰ ਪਾਸੇ ਚਰਚਾ, ਤਾਰਾ ਸਿੰਘ-ਸਕੀਨਾ ਦੀ ਲੁੱਕ ਦਾ ਫੈਨਜ਼ ਨੂੰ ਚੜ੍ਹਿਆ ਖੁਮਾਰ

Sunny Deol-Ameesha Patel Look From Gadar 2: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਜੋੜੀ ਆਪਣੀ ਫਿਲਮ ਗਦਰ-2 ਦੇ ਚੱਲਦੇ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਇਸ ਵਿਚਾਲੇ ਸੰਨੀ ਦਿਓਲ ਦਾ ਤਾਰਾ ਸਿੰਘ ਅਤੇ ਅਮੀਸ਼ਾ ਪਟੇਲ ਦਾ ਸਕੀਨਾ ਲੁੱਕ ਪ੍ਰਸ਼ੰਸਕਾਂ ਵਿੱਚ ਖੂਬ ਵਾਹੋ ਵਾਹੀ ਬਟੋਰ ਰਿਹਾ ਹੈ। ਫਿਲਮ ਵਿੱਚ ਉਨ੍ਹਾਂ ਦੀ ਲਵ ਕੈਮਿਸਟ੍ਰੀ ਹੀ ਨਹੀਂ ਬਲਕਿ ਲੁੱਕ ਦੀ ਵੀ ਖੂਬ ਤਾਰੀਫ਼ ਹੋ ਰਹੀ ਹੈ। ਹੋਰ ਤਸਵੀਰਾਂ ਵੇਖਣ ਲਈ ਇਸ ਲਿੰਕ ਉੱਪਰ ਕਰੋ ਕਲਿੱਕ...

Read More: Sunny Deol: ਸੰਨੀ ਦਿਓਲ-ਅਮੀਸ਼ਾ ਪਟੇਲ ਦੀ ਗਦਰ-2 ਦਾ ਹਰ ਪਾਸੇ ਚਰਚਾ, ਤਾਰਾ ਸਿੰਘ-ਸਕੀਨਾ ਦੀ ਲੁੱਕ ਦਾ ਫੈਨਜ਼ ਨੂੰ ਚੜ੍ਹਿਆ ਖੁਮਾਰ


 

 

Sonam Bajwa: ਸੋਨਮ ਬਾਜਵਾ ਨੇ ਸਾਰੀਆਂ ਹੱਦਾਂ ਕੀਤੀਆਂ ਪਾਰ, 'Bold' ਲੁੱਕ ਨਾਲ ਵਧਾਇਆ ਸੋਸ਼ਲ ਮੀਡੀਆ ਦਾ ਤਾਪਮਾਨ

Sonam Bajwa Latest Video: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੰਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸਦੀ ਇੱਕ ਵਜ੍ਹਾ ਉਸਦੀ ਫਿਲਮ 'ਕੈਰੀ ਆਨ ਜੱਟਾ 3' ਹੈ ਅਤੇ ਦੂਜੀ ਵਜ੍ਹਾ ਹੌਟਨੇੱਸ ਦਾ ਜਲਵਾ ਹੈ। ਦਰਅਸਲ, ਸੋਨਮ ਬਾਜਵਾ ਆਏ ਦਿਨ ਆਪਣੇ ਨਵੇਂ ਲੁੱਕਸ ਨਾਲ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਰਹੀ ਹੈ। ਜੀ ਹਾਂ, ਸੂਟਾਂ ਤੋਂ ਬਾਅਦ ਹੁਣ ਸੋਨਮ ਬਾਜਵਾ ਨੇ ਆਪਣਾ ਬੋਲਡ ਅੰਦਾਜ਼ ਨਾਲ ਹਰ ਪਾਸੇ ਅੱਗ ਲਗਾ ਦਿੱਤੀ ਹੈ। ਅਦਾਕਾਰਾ ਵੱਲੋਂ ਆਪਣੇ ਸੋਸ਼ਲ ਅਕਾਊਂਟ ਇੰਸਟਾਗ੍ਰਾਮ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਉਸਦਾ ਜਲਵਾ ਦੇਖਣ ਨੂੰ ਮਿਲ ਰਿਹਾ ਹੈ। ਤੁਸੀ ਵੀ ਵੇਖੋ ਇਹ ਵੀਡੀਓ...






Read More: Sonam Bajwa: ਸੋਨਮ ਬਾਜਵਾ ਨੇ ਸਾਰੀਆਂ ਹੱਦਾਂ ਕੀਤੀਆਂ ਪਾਰ, 'Bold' ਲੁੱਕ ਨਾਲ ਵਧਾਇਆ ਸੋਸ਼ਲ ਮੀਡੀਆ ਦਾ ਤਾਪਮਾਨ





Sridevi: ਸ਼੍ਰੀਦੇਵੀ ਨੇ ਪਿੱਠ 'ਤੇ ਸਿੰਦੂਰ ਨਾਲ ਲਿਖਿਆ ਸੀ ਪਤੀ ਦਾ ਨਾਂਅ, ਬੋਨੀ ਕਪੂਰ ਨੇ ਸ਼ੇਅਰ ਕੀਤਾ ਅਣਸੁਣਿਆ ਕਿੱਸਾ!

Sri Devi Wrote Husband Name On Back: ਬਾਲੀਵੁੱਡ ਦੀ ਮਰਹੂਮ ਅਦਾਕਾਰਾ ਸ਼੍ਰੀਦੇਵੀ ਅੱਜ ਇਸ ਦੁਨੀਆ 'ਚ ਨਹੀਂ ਹੈ ਪਰ ਉਹ ਅੱਜ ਵੀ ਆਪਣੇ ਹੁਨਰ ਅਤੇ ਫਿਲਮਾਂ ਰਾਹੀਂ ਪ੍ਰਸ਼ੰਸਕਾਂ ਦੇ ਦਿਲਾਂ 'ਚ ਜ਼ਿੰਦਾ ਹੈ। ਆਪਣੀ ਪਤਨੀ ਨੂੰ ਗੁਆਉਣ ਤੋਂ ਬਾਅਦ ਬੋਨੀ ਕਪੂਰ ਵੀ ਉਨ੍ਹਾਂ ਨੂੰ ਬਹੁਤ ਮਿਸ ਕਰਦੇ ਹਨ। ਆਪਣੀ ਪਤਨੀ ਲਈ ਉਸਦਾ ਪਿਆਰ ਅਕਸਰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਪੋਸਟਾਂ ਰਾਹੀਂ ਦੇਖਣ ਨੂੰ ਮਿਲਦਾ ਹੈ। ਸ਼੍ਰੀਦੇਵੀ ਵੀ ਬੋਨੀ ਕਪੂਰ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਇਸ ਪਿਆਰ 'ਚ ਇਕ ਵਾਰ ਉਨ੍ਹਾਂ ਨੇ ਕੁਝ ਅਜਿਹਾ ਕੀਤਾ ਜਿਸ ਨਾਲ ਬੋਨੀ ਕਪੂਰ ਲਈ ਉਹ ਦਿਨ ਯਾਦਗਾਰ ਬਣ ਗਿਆ।


