ਮੁੰਬਈ: ਹੰਸਲ ਮੇਹਤਾ ਡਾਇਰੈਕਟਡ ਫ਼ਿਲਮ ‘ਓਮਾਰਟਾ’ ਨੂੰ ਸੈਂਸਰ ਬੋਰਡ ਨੇ ਇੱਕ ਕੱਟ ਨਾਲ ‘ਏ’ ਸਰਟੀਫਿਕੇਟ ਦੇ ਦਿੱਤਾ ਹੈ। ਮੂਵੀ ਅੱਤਵਾਦੀ ਅਹਿਮਦ ੳਮਰ ਸਈਦ ਸ਼ੇਖ ਦੀ ਜਿੰਦਗੀ ‘ਤੇ ਆਧਾਰਤ ਹੈ। ‘ਏ’ ਸਰਟੀਫਿਕੇਟ ਦੇ ਨਾਲ ਇਸ ਫ਼ਿਲਮ ਦੀ ਰਿਲੀਜ਼ ਡੇਟ ਵੀ ਬਦਲ ਦਿੱਤੀ ਹੈ, ਜਿੱਥੇ ਪਹਿਲਾਂ ਇਹ ਫ਼ਿਲਮ 20 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ। ਹੁਣ 4 ਮਈ ਨੂੰ ਸਿਨੇਮਾਘਰਾਂ ‘ਚ ਦਸਤਕ ਦੇਵੇਗੀ।




ਫ਼ਿਲਮ ਦੇ ਪੋਸਟਪੋਨ ਕਰਨ ਪਿੱਛੇ ਸੈਂਸਰ ਬੋਰਡ ਤੋਂ ਹਰੀ ਝੰਡੀ ਨਾ ਮਿਲਣਾ ਵੀ ਹੈ। ਆਪਣੀ ਇਸ ਫ਼ਿਲਮ ਨਾਲ ਕੋਈ ਛੇੜਛਾੜ ਨਾ ਕਰਨ ਲਈ ਹੰਸਲ ਸੈਂਸਰ ਬੋਰਡ ਨਾਲ ਲੜਨ ਨੂੰ ਵੀ ਤਿਆਰ ਸੀ। ਹੰਸਲ ਨੇ ਇੰਟਰਵਿਊ ‘ਚ ਕਿਹਾ ਸੀ ਕਿ ਉਹ ਫ਼ਿਲਮ ‘ਚ ਇੱਕ ਵੀ ਕੱਟ ਨਹੀਂ ਲੱਗਣ ਦੇਣਗੇ। ਹੁਣ ਫ਼ਿਲਮ ਵਿੱਚੋਂ ਇੱਕ ਸੀਨ ਨੂੰ ਹਟਾਉਣ ਨੂੰ ਕਿਹਾ ਗਿਆ ਹੈ। ਇਸ ਸੀਨ ‘ਚ ਸ਼ੇਖ ਜੇਲ੍ਹ ‘ਚ ਪੇਸ਼ਾਬ ਕਰ ਰਿਹਾ ਤੇ ਜੇਲ੍ਹ ਦੇ ਬਾਹਰ ਰਾਸ਼ਟਰਗਾਣ ਵੱਜ ਰਿਹਾ ਹੈ। ਸੈਂਸਰ ਨੇ ਇਸ ਵਿੱਚੋਂ ਰਾਸ਼ਟਰ ਗਾਣ ਨੂੰ ਹਟਾਉਣ ਲਈ ਕਿਹਾ ਹੈ।



ਪਹਿਲਾਂ ‘ਓਮਾਰਟਾ’ ਦਾ ਬਾਕਸ-ਆਫਿਸ ਕਲੈਸ਼ ਹੋਰ 5 ਫ਼ਿਲਮਾਂ ਨਾਲ ਸੀ ਜੋ ਹੁਣ ਬਿੱਗ ਬੀ ਤੇ ਰਿਸ਼ੀ ਕਪੂਰ ਦੀ ਕਾਮੇਡੀ ਫ਼ਿਲਮ ‘102 ਨਾਟ ਆਉਟ’ ਨਾਲ ਹੋਵੇਗਾ। ਰਾਜਕੁਮਾਰ ਰਾਓ ਫ਼ਿਲਮ ‘ਚ ਅੱਤਵਾਦੀ ਅਹਿਮਦ ੳਮਰ ਸਈਦ ਸ਼ੇਖ ਦਾ ਰੋਲ ਪਲੇ ਕਰ ਰਹੇ ਨੇ। ਇਹ ਰਾਜ ਕੁਮਾਰ ਅਤੇ ਹੰਸਲ ਦੀ ਚੌਥੀ ਮੂਵੀ ਹੈ।