ਨਵੀਂ ਦਿੱਲੀ: 60ਵੇਂ ਗ੍ਰੈਮੀ ਐਵਾਰਡ ਜਿੱਤਣ ਵਾਲਿਆਂ ਦੇ ਨਾਂ ਦਾ ਐਲਾਨ ਸੋਮਵਾਰ ਨੂੰ ਹੋ ਗਿਆ। ਇਸ ਪ੍ਰੋਗਰਾਮ ਵਿੱਚ ਚਾਰ ਚੰਨ ਲਾਉਣ ਲਈ ਕਈ ਵੱਡੀਆਂ ਹਸਤੀਆਂ ਮੌਜੂਦ ਸਨ। ਉਨ੍ਹਾਂ ਨੇ ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ। ਇਸ ਸ਼ਾਨਦਾਰ ਸ਼ਾਮ ਦੀ ਸ਼ੁਰੂਆਤ ਕੈਂਡ੍ਰਿਕ ਲੈਮਰ ਦੀ ਧਮਾਕੇਦਾਰ ਪਰਫਾਰਮੈਂਸ ਨਾਲ ਹੋਈ।


https://twitter.com/RecordingAcad/status/957838463700799488

ਕੈਂਡ੍ਰਿਕ ਲੈਮਰ ਨੂੰ ਗ੍ਰੈਮੀ ਐਵਾਰਡ ਦੀਆਂ 7 ਕੈਟਾਗਰੀ ਵਿੱਚ ਨੌਮੀਨੇਟ ਕੀਤਾ ਗਿਆ। ਪ੍ਰੋਗਰਾਮ ਦੌਰਾਨ ਲੇਡੀ ਗਾਗਾ ਨੇ ਵੀ ਪਰਫਾਰਮੈਂਸ ਦਿੱਤੀ। ਇਸ ਪ੍ਰੋਗਰਾਮ ਵਿੱਚ ਪ੍ਰਿਅੰਕਾ ਚੋਪੜਾ ਕਿਤੇ ਵਿਖਾਈ ਨਹੀਂ ਦਿੱਤੀ।

ਇਹ ਹੈ ਲਿਸਟ

ਬੈਸਟ ਨਵਾਂ ਆਰਟਿਸਟ ਏਲੀਸਿਆ ਕਾਰਾ

ਸਾਲ ਦਾ ਗਾਣਾ ਦੈਟਸ ਵਟ ਆਈ ਲਾਇਕ (ਬਰੂਨੋ ਮਾਰਸ)

ਬੈਸਟ ਮਿਊਜ਼ਿਕ ਵੀਡੀਓ ਹੰਬਲ, ਕੈਂਡ੍ਰਿਕ ਲੈਮਰ

ਬੈਸਟ ਰੌਕ ਐਲਬਮ ਏ ਡੀਪਰ ਅੰਡਰਸਟੈਡਿੰਗ, ਦੀ ਵਾਰ ਔਨ ਡਰੱਗਜ਼

ਬੈਸਟ ਕੰਟਰੀ ਐਲਬਮ - 2roken 8alos

ਬੈਸਟ ਅਮਰੀਕਨ ਐਲਬਮ - “he Nashville Sound

ਬੈਸਟ ਰੈਪ ਗਾਣਾ ਹੰਬਲ, ਕੈਂਡ੍ਰਿਕ ਲੈਮਰ

ਪਿਛਲੇ ਸਾਲ ਲਾਸ ਵੇਗਾਸ ਵਿੱਚ ਹੋਈ ਫਾਇਰਿੰਗ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। ਪਿਛਲੇ ਸਾਲ ਰੂਟ 91 ਵਾਰਵੈਸਟ ਫੈਸਟੀਵਲ ਵਿੱਚ ਇੱਕ ਬੰਦੇ ਨੇ ਹੋਟਲ ਦੀ 32ਵੀਂ ਮੰਜ਼ਲ ਤੋਂ ਫਾਇਰਿੰਗ ਕਰ ਦਿੱਤੀ ਸੀ ਜਿਸ ਵਿੱਚ 58 ਬੰਦੇ ਮਾਰੇ ਗਏ ਸਨ।

https://twitter.com/LeonCarrington/status/957775032842948608