 


Read More: Sridevi: ਸ਼੍ਰੀਦੇਵੀ ਨੇ ਪਿੱਠ 'ਤੇ ਸਿੰਦੂਰ ਨਾਲ ਲਿਖਿਆ ਸੀ ਪਤੀ ਦਾ ਨਾਂਅ, ਬੋਨੀ ਕਪੂਰ ਨੇ ਸ਼ੇਅਰ ਕੀਤਾ ਅਣਸੁਣਿਆ ਕਿੱਸਾ!

Rana Ranbir: ਰਾਣਾ ਰਣਬੀਰ ਨੇ ਅਮਰਿੰਦਰ ਗਿੱਲ-ਰੌਸ਼ਨ ਪ੍ਰਿੰਸ ਨਾਲ ਸਾਂਝੀ ਕੀਤੀ ਪੁਰਾਣੀ ਯਾਦ, ਬੋਲੇ- ਸਭ ਬਦਲ ਜਾਂਦੇ ਨੇ ਪਰ...

Rana Ranbir Shared Old Memories With Amrinder Gill And Roshan Prince: ਪੰਜਾਬੀ ਅਦਾਕਾਰ, ਲੇਖਕ, ਨਿਰਦੇਸ਼ਕ ਅਤੇ ਗਾਇਕ ਰਾਣਾ ਰਣਬੀਰ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੇ ਹੁਨਰ ਦੇ ਦਮ ਤੇ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਦੱਸ ਦੇਈਏ ਕਿ ਫਿਲਮਾਂ ਵਿੱਚ ਆਪਣੇ ਹਰ ਕਿਰਦਾਰ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੇ ਸਟਾਰ ਰਾਣਾ ਰਣਬੀਰ ਵੱਲੋਂ ਹਾਲ ਹੀ ਵਿੱਚ ਗਾਇਕ ਅਮਰਿੰਦਰ ਗਿੱਲ ਅਤੇ ਰੌਸ਼ਨ ਪ੍ਰਿੰਸ ਨਾਲ ਆਪਣੀ ਪੁਰਾਣੀ ਯਾਦ ਸਾਂਝੀ ਕੀਤੀ ਗਈ ਹੈ। ਇਸ ਯਾਦ ਨੂੰ ਸਾਂਝੀ ਕਰ ਰਾਣਾ ਰਣਬੀਰ ਨੇ ਬੇਹੱਦ ਭਾਵੁਕ ਕਰ ਦੇਣ ਵਾਲੀ ਗੱਲ ਕਹੀ ਹੈ।





 


Read More: Rana Ranbir: ਰਾਣਾ ਰਣਬੀਰ ਨੇ ਅਮਰਿੰਦਰ ਗਿੱਲ-ਰੌਸ਼ਨ ਪ੍ਰਿੰਸ ਨਾਲ ਸਾਂਝੀ ਕੀਤੀ ਪੁਰਾਣੀ ਯਾਦ, ਬੋਲੇ- ਸਭ ਬਦਲ ਜਾਂਦੇ ਨੇ ਪਰ... 

Malvika Raaj Engagement: ਮਾਲਵੀਕਾ ਰਾਜ ਦੀ ਹੋਈ ਮੰਗਣੀ, ਕਭੀ ਖੁਸ਼ੀ ਕਭੀ ਗਮ ਚ ਨਿਭਾ ਚੁੱਕੀ Little ਕਰੀਨਾ ਦਾ ਕਿਰਦਾਰ

Malvika Raaj gets engaged to her boyfriend in Turkey: ਬਾਲੀਵੁੱਡ ਦੀ ਸੁਪਰਹਿੱਟ ਫਿਲਮ 'ਕਭੀ ਖੁਸ਼ੀ ਕਭੀ ਗਮ' 'ਚ ਪੂਹ ਦਾ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਮਾਲਵਿਕਾ ਰਾਜ ਨੇ ਮੰਗਣੀ ਕਰ ਲਈ ਹੈ। ਦੱਸ ਦੇਈਏ ਕਿ ਮਾਲਵਿਕਾ ਰਾਜ ਨੇ ਪੂਹ ਯਾਨਿ ਕਰੀਨਾ ਕਪੂਰ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕ ਆਪਣਾ ਪਿਆਰ ਲੁੱਟਾ ਰਹੇ ਹਨ। ਦੱਸ ਦੇਈਏ ਕਿ ਮਾਲਵਿਕਾ ਦੀ ਮੰਗਣੀ ਕਾਰੋਬਾਰੀ ਪ੍ਰਣਵ ਬੱਗਾ ਨਾਲ ਹੋਈ ਹੈ। ਅਦਾਕਾਰਾ ਨੇ ਆਪਣੀ ਮੰਗਣੀ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।






 

Gadar 2: 'ਗਦਰ 2' ਦੇ ਖਲਨਾਇਕ ਨੇ ਹਰ ਪਾਸੇ ਮਚਾਈ ਤਬਾਹੀ, ਪਾਕਿਸਾਨ ਤੋਂ ਮਨੀਸ਼ ਵਧਵਾ ਨੂੰ ਲੋਕ ਭੇਜ ਰਹੇ ਸੰਦੇਸ਼

