Sushmita Sen: ਸੁਸ਼ਮਿਤਾ ਸੇਨ ਤਾਲੀ ਦੇ ਪੋਸਟਰ ਤੋਂ ਬਾਅਦ ਇੰਝ ਹੋਈ ਪਰੇਸ਼ਾਨ, ਅਦਾਕਾਰਾ ਨੂੰ ਇਸ ਨਾਂ ਨਾਲ ਬੁਲਾਉਣ ਲੱਗੇ ਲੋਕ
Sushmita Sen On Taali: 'ਤਾਲੀ ਬਜਾਤੀ ਨਹੀਂ ਬਜਵਾਤੀ ਹੂੰ..' ਜਦੋਂ ਇਸ ਡਾਇਲਾਗ ਨਾਲ ਸੁਸ਼ਮਿਤਾ ਸੇਨ ਦਾ ਮੋਸ਼ਨ ਪੋਸਟਰ ਰਿਲੀਜ਼ ਹੋਇਆ ਤਾਂ ਉਹ ਟਾਕ ਆਫ ਦਾ ਟਾਊਨ ਬਣ ਗਈ। ਉਸ ਦਾ ਜ਼ਬਰਦਸਤ ਲੁੱਕ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ
Sushmita Sen On Taali: 'ਤਾਲੀ ਬਜਾਤੀ ਨਹੀਂ ਬਜਵਾਤੀ ਹੂੰ..' ਜਦੋਂ ਇਸ ਡਾਇਲਾਗ ਨਾਲ ਸੁਸ਼ਮਿਤਾ ਸੇਨ ਦਾ ਮੋਸ਼ਨ ਪੋਸਟਰ ਰਿਲੀਜ਼ ਹੋਇਆ ਤਾਂ ਉਹ ਟਾਕ ਆਫ ਦਾ ਟਾਊਨ ਬਣ ਗਈ। ਉਸ ਦਾ ਜ਼ਬਰਦਸਤ ਲੁੱਕ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਸ਼੍ਰੀ ਗੌਰੀ ਸਾਵੰਤ ਦੇ ਕਿਰਦਾਰ 'ਤੇ ਆਧਾਰਿਤ ਇਸ ਸੀਰੀਜ਼ 'ਚ ਸੁਸ਼ਮਿਤਾ ਮੁੱਖ ਭੂਮਿਕਾ ਨਿਭਾਅ ਰਹੀ ਹੈ। ਇਸ ਸੀਰੀਜ਼ 'ਚ ਸੁਸ਼ਮਿਤਾ ਉਸ ਵਿਅਕਤੀ ਦੇ ਜੀਵਨ ਬਾਰੇ ਦੱਸੇਗੀ, ਜਿਸ ਕਾਰਨ ਭਾਰਤ 'ਚ ਹਰ ਅਧਿਕਾਰਤ ਦਸਤਾਵੇਜ਼ 'ਚ ਤੀਜੇ ਲਿੰਗ ਨੂੰ ਸ਼ਾਮਲ ਕੀਤਾ ਗਿਆ। ਹਾਲਾਂਕਿ ਇਸ ਪੋਸਟਰ 'ਚ ਕੁਝ ਲੋਕ ਸੁਸ਼ਮਿਤਾ ਨੂੰ ਉਨ੍ਹਾਂ ਦੇ ਲੁੱਕ ਲਈ ਟ੍ਰੋਲ ਵੀ ਕਰ ਰਹੇ ਹਨ। ਹੁਣ ਹਾਲ ਹੀ ਵਿੱਚ ਅਦਾਕਾਰਾ ਨੇ ਇਸ ਬਾਰੇ ਖੁਲਾਸਾ ਕੀਤਾ ਹੈ।
ਸੁਸ਼ਮਿਤਾ ਸੇਨ ਨੂੰ ਜਦੋਂ ਕੀਤਾ ਜਾ ਰਿਹਾ ਸੀ ਟ੍ਰੋਲ
ਸੁਸ਼ਮਿਤਾ ਸੇਨ ਨੇ ਨਿਊਜ਼18 ਨਾਲ ਗੱਲਬਾਤ 'ਚ ਦੱਸਿਆ, 'ਜਦੋਂ ਮੈਂ ਤਾਲੀ ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ ਤਾਂ ਉਸ 'ਚ ਮੇਰਾ ਅੱਧਾ ਚਿਹਰਾ ਅਤੇ ਤਾਲੀ ਦਿਖਾਈ ਦੇ ਰਹੇ ਸਨ। ਮੈਨੂੰ ਯਾਦ ਹੈ ਕਿ ਸੋਸ਼ਲ ਮੀਡੀਆ 'ਤੇ ਭਰੇ ਹੋਏ ਕਮੈਂਟ ਸੈਕਸ਼ਨ ਵਿੱਚ ਬਹੁਤ ਸਾਰੇ ਲੋਕ ਹਨ ਜੋ ਵਾਰ-ਵਾਰ ਛੱਕਾ ਲਿਖ ਰਹੇ ਸੀ। ਮੈਂ ਸੋਚਿਆ ਕਿ ਉਹ ਮੇਰੇ ਨਾਲ ਅਜਿਹਾ ਕਿਵੇਂ ਕਰ ਸਕਦਾ ਹੈ?'