Manish Wadhwa talks about playing villain gadar 2: ਸੰਨੀ ਦਿਓਲ ਦੀ ਫਿਲਮ 'ਗਦਰ 2' ਦੀ ਰਿਲੀਜ਼ 'ਚ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਫਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ ਅਤੇ ਇਸ ਨੇ ਰਿਕਾਰਡ ਬਣਾਉਣੇ ਵੀ ਸ਼ੁਰੂ ਕਰ ਦਿੱਤੇ ਹਨ। ਪਹਿਲੇ ਭਾਗ ਦੀ ਇਹੀ ਸਟਾਰਕਾਸਟ ਗਦਰ 2 ਵਿੱਚ ਨਜ਼ਰ ਆਉਣ ਵਾਲੀ ਹੈ। ਅਮਰੀਸ਼ ਪੁਰੀ ਗਦਰ 'ਚ ਖਲਨਾਇਕ ਦੇ ਕਿਰਦਾਰ 'ਚ ਨਜ਼ਰ ਆਏ ਸਨ, ਅਮਰੀਸ਼ ਪੁਰੀ ਇਸ ਦੁਨੀਆ 'ਚ ਨਹੀਂ ਰਹੇ, ਇਸ ਲਈ ਮਨੀਸ਼ ਵਧਵਾ ਨੇ ਖਲਨਾਇਕ ਦਾ ਕਿਰਦਾਰ ਨਿਭਾਇਆ ਹੈ। ਜਦੋਂ ਤੋਂ 'ਗਦਰ 2' ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਮਨੀਸ਼ ਸੁਰਖੀਆਂ 'ਚ ਆ ਗਏ ਹਨ, ਉਨ੍ਹਾਂ ਦੇ ਜ਼ਬਰਦਸਤ ਅੰਦਾਜ਼ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਮਨੀਸ਼ ਨੇ ਇੱਕ ਇੰਟਰਵਿਊ 'ਚ ਦੱਸਿਆ ਕਿ ਉਨ੍ਹਾਂ ਨੂੰ ਟ੍ਰੇਲਰ ਤੋਂ ਬਾਅਦ ਜੋ ਰਿਸਪਾਂਸ ਮਿਲ ਰਿਹਾ ਹੈ। ਸੰਨੀ ਦਿਓਲ ਨਾਲ ਕੰਮ ਕਰਨ ਦਾ ਤਜਰਬਾ ਸਾਂਝਾ ਕੀਤਾ।

Sushmita Sen: ਸੁਸ਼ਮਿਤਾ ਸੇਨ ਤਾਲੀ ਦੇ ਪੋਸਟਰ ਤੋਂ ਬਾਅਦ ਇੰਝ ਹੋਈ ਪਰੇਸ਼ਾਨ, ਅਦਾਕਾਰਾ ਨੂੰ ਇਸ ਨਾਂ ਨਾਲ ਬੁਲਾਉਣ ਲੱਗੇ ਲੋਕ

Sushmita Sen On Taali: 'ਤਾਲੀ ਬਜਾਤੀ ਨਹੀਂ ਬਜਵਾਤੀ ਹੂੰ..' ਜਦੋਂ ਇਸ ਡਾਇਲਾਗ ਨਾਲ ਸੁਸ਼ਮਿਤਾ ਸੇਨ ਦਾ ਮੋਸ਼ਨ ਪੋਸਟਰ ਰਿਲੀਜ਼ ਹੋਇਆ ਤਾਂ ਉਹ ਟਾਕ ਆਫ ਦਾ ਟਾਊਨ ਬਣ ਗਈ। ਉਸ ਦਾ ਜ਼ਬਰਦਸਤ ਲੁੱਕ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਸ਼੍ਰੀ ਗੌਰੀ ਸਾਵੰਤ ਦੇ ਕਿਰਦਾਰ 'ਤੇ ਆਧਾਰਿਤ ਇਸ ਸੀਰੀਜ਼ 'ਚ ਸੁਸ਼ਮਿਤਾ ਮੁੱਖ ਭੂਮਿਕਾ ਨਿਭਾਅ ਰਹੀ ਹੈ। ਇਸ ਸੀਰੀਜ਼ 'ਚ ਸੁਸ਼ਮਿਤਾ ਉਸ ਵਿਅਕਤੀ ਦੇ ਜੀਵਨ ਬਾਰੇ ਦੱਸੇਗੀ, ਜਿਸ ਕਾਰਨ ਭਾਰਤ 'ਚ ਹਰ ਅਧਿਕਾਰਤ ਦਸਤਾਵੇਜ਼ 'ਚ ਤੀਜੇ ਲਿੰਗ ਨੂੰ ਸ਼ਾਮਲ ਕੀਤਾ ਗਿਆ। ਹਾਲਾਂਕਿ ਇਸ ਪੋਸਟਰ 'ਚ ਕੁਝ ਲੋਕ ਸੁਸ਼ਮਿਤਾ ਨੂੰ ਉਨ੍ਹਾਂ ਦੇ ਲੁੱਕ ਲਈ ਟ੍ਰੋਲ ਵੀ ਕਰ ਰਹੇ ਹਨ। ਹੁਣ ਹਾਲ ਹੀ ਵਿੱਚ ਅਦਾਕਾਰਾ ਨੇ ਇਸ ਬਾਰੇ ਖੁਲਾਸਾ ਕੀਤਾ ਹੈ।



 


Read More: Sushmita Sen: ਸੁਸ਼ਮਿਤਾ ਸੇਨ ਤਾਲੀ ਦੇ ਪੋਸਟਰ ਤੋਂ ਬਾਅਦ ਇੰਝ ਹੋਈ ਪਰੇਸ਼ਾਨ, ਅਦਾਕਾਰਾ ਨੂੰ ਇਸ ਨਾਂ ਨਾਲ ਬੁਲਾਉਣ ਲੱਗੇ ਲੋਕ

Sudesh Kumari: ਸੁਦੇਸ਼ ਕੁਮਾਰੀ ਨੇ ਨਮ ਅੱਖਾਂ ਨਾਲ ਸੁਰਿੰਦਰ ਛਿੰਦਾ ਨੂੰ ਸ਼ਰਾਂਧਜਲੀ ਕੀਤੀ ਭੇਂਟ, ਭਾਵੁਕ ਕਰ ਦੇਵੇਗਾ ਇਹ ਵੀਡੀਓ

Sudesh Kumari tribute to Surinder Shinda: ਪੰਜਾਬੀ ਗਾਇਕਾ ਸੁਦੇਸ਼ ਕੁਮਾਰੀ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਲੰਬੇ ਸਮੇਂ ਤੋਂ ਸੰਗੀਤ ਜਗਤ ਵਿੱਚ ਪੰਜਾਬੀਆਂ ਦਾ ਮਨੋਰੰਜਨ ਕਰਦੇ ਹੋਏ ਆ ਰਹੀ ਹੈ। ਆਪਣੀ ਆਵਾਜ਼ ਨਾਲ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਦਾ ਦਿਲ ਜਿੱਤਣ ਵਾਲੀ ਗਾਇਕਾ ਹਾਲ ਹੀ ਵਿੱਚ ਮਰਹੂਮ ਗਾਇਕ ਸੁਰਿੰਦਰ ਛਿੰਦਾ ਦੇ ਪਾਠ ਦੇ ਭੋਗ ਵਿੱਚ ਸ਼ਾਮਿਲ ਹੋਈ। ਦੱਸ ਦੇਈਏ ਕਿ ਇਸ ਮੌਕੇ ਪੰਜਾਬੀ ਸੰਗੀਤ ਜਗਤ ਦੇ ਕਈ ਮਸ਼ਹੂਰ ਸਿਤਾਰੇ ਸੁਰਿੰਦਰ ਛਿੰਦਾ ਨੂੰ ਸ਼ਰਧਾਂਜਲੀ ਭੇਂਟ ਕਰ ਪੁੱਜੇ।





 


 

Chandramukhi 2: 'ਚੰਦਰਮੁਖੀ 2' ਤੋਂ ਕੰਗਨਾ ਰਣੌਤ ਦਾ ਲੁੱਕ ਆਊਟ, ਘੁੰਗਰਾਲੇ ਵਾਲਾਂ ਤੇ ਖਤਰਨਾਕ ਅਦਾਵਾਂ ਨਾਲ ਉਡਾਵੇਗੀ ਹੋਸ਼

Kangana Ranaut First Look Out From Chandramukhi 2: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸਟਾਰਰ ਹਾਰਰ ਕਾਮੇਡੀ ਫਿਲਮ 'ਚੰਦਰਮੁਖੀ 2' ਤੋਂ ਅਦਾਕਾਰਾ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਲਾਇਕਾ ਪ੍ਰੋਡਕਸ਼ਨ ਨੇ ਫਿਲਮ ਦਾ ਪਹਿਲਾ ਪੋਸਟਰ ਜਾਰੀ ਕਰ ਦਿੱਤਾ ਹੈ, ਜਿਸ 'ਚ ਕੰਗਨਾ ਹਰੇ ਰੰਗ ਦੀ ਸਾੜੀ ਪਾਈ ਨਜ਼ਰ ਆ ਰਹੀ ਹੈ। ਕੰਗਨਾ ਨੇ ਸਾੜ੍ਹੀ ਦੇ ਨਾਲ ਭਾਰੀ ਗਹਿਣੇ ਵੀ ਪਾਏ ਹੋਏ ਹਨ। ਉਸ ਦੇ ਲੁੱਕ ਨੇ ਪ੍ਰਸ਼ੰਸਕਾਂ ਵਿੱਚ ਫਿਲਮ ਨੂੰ ਲੈ ਕੇ ਉਤਸ਼ਾਹ ਨਾਲ ਭਰ ਦਿੱਤਾ ਹੈ।






 

Ranjit Bawa: ਰਣਜੀਤ ਬਾਵਾ ਦਾ ਗਾਣਾ 'ਪੰਜਾਬ ਵਰਗੀ' ਰਿਲੀਜ਼, ਔਰਤ ਦੀ ਤਾਰੀਫ 'ਤੇ ਅਜਿਹਾ ਗਾਣਾ ਕਦੇ ਨਹੀਂ ਸੁਣਿਆ ਹੋਵੇਗਾ ਤੁਸੀਂ

Ranjit Bawa New Song Punjab Wargi Out Now: ਰਣਜੀਤ ਬਾਵਾ ਪੰਜਾਬੀ ਇੰਡਸਟਰੀ ਦਾ ਜਾਣਿਆ ਮਾਣਿਆ ਗਾਇਕ ਹੈ। ਉਸ ਨੂੰ ਆਪਣੀ ਸ਼ਾਨਦਾਰ ਗਾਇਕੀ, ਦਮਦਾਰ ਆਵਾਜ਼ ਤੇ ਸਾਫ ਸੁਥਰੀ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ।  

Entertainment News Today Live: ਨੀਰੂ ਬਾਜਵਾ ਦੀ ਖੂਬਸੂਰਤੀ ਨੇ ਉਡਾਏ ਫੈਨਜ਼ ਦੇ ਹੋਸ਼, ਮਿੰਟਾਂ 'ਚ ਵਾਇਰਲ ਹੋਈਆਂ ਬੇਹੱਦ ਖੂਬਸੂਰਤ ਤਸਵੀਰਾਂ

Entertainment News Today Live:  ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀਆਂ 'ਚੋਂ ਇੱਕ ਹੈ। ਉਨ੍ਹਾਂ ਦੀ ਉਮਰ ਭਾਵੇਂ 42 ਸਾਲ ਹੈ, ਪਰ ਉਹ ਹਾਲ ਹੀ 'ਚ 'ਕਲੀ ਜੋਟਾ' 'ਚ ਕਾਲਜ ਦੀ ਕੁੜੀ ਦੇ ਕਿਰਦਾਰ 'ਚ ਨਜ਼ਰ ਆਈ ਸੀ। ਉਨ੍ਹਾਂ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨੀਰੂ ਜਿੰਨੀਂ ਟੈਲੇਂਟਡ ਹੈ, ਉਨੀਂ ਹੀ ਉਹ ਖੂਬਸੂਰਤ ਹੈ। ਨੀਰੂ ਜਦੋਂ ਵੀ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕਰਦੀ ਹੈ ਤਾਂ ਉਹ ਮਿੰਟਾਂ 'ਚ ਵਾਇਰਲ ਹੋ ਜਾਂਦੀਆ ਹਨ।  

Entertainment News Today Live: ਕੀ ਤੁਸੀਂ ਦੇਖਿਆ ਧਰਮਿੰਦਰ ਤੇ ਸ਼ਬਾਨਾ ਆਜ਼ਮੀ ਦਾ ਕਿਸ ਸੀਨ, ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਿਹਾ ਵੀਡੀਓ

Entertainment News Today Live: ਆਲੀਆ ਭੱਟ-ਰਣਵੀਰ ਸਿੰਘ ਦੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਆਖਰਕਾਰ 28 ਜੁਲਾਈ ਨੂੰ ਰਿਲੀਜ਼ ਹੋ ਗਈ ਹੈ। ਫਿਲਮ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। ਪਰ ਫਿਲਮ 'ਚ ਸਾਰੀ ਲਾਈਮਲਾਈਟ ਧਰਮਿੰਦਰ ਤੇ ਸ਼ਬਾਨਾ ਆਜ਼ਮੀ ਦਾ ਕਿਿਸੰਗ ਸੀਨ ਲੁੱਟ ਕੇ ਲੈ ਗਿਆ। ਦੇਸ਼ ਭਰ ਵਿੱਚ ਧਰਮਿੰਦਰ-ਸ਼ਬਾਨਾ ਦੇ ਇਸ ਸੀਨ ਦੀ ਜ਼ਬਰਦਸਤ ਚਰਚਾ ਹੈ। 