View this post on Instagram
ਟਰਾਂਸਜੈਂਡਰਾਂ ਨਾਲ ਹਰ ਰੋਜ਼ ਦੁਰਵਿਵਹਾਰ ਹੁੰਦਾ
ਸੁਸ਼ਮਿਤਾ ਨੇ ਅੱਗੇ ਕਿਹਾ ਕਿ ਇਸ ਘਟਨਾ ਨੇ ਨਾ ਸਿਰਫ ਉਸ ਨੂੰ ਭਾਵਨਾਤਮਕ ਤੌਰ 'ਤੇ ਠੇਸ ਪਹੁੰਚਾਈ, ਸਗੋਂ ਉਸ ਨੂੰ ਟਰਾਂਸਜੈਂਡਰ ਭਾਈਚਾਰੇ ਪ੍ਰਤੀ ਰੋਜ਼ਾਨਾ ਦੇ ਦੁਰਵਿਵਹਾਰ ਦਾ ਅਹਿਸਾਸ ਵੀ ਕਰਵਾਇਆ। ਸੁਸ਼ ਨੇ ਕਿਹਾ, 'ਮੈਂ ਇਸਨੂੰ ਬਹੁਤ ਨਿੱਜੀ ਤੌਰ 'ਤੇ ਲਿਆ ਕਿਉਂਕਿ ਇਹ ਮੇਰੀ ਟਾਈਮਲਾਈਨ 'ਤੇ ਹੋ ਰਿਹਾ ਸੀ। ਬੇਸ਼ੱਕ, ਮੈਂ ਉਨ੍ਹਾਂ ਸਾਰਿਆਂ ਨੂੰ ਬਲਾਕ ਕਰ ਦਿੱਤਾ ਹੈ, ਪਰ ਇਸ ਨੇ ਮੈਨੂੰ ਪ੍ਰਭਾਵਿਤ ਕੀਤਾ ਕਿ ਮੈ ਜਦੋਂ ਗੌਰੀ ਸਾਵੰਤ ਦੀ ਜ਼ਿੰਦਗੀ ਨੂੰ ਚਿਤਰਿਤ ਕਰ ਰਹੀ ਹਾਂ, ਉਹ ਤਾਂ ਆਪਣੀ ਜ਼ਿੰਦਗੀ ਦੇ ਹਰ ਪਲ ਨੂੰ ਇ ਨਾਲ ਜੀ ਰਹੇ ਹਨ।'
ਦਿਲੋਂ ਕੀਤਾ ਰੱਬ ਦਾ ਸ਼ੁਕਰਾਨਾ
ਇਸ ਘਟਨਾ ਨੇ ਸੁਸ਼ਮਿਤਾ ਨੂੰ ਆਪਣੀ ਜ਼ਿੰਦਗੀ ਲਈ ਸ਼ੁਕਰਗੁਜ਼ਾਰ ਬਂਣਾਇਆ ਅਤੇ ਉਸ ਨੂੰ ਅਹਿਸਾਸ ਕਰਵਾਇਆ ਕਿ ਉਹ ਨਕਾਰਾਤਮਕਤਾ ਨੂੰ ਦੂਰ ਕਰਨ ਲਈ ਕਹਾਣੀ ਨੂੰ ਬਦਲਣ ਦਾ ਮਾਧਿਅਮ ਹੋ ਸਕਦੀ ਹੈ। ਸੁਸ਼ ਨੇ ਕਿਹਾ ਕਿ ਮੈਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਮੈਨੂੰ ਇਹ ਸਭ ਕੁਝ ਬਦਲਣ ਦਾ ਮੌਕਾ ਮਿਲਿਆ। ਰੱਬ ਨੇ ਮੈਨੂੰ ਸਿਰਫ ਇਹੀ ਦਿੱਤਾ ਹੈ ਕਿ ਮੇਰੇ ਆਲੇ ਦੁਆਲੇ ਦੇ ਲੋਕ ਮੈਨੂੰ ਦਿਲੋਂ ਪਿਆਰ ਕਰਦੇ ਹਨ, ਮੈਂ ਇਹ ਜਾਣਦੀ ਹਾਂ। ਮੈਂ ਇਸਨੂੰ ਉਸ ਭਾਈਚਾਰੇ ਤੱਕ ਲੈ ਕੇ ਜਾਣਾ ਚਾਹੁੰਦੀ ਹਾਂ ਜੋ ਦਹਾਕਿਆਂ ਤੋਂ ਇਸ ਲਈ ਤਰਸ ਰਿਹਾ ਹੈ। ਉਹ ਇਸ ਦਾ ਹੱਕਦਾਰ ਹੈ। ਤੁਹਾਨੂੰ ਦੱਸ ਦੇਈਏ ਕਿ ਤਾਲੀ 15 ਅਗਸਤ ਨੂੰ ਜੀਓ ਸਿਨੇਮਾ 'ਤੇ ਰਿਲੀਜ਼ ਹੋਣ ਜਾ ਰਹੀ ਹੈ।