ਸੋਸ਼ਲ ਮੀਡੀਆ 'ਤੇ ਇਸ ਸੀਨ ਦਾ ਵੀਡੀਓ ਕਲਿੱਪ ਅੱਗ ਵਾਂਗ ਵਾਇਰਲ ਹੋ ਰਿਹਾ ਹੈ। ਇਸ ਸੀਨ ਨੂੰ ਕਈ ਲੋਕਾਂ ਨੇ ਖੂਬ ਪਸੰਦ ਕੀਤਾ ਹੈ, ਜਦਕਿ ਕੁੱਝ ਲੋਕ ਇਸ ਦੀ ਪੁਰਜ਼ੋਰ ਨਿੰਦਾ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ 87 ਦੀ ਉਮਰ ;ਚ ਧਰਮਿੰਦਰ ਨੂੰ ਸਕ੍ਰੀਨ 'ਤੇ ਥੋੜਾ ਸਭਿੱਅਕ ਨਜ਼ਰ ਆਉਣਾ ਚਾਹੀਦਾ ਸੀ। ਜਦਕਿ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ। 

Entertainment News Live: ਜੇ ਸੋਨਮ ਬਾਜਵਾ ਅਭਿਨੇਤਰੀ ਨਾ ਹੁੰਦੀ ਤਾਂ ਕੀ ਹੁੰਦੀ? ਅਦਾਕਾਰਾ ਦਾ ਜਵਾਬ ਜਿੱਤ ਲਵੇਗਾ ਤੁਹਾਡਾ ਦਿਲ

Sonam Bajwa Video: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੰਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਸੋਨਮ ਬਾਜਵਾ ਦੀਆਂ ਇਸ ਸਾਲ ਹਾਲੇ ਤੱਕ ਦੋ ਫਿਲਮਾਂ ਰਿਲੀਜ਼ ਹੋਈਆਂ ਹਨ। ਇਹ ਫਿਲਮਾਂ ਹਨ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3'। ਇਨ੍ਹਾਂ ਦੋਵੇਂ ਹੀ ਫਿਲਮਾਂ ਨੇ ਨਾ ਸਿਰਫ ਦਰਸ਼ਕਾਂ ਦਾ ਦਿਲ ਜਿੱਤਿਆ, ਸਗੋਂ ਬਾਕਸ ਆਫਿਸ 'ਤੇ ਵੀ ਰਿਕਾਰਡ ਤੋੜ ਦਿੱਤੇ। ਇਸ ਦੇ ਨਾਲ ਨਾਲ ਇਨ੍ਹਾਂ ਫਿਲਮਾਂ ਦੀ ਕਾਮਯਾਬੀ ਨੇ ਸੋਨਮ ਨੰਬਰ 1 ਅਭਿਨੇਤਰੀ ਬਣਾ ਦਿੱਤਾ ਹੈ।  

Entertainment News Live: ਸਰਗੁਣ ਮਹਿਤਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਰਿਵਾਰ ਦੇ ਇਸ ਸਪੈਸ਼ਲ ਸ਼ਖਸ ਦਾ ਹੋਇਆ ਦੇਹਾਂਤ

ਸਰਗੁਣ ਮਹਿਤਾ ਨੇ ਸੋਸ਼ਲ ਮੀਡੀਆ 'ਤੇ ਇੱਕ ਬੇਹੱਦ ਇਮੋਸ਼ਨਲ ਪੋਸਟ ਸ਼ੇਅਰ ਕੀਤੀ ਹੈ। ਉਸ ਨੇ ਕਿਹਾ ਕਿ 'ਅੱਜ ਸਵਰਗ ਬਹੁਤ ਅਮੀਰ ਹੋ ਗਿਆ ਚਾਚੀ। ਤੁਹਾਨੂੰ ਹਮੇਸ਼ਾ ਆਪਣੇ ਸਹਿਜ, ਨਿਮਰ ਤੇ ਦਯਾਲੂ ਸੁਭਾਅ ਲਈ ਯਾਦ ਕੀਤਾ ਜਾਵੇਗਾ। ਮੈਨੂੰ ਤੁਹਾਡੇ ਨਾਲ ਡਾਂਸ ਕਰਨਾ ਹਮੇਸ਼ਾ ਯਾਦ ਰਹੇਗਾ। ਆਰਆਈਪੀ।' ਇਸ ਪੋਸਟ ਦੇ ਨਾਲ ਸਰਗੁਣ ਨੇ ਟੁੱਟੇ ਦਿਲ ਵਾਲੀ ਇਮੋਜੀ ਸ਼ੇਅਰ ਕੀਤੀ ਹੈ।






Entertainment News Live: 250 ਕਰੋੜ ਕਰਜ਼ੇ 'ਚ ਡੁੱਬਿਆ ਹੋਇਆ ਸੀ ਨਿਤਿਨ ਦੇਸਾਈ, ਇਸ ਵਜ੍ਹਾ ਕਰਕੇ ਤੀਰ-ਕਮਾਨ ਦੀ ਨੋਕ 'ਤੇ ਫਾਹਾ ਲੈ ਕੀਤੀ ਖੁਦਕੁਸ਼ੀ

ਮਸ਼ਹੂਰ ਕਲਾ ਨਿਰਦੇਸ਼ਕ ਨਿਤਿਨ ਦੇਸਾਈ ਨੇ 2 ਅਗਸਤ ਨੂੰ ਐਨਡੀ ਸਟੂਡੀਓ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਨਿਤਿਨ ਦੇ ਆਡੀਓ ਰਿਕਾਰਡਰ ਤੋਂ ਕਈ ਕਲਿੱਪ ਮਿਲੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਖੁਦ ਨੂੰ ਫਾਂਸੀ ਲਾਉਣ ਤੋਂ ਪਹਿਲਾਂ ਨਿਤਿਨ ਨੇ ਕਲਿੱਪ 'ਚ ਦੱਸਿਆ ਸੀ ਕਿ ਉਹ ਉਸ ਜਗ੍ਹਾ 'ਤੇ ਖੁਦਕੁਸ਼ੀ ਕਿਉਂ ਕਰ ਰਿਹਾ ਸੀ, ਜਿੱਥੇ ਧਨੁਸ਼ ਅਤੇ ਤੀਰ ਦਾ ਪ੍ਰਤੀਰੂਪ ਰੱਖਿਆ ਗਿਆ ਸੀ।


ਨਿਤਿਨ ਦੇਸਾਈ ਦੇ ਆਡੀਓ ਰਿਕਾਰਡਰ ਤੋਂ 11 ਆਡੀਓ ਕਲਿੱਪ ਮਿਲੇ ਹਨ, ਜਿਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। ਆਡੀਓ ਕਲਿੱਪ 'ਚ 4 ਲੋਕਾਂ ਦੇ ਨਾਂ ਦੱਸੇ ਗਏ ਹਨ, ਜਿਸ 'ਚ ਬਾਲੀਵੁੱਡ ਨਾਲ ਜੁੜੇ 2 ਲੋਕਾਂ ਦੇ ਨਾਂ ਦੱਸੇ ਗਏ ਹਨ। ਹਾਲਾਂਕਿ, ਉਸਦਾ ਨਾਮ ਕਿਸ ਸੰਦਰਭ ਵਿੱਚ ਲਿਆ ਗਿਆ ਹੈ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਪਹਿਲਾਂ ਆਡੀਓ ਦੀ ਜਾਂਚ ਕਰੇਗੀ ਅਤੇ ਫਿਰ ਨੋਟਿਸ ਜਾਰੀ ਕਰਕੇ ਸਬੰਧਤ ਲੋਕਾਂ ਦੇ ਬਿਆਨ ਦਰਜ ਕਰੇਗੀ।


ਇਸ ਕੰਪਨੀ ਨੂੰ ਠਹਿਰਾਇਆ ਦੋਸ਼ੀ
ਪੁਲਿਸ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਨਿਤਿਨ ਦੇਸਾਈ ਵੱਲੋਂ ਰਿਕਾਰਡ ਕੀਤੀ ਗਈ ਆਡੀਓ ਵਿੱਚ ਉਸ ਨੇ ਐਡਲਵਾਈਜ਼ ਕੰਪਨੀ ਤੋਂ ਇਲਾਵਾ ਕਿਸੇ ਹੋਰ ’ਤੇ ਦੋਸ਼ ਨਹੀਂ ਲਾਏ ਹਨ। ਆਡੀਓ ਕਲਿੱਪ ਵਿੱਚ ਉਸਨੇ ਦੱਸਿਆ ਹੈ ਕਿ ਕਿਵੇਂ ਨਿਤਿਨ ਦੇਸਾਈ ਖੁਦ ਐਡਲਵਾਈਸ ਕੰਪਨੀ ਕਾਰਨ ਵੱਡੀ ਆਰਥਿਕ ਮੁਸੀਬਤ ਵਿੱਚ ਫਸ ਗਿਆ। ਕੰਪਨੀ ਦੀ ਆੜ 'ਚ ਆ ਕੇ ਉਸ ਨਾਲ ਕਿਵੇਂ ਠੱਗੀ ਹੋਈ ਅਤੇ ਉਸ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੇਸਾਈ ਨੇ ਐਡਲਵਾਈਸ ਕੰਪਨੀ ਦੇ ਕੰਮਕਾਜ 'ਤੇ ਇਤਰਾਜ਼ ਜਤਾਇਆ ਅਤੇ ਕਈ ਗੰਭੀਰ ਦੋਸ਼ ਲਗਾਏ। ਜ਼ਿਕਰਯੋਗ ਹੈ ਕਿ ਨਿਤਿਨ ਦੇਸਾਈ ਨੇ 180 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ, ਜੋ ਵਿਆਜ ਸਮੇਤ 252 ਕਰੋੜ ਰੁਪਏ ਬਣ ਗਿਆ, ਜਿਸ ਨੂੰ ਉਹ ਮੋੜਨ ਤੋਂ ਅਸਮਰੱਥ ਸੀ।

Entertainment News Live: ਰਣਜੀਤ ਬਾਵਾ ਦਾ ਗਾਣਾ 'ਪੰਜਾਬ ਵਰਗੀ' ਰਿਲੀਜ਼, ਔਰਤ ਦੀ ਤਾਰੀਫ 'ਤੇ ਅਜਿਹਾ ਗਾਣਾ ਕਦੇ ਨਹੀਂ ਸੁਣਿਆ ਹੋਵੇਗਾ ਤੁਸੀਂ

ਰਣਜੀਤ ਬਾਵਾ ਦਾ ਇੱਕ ਹੋਰ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ। ਇਹ ਗਾਣਾ ਹੈ 'ਪੰਜਾਬ ਵਰਗੀ'। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਤਿਹਾਸ 'ਚ ਤੁਸੀਂ ਕਦੇ ਅਜਿਹਾ ਰੋਮਾਂਟਿਕ ਗਾਣਾ ਨਹੀਂ ਸੁਣਿਆ ਹੋਵੇਗਾ, ਜਿਸ ਵਿੱਚ ਬੇਹੱਦ ਵੱਖਰੇ ਤਰੀਕੇ ਦੇ ਨਾਲ ਔਰਤਾਂ ਦੀ ਤਰੀਫ ਕੀਤੀ ਗਈ ਹੋਵੇ। ਗਾਣੇ 'ਚ ਰਣਜੀਤ ਬਾਵਾ ਦੇ ਨਾਲ ਨੀਰੂ ਬਾਜਵਾ ਨਜ਼ਰ ਆਂਈ ਹੈ। ਨੀਰੂ ਹਮੇਸ਼ਾ ਦੀ ਤਰ੍ਹਾਂ ਦੇਸੀ ਪੰਜਾਬੀ ਔਰਤ ਦੇ ਅਵਤਾਰ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਗਾਣੇ ਨੂੰ ਰਣਜੀਤ ਬਾਵਾ ਨੇ ਆਪਣੀ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਚਰਨ ਲਿਖਾਰੀ ਨੇ ਲਿਖੇ ਹਨ। ਇਹ ਗੀਤ ਲੋਕਾਂ ਦਾ ਖੂਬ ਦਿਲ ਜਿੱਤ ਰਿਹਾ ਹੈ। ਖਾਸ ਕਰਕੇ ਗੀਤ ਦੇ ਸਾਫ ਸੁਥਰੇ ਬੋਲ ਸਿੱਧਾ ਦਿਲ 'ਚ ਜਾ ਉੱਤਰਦੇ ਹਨ। ਤੁਸੀਂ ਵੀ ਸੁਣੋ ਇਹ ਗਾਣਾ:


ENT News Today Live: ਐਮਰਜੈਂਸੀ ਦੌਰਾਨ ਇੰਦਰਾ ਗਾਂਧੀ ਨੇ ਕਿਸ਼ੋਰ ਕੁਮਾਰ ਦੇ ਗਾਣਿਆਂ 'ਤੇ ਲਾ ਦਿੱਤੀ ਸੀ ਰੋਕ, ਬਗ਼ਾਵਤ 'ਤੇ ਉੱਤਰ ਆਇਆ ਸੀ ਗਾਇਕ

Kishore Kumar: 25 ਜੂਨ 1975 ਦੇ ਇਤਿਹਾਸ ;ਚ ਸਭ ਤੋਂ ਕਾਲਾ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਸੀ। ਦੇਸ਼ ਵਿੱਚ 21 ਮਹੀਨਿਆਂ ਲਈ ਐਮਰਜੈਂਸੀ ਲਗਾਈ ਗਈ ਸੀ, ਜਿਸ ਦੇ ਤਹਿਤ ਸਾਰੇ ਨਾਗਰਿਕ ਅਧਿਕਾਰਾਂ (ਹਿਊਮਨ ਰਾਈਟਸ) ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਪ੍ਰੈੱਸ 'ਤੇ ਸੈਂਸਰਸ਼ਿਪ ਲਾਗੂ ਕੀਤੀ ਗਈ, ਸਰਕਾਰ ਜੋ ਚਾਹੁੰਦੀ ਸੀ, ਉਹੀ ਖਬਰਾਂ ਅਖਬਾਰਾਂ 'ਚ ਛਪਦੀਆਂ ਸੀ। ਰੇਡੀਓ ਦੀ ਗੱਲ ਕਰੀਏ ਤਾਂ ਇਹ ਪਹਿਲਾਂ ਹੀ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਸੀ। ਸਰਕਾਰ ਦੀਆਂ ਇਨ੍ਹਾਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ ਸੀ। ਬਾਲੀਵੁੱਡ ਵੀ ਇਸ ਤੋਂ ਅਛੂਤਾ ਨਹੀਂ ਰਿਹਾ, ਅਜਿਹੇ 'ਚ ਗਾਇਕ-ਅਦਾਕਾਰ ਕਿਸ਼ੋਰ ਕੁਮਾਰ ਦਾ ਨਾਂ ਵੀ ਸਰਕਾਰ ਦੀ ਮਨਮਾਨੀ ਦਾ ਵਿਰੋਧ ਕਰਨ ਵਾਲਿਆਂ ਦੀ ਸੂਚੀ 'ਚ ਸੀ ਅਤੇ ਉਨ੍ਹਾਂ ਨੂੰ ਇਸ ਦੀ ਕੀਮਤ ਵੀ ਚੁਕਾਉਣੀ ਪਈ ਸੀ।





 



Entertainment News Today Live: ਐਕਟਿੰਗ ਛੱਡਣ ਤੋਂ ਬਾਅਦ ਇਹ ਟੀਵੀ ਅਭਿਨੇਤਰੀ ਬਣੀ ਕਾਰੋਬਾਰੀ, 2 ਸਾਲਾਂ 'ਚ ਖੜੀ ਕਰ ਦਿੱਤੀ 820 ਕਰੋੜ ਦੀ ਕੰਪਨੀ

ਆਸ਼ਕਾ ਗੋਰਾਡੀਆ ਨੂੰ ਆਖਰੀ ਵਾਰ ਟੀਵੀ 'ਤੇ ਸਾਲ 2019 'ਚ ਦੇਖਿਆ ਗਿਆ ਸੀ। ਉਸਨੇ ਅਧਿਕਾਰਤ ਤੌਰ 'ਤੇ ਸਾਲ 2021 ਵਿੱਚ ਅਦਾਕਾਰੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉੱਥੇ ਰਹਿੰਦਿਆਂ, ਉਸਨੇ 2019 ਵਿੱਚ ਆਪਣੇ ਕਾਰੋਬਾਰੀ ਉੱਦਮ 'ਤੇ ਕੰਮ ਕਰਨਾ ਸ਼ੁਰੂ ਕੀਤਾ। ਸਾਲ 2020 ਵਿੱਚ, ਆਸ਼ਕਾ ਨੇ ਆਪਣਾ ਮੇਕਅੱਪ ਅਤੇ ਬਿਊਟੀ ਬ੍ਰਾਂਡ, ਰੇਨੀ ਕਾਸਮੈਟਿਕਸ ਲਾਂਚ ਕੀਤਾ। ਉੱਦਮੀ ਬਣੀ ਅਦਾਕਾਰਾ ਨੇ ਆਪਣੇ ਕਾਲਜ ਦੇ ਦੋਸਤਾਂ ਪ੍ਰਿਯਾਂਕ ਸ਼ਾਹ ਅਤੇ ਆਸ਼ੂਤੋਸ਼ ਵਲਾਨੀ ਨਾਲ ਹੱਥ ਮਿਲਾਇਆ ਅਤੇ ਇਕੱਠੇ ਮਿਲ ਕੇ ਰੇਨੀ ਕਾਸਮੈਟਿਕਸ ਕੰਪਨੀ ਲੌਂਚ ਕੀਤੀ।


 

Entertainment News Live: ਨਿਤਿਨ ਦੇਸਾਈ ਖੁਦਕੁਸ਼ੀ ਮਾਮਲੇ 'ਚ ਮਹਾਰਾਸ਼ਟਰ ਸਰਕਾਰ ਦਾ ਫੈਸਲਾ

Maharashtra Government On Nitin Desai Suicide: ਆਰਟ ਡਾਇਰੈਕਟਰ ਨਿਤਿਨ ਚੰਦਰਕਾਂਤ ਦੇਸਾਈ ਦੀ ਖੁਦਕੁਸ਼ੀ ਦਾ ਮੁੱਦਾ ਵੀਰਵਾਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਉਠਾਇਆ ਗਿਆ। ਜਿਸ ਤੋਂ ਬਾਅਦ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਘਟਨਾ ਦੀ ਜਾਂਚ ਦਾ ਐਲਾਨ ਕੀਤਾ ਹੈ। ਨਿਤਿਨ ਦੇਸਾਈ ਨੇ ਆਪਣੀ ਮੌਤ ਲਈ ਵਿੱਤੀ ਸੰਕਟ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਵਿਧਾਇਕਾਂ ਨੇ ਉਨ੍ਹਾਂ ਦੇ ਰਾਏਗੜ੍ਹ ਵਾਲੇ ਆਰਟ ਵਰਕਸ ਪ੍ਰਾਇਵੇਟ ਲਿਿਮਿਟੇਡ ਸਟੂਡੀਓ ਕੰਪਲੈਕਸ ਨੂੰ ਬਚਾਉਣ ਦੀ ਗੱਲ ਵੀ ਕਹੀ।


 

ਪਿਛੋਕੜ

Entertainment News Today Latest Updates 4 August: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:


ਜਦੋਂ ਹੈਰੋਈਨ ਸੁੰਘ ਕੇ 2 ਦਿਨਾਂ ਤੱਕ ਸੁੱਤੇ ਰਹੇ ਸੀ ਸੰਜੇ ਦੱਤ, ਪਰਿਵਾਰ ਨੇ ਸਮਝ ਲਿਆ ਸੀ 'ਮ੍ਰਿਤ', ਅੱਖ ਖੁੱਲ੍ਹੀ ਤਾਂ...


Sanjay Dutt Drug Addiction: ਸੰਜੇ ਦੱਤ ਨਸ਼ੇ ਦੀ ਲਤ ਦਾ ਸ਼ਿਕਾਰ ਰਹੇ ਹਨ ਅਤੇ ਇਸ ਲਤ ਨੇ ਉਨ੍ਹਾਂ ਦੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕੀਤਾ ਸੀ, ਇਹ ਪੂਰੀ ਦੁਨੀਆ ਜਾਣਦੀ ਹੈ।। ਦੁਨੀਆ ਨੂੰ ਉਨ੍ਹਾਂ ਦੀ ਪਰਸਨਲ ਲਾਈਫ ਦੇ ਸੰਘਰਸ਼ਾਂ ਬਾਰੇ ਵੀ ਪਤਾ ਹੈ। ਉਨ੍ਹਾਂ ਨੇ ਆਪਣੀ ਮਾਂ ਨਰਗਿਸ ਨੂੰ ਗੁਆ ਦਿੱਤਾ, ਉਨ੍ਹਾਂ ਦੀ ਪਹਿਲੀ ਪਤਨੀ ਦੀ ਮੌਤ ਅਤੇ ਉਨ੍ਹਾਂ ਦੀ ਦੂਜੀ ਪਤਨੀ ਤੋਂ ਤਲਾਕ ਨੇ ਉਨ੍ਹਾਂ ਨੂੰ ਤੋੜ ਦਿੱਤਾ। ਇਸ ਦੇ ਨਾਲ ਹੀ ਅਦਾਕਾਰ ਨੇ ਆਪਣੀ ਜ਼ਿੰਦਗੀ ਦੇ ਕੁਝ ਸਾਲ ਜੇਲ੍ਹ ਵਿੱਚ ਵੀ ਬਿਤਾਏ। 


ਸੰਜੇ ਹਮੇਸ਼ਾ ਹੀ ਨਸ਼ੇ ਦੇ ਖਿਲਾਫ ਆਪਣੀ ਲੜਾਈ ਨੂੰ ਲੈ ਕੇ ਕਾਫੀ ਬੋਲਦੇ ਰਹੇ ਹਨ। ਉਹ ਅਕਸਰ ਇਸ 'ਤੇ ਖੁੱਲ੍ਹ ਕੇ ਗੱਲ ਕਰਦੇ ਹਨ। ਹੁਣ ਉਨ੍ਹਾਂ ਦੀ ਬੇਟੀ ਤ੍ਰਿਸ਼ਾਲਾ ਦੱਤ ਨੇ ਆਪਣੇ ਪਿਤਾ ਦੀ ਇੱਕ ਪੁਰਾਣੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਸੰਜੇ ਦੱਤ ਨੇ ਉਨ੍ਹਾਂ ਨਾਲ ਇੱਕ ਪੁਰਾਣੀ ਕਹਾਣੀ ਸਾਂਝੀ ਕੀਤੀ ਹੈ। ਉਹ ਦੱਸਦੇ ਹਨ ਕਿ ਇੱਕ ਵਾਰ ਉਨ੍ਹਾਂਨੇ ਹੈਰੋਇਨ ਪੀਤੀ ਅਤੇ ਦੋ ਦਿਨ ਲਗਾਤਾਰ ਸੌਂਦੇ ਰਹੇ।


ਦੋ ਦਿਨਾਂ ਬਾਅਦ ਨੀਂਦ ਤੋਂ ਜਾਗਿਆ ਅਦਾਕਾਰ
ਇਹ ਵੀਡੀਓ 2006 ਦਾ ਹੈ ਜਦੋਂ ਸੰਜੇ ਦੱਤ ਅਦਾਕਾਰਾ ਸਿਮੀ ਗਰੇਵਾਲ ਦੇ ਸ਼ੋਅ 'ਰੌਂਡੇਵੂ ਵਿਦ ਸਿੰਮੀ ਗਰੇਵਾਲ' ਵਿੱਚ ਪਹੁੰਚੇ ਸੀ। ਇਸ ਦੌਰਾਨ ਸੰਜੇ ਨੇ ਆਪਣੇ ਨਸ਼ੇ ਅਤੇ ਪਰਿਵਾਰਕ ਮੁੱਦਿਆਂ 'ਤੇ ਖੁੱਲ੍ਹ ਕੇ ਗੱਲ ਕੀਤੀ ਸੀ। ਵੀਡੀਓ 'ਚ ਸੰਜੇ ਦੱਤ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਉੱਠੇ ਤਾਂ ਉਨ੍ਹਾਂ ਨੂੰ ਬਹੁਤ ਭੁੱਖ ਲੱਗ ਰਹੀ ਸੀ। ਉਨ੍ਹਾਂ ਨੇ ਆਪਣੇ ਨੌਕਰ ਨੂੰ ਉਨ੍ਹਾਂ ਦੇ ਲਈ ਕੁਝ ਬਣਾਉਣ ਲਈ ਕਿਹਾ। ਉਸ ਸਮੇਂ ਉਹ ਰੋਣ ਲੱਗ ਪਿਆ। ਜਦੋਂ ਸੰਜੇ ਨੇ ਉਸ ਤੋਂ ਰੋਣ ਦਾ ਕਾਰਨ ਪੁੱਛਿਆ ਤਾਂ ਨੌਕਰ ਨੇ ਦੱਸਿਆ ਕਿ ਸੰਜੇ ਦੋ ਦਿਨਾਂ ਬਾਅਦ ਨੀਂਦ ਤੋਂ ਜਾਗਿਆ ਹੈ।








- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.